ਫ਼ਲੋਰੀਡਾ : ਅਮਰੀਕਾ ਵਿਚ ਖ਼ਤਰਨਾਕ ਬੈਕਟੀਰੀਆ ਪੈਰ ਪਸਾਰ ਰਿਹਾ ਹੈ ਜਿਸ ਉਤੇ ਜ਼ਿਆਦਾਤਰ ਦਵਾਈਆਂ ਵੀ ਬੇਅਸਰ ਨਜ਼ਰ ਆ ਰਹੀਆਂ ਹਨ। ਇਨਸਾਨ ਨੂੰ ਅੰਦਰੋ-ਅੰਦਰੀ ਖੋਖਲਾ ਕਰਨ ਵਾਲੇ ਬੈਕਟੀਰੀਆ ਦੇ ਕਈ ਮਰੀਜ਼ ਪੰਜ ਵੱਖ ਵੱਖ ਕਾਊਂਟੀਜ਼ ਵਿਚ ਸਾਹਮਣੇ ਆ ਚੁੱਕੇ ਹਨ। ਫਲੋਰੀਡਾ ਸੂਬੇ ਦੇ ਮਿਆਮੀ, ਟੈਂਪਾ, ਪਾਮ ਬੀਚ ਅਤੇ ਫ਼ੋਰਟ ਮਾਇਰਜ਼ ਇਲਾਕਿਆਂ ਵਿਚ ਇਲਾਜ ਕਰਵਾ ਰਹੇ ਮਰੀਜ਼ਾਂ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਸਿਹਤ ਮਾਹਰਾਂ ਮੁਤਾਬਕ ਵਾਇਬ੍ਰੀਓ ਵਲਨੀਫ਼ੀਕਸ ਬੈਕਟੀਰੀਆ 20 ਡਿਗਰੀ ਸੈਲਸੀਅਸ ਤਾਪਮਾਨ ਦੌਰਾਨ ਸਮੁੰਦਰ ਦੇ ਪਾਣੀ ਵਿਚ ਤੇਜ਼ੀ ਨਾਲ ਵਧਦਾ ਹੈ ਅਤੇ ਸੀਅਫ਼ੂਡ ਨੂੰ ਵੀ ਇਨਫੈਕਟਡ ਕਰ ਸਕਦਾ ਹੈ। ਮਈ ਤੋਂ ਅਕਤੂਬਰ ਮਹੀਨੇ ਦੌਰਾਨ ਅਮਰੀਕਾ ਦੇ ਦੱਖਣੀ ਰਾਜਾਂ ਵਿਚ ਤਾਪਮਾਨ ਉਚਾ ਰਹਿੰਦਾ ਹੈ ਜਿਸ ਦੇ ਮੱਦੇਨਜ਼ਰ ਖ਼ਤਰਨਾਕ ਬੈਕਟੀਰੀਆ ਦੇ ਵਧਣ-ਫੁਲਣ ਲਈ ਢੁਕਵਾਂ ਮਾਹੌਲ ਸਿਰਜਿਆ ਜਾਵੇਗਾ।
ਮਨੁੱਖ ਨੂੰ ਅੰਦਰੋ-ਅੰਦਰੀ ਕਰ ਦਿੰਦਾ ਖੋਖਲਾ
ਸੈਂਟਰ ਫ਼ੌਰ ਡਿਜ਼ੀਜ਼ ਕੰਟਰੋਲ ਦੇ ਅੰਕੜਿਆਂ ਮੁਤਾਬਕ ਹਰ ਸਾਲ ਇਸ ਬੈਕਟੀਰੀਆ ਤੋਂ ਪੀੜਤ 150 ਤੋਂ 200 ਮਰੀਜ਼ ਸਾਹਮਣੇ ਆਉਂਦੇ ਹਨ ਅਤੇ ਹਰ ਪੰਜ ਵਿਚੋਂ ਇਕ ਦੀ ਜਾਨ ਬਚਾਉਣੀ ਸੰਭਵ ਨਹੀਂ ਹੁੰਦੀ। ਬੈਕਟੀਰੀਆ ਪੀੜਤ ਮਰੀਜ਼ਾਂ ਦੇ ਸਰੀਰ 'ਤੇ ਲਾਲ ਨਿਸ਼ਾਨ ਬਣਨ ਲਗਦੇ ਹਨ ਅਤੇ ਲੱਤਾਂ ਜਾਂ ਸਰੀਰ ਦੇ ਹੋਰਨਾਂ ਹਿੱਸਿਆਂ 'ਤੇ ਪਾਣੀ ਨਾਲ ਭਰੇ ਛਾਲੇ ਵੀ ਹੋ ਸਕਦੇ ਹਨ। ਇਸ ਤੋਂ ਇਲਾਵਾ ਬੁਖਾਰ ਅਤੇ ਮਾਨਸਿਕ ਤੌਰ 'ਤੇ ਧੁੰਦਲਾਪਣ ਵੀ ਇਸ ਦੇ ਲੱਛਣਾਂ ਵਿਚ ਸ਼ਾਮਲ ਹਨ। ਬੀਤੇ ਅਪ੍ਰੈਲ ਦੌਰਾਨ 74 ਸਾਲ ਦਾ ਇਕ ਬਜ਼ੁਰਗ ਬੈਕਟੀਰੀਆ ਦੀ ਲਪੇਟ ਵਿਚ ਆ ਗਿਆ ਜਿਸ ਨੂੰ ਬਚਾਉਣ ਲਈ ਲੱਤ ਵੱਢਣੀ ਪਈ। ਦੱਸ ਦੇਈਏ ਕਿ ਫ਼ੋਰਟ ਮਾਇਰਜ਼ ਵਿਖੇ ਮਈ ਦੌਰਾਨ ਔਸਤ ਤਾਪਮਾਨ ਤਕਰੀਬਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਬੀਤੇ 128 ਸਾਲ ਦਾ ਦੂਜਾ ਸਭ ਤੋਂ ਉਚਾ ਤਾਪਮਾਨ ਮੰਨਿਆ ਜਾ ਰਿਹਾ ਹੈ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਗਰਮ ਮੌਸਮ ਵੀਬ੍ਰੀਓ ਦੇ ਵਧਣ ਵਿਚ ਸਹਾਈ ਸਾਬਤ ਹੁੰਦਾ ਹੈ ਅਤੇ ਇਸ ਮੌਸਮ ਦੌਰਾਨ ਸੀਅ ਫ਼ੂਡ ਖਾਂਦਿਆਂ ਵੀ ਅਹਿਤਿਆਤ ਵਰਤਿਆ ਜਾਵੇ। ਬੈਕਟੀਰੀਆ ਦਾ ਅਸਰ ਵਧ ਜਾਵੇ ਤਾਂ ਲਿਵਰ ਅਤੇ ਕਿਡਨੀ ਫੇਲਿਅਰ ਦੀ ਨੌਬਤ ਵੀ ਆ ਜਾਂਦੀ ਹੈ। 49 ਸਾਲਾ ਜੈਨੀਵੀਵ ਉਨ੍ਹਾਂ ਮਰੀਜ਼ਾਂ ਵਿਚੋਂ ਇਕ ਹੈ ਜੋ ਮੌਤ ਦੇ ਮੂੰਹ ਵਿਚੋਂ ਵਾਪਸ ਆਏ ਅਤੇ ਸਿਰਫ਼ ਲੱਤ ਦੀਆਂ ਮਾਸਪੇਸ਼ੀਆਂ ਗਵਾਉਣੀਆਂ ਪਈਆਂ।
ਫ਼ਲੋਰੀਡਾ : ਅਮਰੀਕਾ ਵਿਚ ਖ਼ਤਰਨਾਕ ਬੈਕਟੀਰੀਆ ਪੈਰ ਪਸਾਰ ਰਿਹਾ ਹੈ ਜਿਸ ਉਤੇ ਜ਼ਿਆਦਾਤਰ ਦਵਾਈਆਂ ਵੀ ਬੇਅਸਰ ਨਜ਼ਰ ਆ ਰਹੀਆਂ ਹਨ। ਇਨਸਾਨ ਨੂੰ ਅੰਦਰੋ-ਅੰਦਰੀ ਖੋਖਲਾ ਕਰਨ ਵਾਲੇ ਬੈਕਟੀਰੀਆ ਦੇ ਕਈ ਮਰੀਜ਼ ਪੰਜ ਵੱਖ ਵੱਖ ਕਾਊਂਟੀਜ਼ ਵਿਚ ਸਾਹਮਣੇ ਆ ਚੁੱਕੇ ਹਨ। ਫਲੋਰੀਡਾ ਸੂਬੇ ਦੇ ਮਿਆਮੀ, ਟੈਂਪਾ, ਪਾਮ ਬੀਚ ਅਤੇ ਫ਼ੋਰਟ ਮਾਇਰਜ਼ ਇਲਾਕਿਆਂ ਵਿਚ ਇਲਾਜ ਕਰਵਾ ਰਹੇ ਮਰੀਜ਼ਾਂ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਸਿਹਤ ਮਾਹਰਾਂ ਮੁਤਾਬਕ ਵਾਇਬ੍ਰੀਓ ਵਲਨੀਫ਼ੀਕਸ ਬੈਕਟੀਰੀਆ 20 ਡਿਗਰੀ ਸੈਲਸੀਅਸ ਤਾਪਮਾਨ ਦੌਰਾਨ ਸਮੁੰਦਰ ਦੇ ਪਾਣੀ ਵਿਚ ਤੇਜ਼ੀ ਨਾਲ ਵਧਦਾ ਹੈ ਅਤੇ ਸੀਅਫ਼ੂਡ ਨੂੰ ਵੀ ਇਨਫੈਕਟਡ ਕਰ ਸਕਦਾ ਹੈ। ਮਈ ਤੋਂ ਅਕਤੂਬਰ ਮਹੀਨੇ ਦੌਰਾਨ ਅਮਰੀਕਾ ਦੇ ਦੱਖਣੀ ਰਾਜਾਂ ਵਿਚ ਤਾਪਮਾਨ ਉਚਾ ਰਹਿੰਦਾ ਹੈ ਜਿਸ ਦੇ ਮੱਦੇਨਜ਼ਰ ਖ਼ਤਰਨਾਕ ਬੈਕਟੀਰੀਆ ਦੇ ਵਧਣ-ਫੁਲਣ ਲਈ ਢੁਕਵਾਂ ਮਾਹੌਲ ਸਿਰਜਿਆ ਜਾਵੇਗਾ।
ਮਨੁੱਖ ਨੂੰ ਅੰਦਰੋ-ਅੰਦਰੀ ਕਰ ਦਿੰਦਾ ਖੋਖਲਾ

