ਨਿਊ ਜਰਸੀ : ਅਮਰੀਕਾ ਵਿਚ ਮੁਸਾਫ਼ਰਾਂ ਨਾਲ ਭਰੇ ਇਕ ਹਵਾਈ ਜ਼ਹਾਜ਼ ਦੀ ਟਰੱਕ ਅਤੇ ਬਿਜਲੀ ਦੇ ਖੰਭੇ ਨਾਲ ਟੱਕਰ ਹੋਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ। ਜੀ ਹਾਂ, 221 ਮੁਸਾਫ਼ਰਾਂ ਵਾਲੇ ਯੂਨਾਈਟਡ ਏਅਰਲਾਈਨਜ਼ ਦੇ ਜਹਾਜ਼ ਨੇ ਇਕ ਟਰੱਕ ਦੀ ਛੱਤ ਭੰਨ ਦਿਤੀ ਅਤੇ ਲਾਈਟ ਪੋਲ ਦੇ ਪਰਖੱਚੇ ਉਡਾਉਂਦਾ ਹੋਇਆ ਨਿਊ ਜਰਸੀ ਦੇ ਨਿਊ ਅਰਕ ਲਿਬਰਟੀ ਇੰਟਰਨੈਸ਼ਨਲ ਏਅਰਪੋਰਟ 'ਤੇ ਲੈਂਡ ਕਰ ਗਿਆ।
ਨਿਊ ਜਰਸੀ ਪੁਲਿਸ ਮੁਤਾਬਕ ਲੈਂਡ ਕਰ ਰਹੇ ਜਹਾਜ਼ ਦਾ ਇਕ ਟਾਇਰ ਟਰੱਕ ਨਾਲ ਟਕਰਾਇਆ ਜਦਕਿ ਦੂਜਾ ਲਾਈਟ ਪੋਲ ਵਿਚ ਵੱਜਿਆ। ਐਵੀਏਸ਼ਨ ਸੈਕਟਰ ਦੇ ਮਾਹਰਾਂ ਮੁਤਾਬਕ ਹਾਦਸਾ ਵੱਡੇ ਜਾਨੀ ਨੁਕਸਾਨ ਦਾ ਕਾਰਨ ਬਣ ਸਕਦਾ ਸੀ ਪਰ ਖੁਸ਼ਕਿਸਮਤੀ ਨਾਲ ਸਿਰਫ਼ ਟਰੱਕ ਡਰਾਈਵਰ ਹੀ ਮਾਮੂਲੀ ਜ਼ਖ਼ਮੀ ਹੋਇਆ ਜਿਸ ਨੂੰ ਮੱਲ੍ਹਮ ਪੱਟੀ ਮਗਰੋਂ ਹਸਪਤਾਲ ਤੋਂ ਛੁੱਟੀ ਮਿਲ ਗਈ।
ਏਅਰ ਪੋਰਟ 'ਤੇ ਲੈਂਡ ਕਰਨ ਤੋਂ ਪਹਿਲਾਂ ਹਾਈਵੇਅ ਦਾ ਖੰਭਾ ਵੀ ਤੋੜਿਆ
ਹਾਈਵੇਅ ਤੋਂ ਲੰਘਦੇ ਟਰੱਕ ਖਹਿ ਕੇ ਲੰਘਦੇ ਜਹਾਜ਼ ਦੀਆਂ ਵੀਡੀਓਜ਼ ਬੇਹੱਦ ਵਾਇਰਲ ਹੋ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਯੂਨਾਈਟਡ ਏਅਰਲਾਈਨਜ਼ ਦੀ ਫਲਾਈਟ ਯੂ.ਏ. 169 ਇਟਲੀ ਤੋਂ ਆਈ ਜਿਸ ਵਿਚ 221 ਮੁਸਾਫ਼ਰਾਂ ਤੋਂ ਇਲਾਵਾ 10 ਕਰੂ ਮੈਂਬਰ ਵੀ ਸਵਾਰ ਸਨ। ਉਧਰ, ਏਅਰਪੋਰਟ ਪ੍ਰਬੰਧਕਾਂ ਨੇ ਦੱਸਿਆ ਕਿ ਜਹਾਜ਼ ਨੇ ਰਨਵੇਨ 29 'ਤੇ ਲੈਂਡ ਕਰ ਰਿਹਾ ਸੀ ਜਦੋਂ ਅਜੀਬੋ ਗਰੀਬ ਘਟਨਾਕ੍ਰਮ ਵਾਪਰਿਆ। ਮੀਡੀਆ ਰਿਪੋਰਟਾਂ ਮੁਤਾਬਕ ਇਟਲੀ ਤੋਂ ਰੋਜ਼ਾਨਾ ਆਉਂਦੀ ਇਹ ਫਲਾਈਟ ਆਮ ਤੌਰ 'ਤੇ 11 ਹਜ਼ਾਰ ਫੁੱਟ ਜਾਂ 10 ਹਜ਼ਾਰ ਫੁੱਟ ਲੰਮੇ ਰਨਵੇਅ 'ਤੇ ਲੈਂਡ ਕਰਦੀ ਸੀ ਪਰ ਰਨਵੇਅ 29 ਦੀ ਲੰਬਾਈ ਸਿਰਫ਼ 6,725 ਫੁੱਟ ਹੈ। ਇਕ ਵੱਡੇ ਜਹਾਜ਼ ਵਾਸਤੇ ਰਨਵੇਅ ਦੀ ਲੰਬਾਈ 6 ਹਜ਼ਾਰ ਫੁੱਟ ਤੋਂ ਵੱਧ ਹੋਣੀ ਚਾਹੀਦੀ ਹੈ ਪਰ ਹਾਈਵੇਅ ਬਿਲਕੁਲ ਨੇੜੇ ਹੋਣ ਕਰ ਕੇ ਪਾਇਲਟ ਵਾਸਤੇ ਨੂੰ ਜਹਾਜ਼ ਕੁਝ ਉਚਾਈ 'ਤੇ ਰੱਖਣਾ ਲਾਜ਼ਮੀ ਸੀ।
ਨਿਊ ਅਰਕ ਇੰਟਰਨੈਸ਼ਨਲ ਏਅਰਪੋਰਟ 'ਤੇ ਵਾਪਰੀ ਘਟਨਾ
ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਦੇ ਸਾਬਕਾ ਮੁਖੀ ਅਤੇ ਸੇਵਾ ਮੁਕਤ ਪਾਇਲਟ ਰੌਬਰਟ ਸਮਵਾਲਟ ਦਾ ਕਹਿਣਾ ਸੀ ਕਿ ਰਨਵੇਅ ਛੋਟਾ ਹੋਣ ਕਰ ਕੇ ਪਾਇਲਟ ਨੇ ਜਹਾਜ਼ ਨੂੰ ਸਮਾਂ ਰਹਿੰਦੇ ਰੋਕਣਾ ਚਾਹੁੰਦੇ ਸਨ ਅਤੇ ਇਸੇ ਕਰ ਕੇ ਜਹਾਜ਼ ਨੂੰ ਪਹਿਲਾਂ ਹੀ ਨੀਵਾਂ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਪਰ ਹਾਈਵੇਅ ਦਾ ਖ਼ਿਆਲ ਸੰਭਾਵਤ ਤੌਰ 'ਤੇ ਦਿਮਾਗ ਵਿਚੋਂ ਨਿਕਲ ਗਿਆ। ਉਧਰ, ਫ਼ੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਹਵਾਈ ਜਹਾਜ਼ ਦੇ ਮੁਸਾਫ਼ਰ ਆਪਣਾ ਤਜਰਬਾ ਸਾਂਝਾ ਕਰ ਰਹੇ ਹਨ ਜਿਨ੍ਹਾਂ ਨੂੰ ਟੱਕਰ ਦੌਰਾਨ ਝਟਕਾ ਮਹਿਸੂਸ ਹੋਇਆ। ਚੇਤੇ ਰਹੇ ਕਿ ਕੁਝ ਦਿਨ ਪਹਿਲਾਂ ਕੈਲੇਫੋਰਨੀਆ ਵਿਚ ਲੈਂਡ ਕਰ ਰਹੇ ਯੂਨਾਈਟਡ ਏਅਰਲਾਈਨਜ਼ ਦੀ ਜਹਾਜ਼ ਨਾਲ 4 ਹਜ਼ਾਰ ਫੁੱਟ ਦੀ ਉਚਾਈ 'ਤੇ ਇਕ ਡਰੋਨ ਟਕਰਾਇਆ ਪਰ ਪਾਇਲਟ ਸੁਰੱਖਿਅਤ ਲੈਂਡਿੰਗ ਕਰਵਾਉਣ ਵਿਚ ਸਫ਼ਲ ਰਹੇ।
ਨਿਊ ਜਰਸੀ : ਅਮਰੀਕਾ ਵਿਚ ਮੁਸਾਫ਼ਰਾਂ ਨਾਲ ਭਰੇ ਇਕ ਹਵਾਈ ਜ਼ਹਾਜ਼ ਦੀ ਟਰੱਕ ਅਤੇ ਬਿਜਲੀ ਦੇ ਖੰਭੇ ਨਾਲ ਟੱਕਰ ਹੋਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ। ਜੀ ਹਾਂ, 221 ਮੁਸਾਫ਼ਰਾਂ ਵਾਲੇ ਯੂਨਾਈਟਡ ਏਅਰਲਾਈਨਜ਼ ਦੇ ਜਹਾਜ਼ ਨੇ ਇਕ ਟਰੱਕ ਦੀ ਛੱਤ ਭੰਨ ਦਿਤੀ ਅਤੇ ਲਾਈਟ ਪੋਲ ਦੇ ਪਰਖੱਚੇ ਉਡਾਉਂਦਾ ਹੋਇਆ ਨਿਊ ਜਰਸੀ ਦੇ ਨਿਊ ਅਰਕ ਲਿਬਰਟੀ ਇੰਟਰਨੈਸ਼ਨਲ ਏਅਰਪੋਰਟ 'ਤੇ ਲੈਂਡ ਕਰ ਗਿਆ। ਨਿਊ ਜਰਸੀ ਪੁਲਿਸ ਮੁਤਾਬਕ ਲੈਂਡ ਕਰ ਰਹੇ ਜਹਾਜ਼ ਦਾ ਇਕ ਟਾਇਰ ਟਰੱਕ ਨਾਲ ਟਕਰਾਇਆ ਜਦਕਿ ਦੂਜਾ ਲਾਈਟ ਪੋਲ ਵਿਚ ਵੱਜਿਆ। ਐਵੀਏਸ਼ਨ ਸੈਕਟਰ ਦੇ ਮਾਹਰਾਂ ਮੁਤਾਬਕ ਹਾਦਸਾ ਵੱਡੇ ਜਾਨੀ ਨੁਕਸਾਨ ਦਾ ਕਾਰਨ ਬਣ ਸਕਦਾ ਸੀ ਪਰ ਖੁਸ਼ਕਿਸਮਤੀ ਨਾਲ ਸਿਰਫ਼ ਟਰੱਕ ਡਰਾਈਵਰ ਹੀ ਮਾਮੂਲੀ ਜ਼ਖ਼ਮੀ ਹੋਇਆ ਜਿਸ ਨੂੰ ਮੱਲ੍ਹਮ ਪੱਟੀ ਮਗਰੋਂ ਹਸਪਤਾਲ ਤੋਂ ਛੁੱਟੀ ਮਿਲ ਗਈ।
ਨਿਊ ਅਰਕ ਇੰਟਰਨੈਸ਼ਨਲ ਏਅਰਪੋਰਟ 'ਤੇ ਵਾਪਰੀ ਘਟਨਾ

