Dailyhunt Logo
  • Light mode
    Follow system
    Dark mode
    • Play Story
    • App Story
America ਵਿਚ Punjabi ਨੌਜਵਾਨ ਨੂੰ 75 ਸਾਲ ਕੈਦ

America ਵਿਚ Punjabi ਨੌਜਵਾਨ ਨੂੰ 75 ਸਾਲ ਕੈਦ

ਮੈਕਲੇਨ ਕਾਊਂਟੀ : ਅਮਰੀਕਾ ਵਿਚ ਪੰਜਾਬੀ ਨੌਜਵਾਨ ਨੂੰ ਇਕ ਕਰੋੜ ਡਾਲਰ ਤੋਂ ਵੱਧ ਮੁੱਲ ਦੀ ਕੋਕੀਨ ਤਸਕਰੀ ਦੇ ਦੋਸ਼ ਹੇਠ 75 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਲੀਨੌਇ ਸੂਬੇ ਦੀ ਮੈਕਲੇਨ ਕਾਊਂਟੀ ਦੀ ਜ਼ਿਲ੍ਹਾ ਅਦਾਲਤ ਨੇ 30 ਸਾਲ ਦੇ ਜੋਬਨਪ੍ਰੀਤ ਸਿੰਘ ਨੂੰ 407 ਦਿਨ ਦੀ ਰਿਆਇਤ ਦੇ ਹੁਕਮ ਦਿਤੇ ਜੋ ਉਹ ਪਹਿਲਾਂ ਹੀ ਜੇਲ ਵਿਚ ਕੱਟ ਚੁੱਕਾ ਹੈ। ਦੱਸ ਦੇਈਏ ਕਿ ਕੈਲੇਫੋਰਨੀਆ ਤੋਂ ਟਰੱਕ ਲੈ ਕੇ ਜਾ ਰਹੇ ਜੋਬਨਪ੍ਰੀਤ ਸਿੰਘ ਨੂੰ ਪਿਛਲੇ ਅਪ੍ਰੈਲ ਦੌਰਾਨ ਇਲੀਨੌਇ ਸਟੇਟ ਪੁਲਿਸ ਨੇ ਇੰਟਰਸਟੇਟ 74 'ਤੇ ਰੋਕਿਆ ਅਤੇ ਪੁੱਛ ਪੜਤਾਲ ਦੌਰਾਨ ਜੋਬਨਪ੍ਰੀਤ ਨੇ ਦੱਸਿਆ ਕਿ ਉਹ ਪੋਲਟਰੀ ਵਾਲਾ ਸਮਾਨ ਲੈ ਜਾ ਰਿਹਾ ਹੈ।

ਜੋਬਨਪ੍ਰੀਤ ਸਿੰਘ ਨੂੰ ਕੋਕੀਨ ਤਸਕਰੀ ਦੇ ਮਾਮਲੇ ਵਿਚ ਹੋਈ ਸਜ਼ਾ

ਪੁਲਿਸ ਦੇ ਸਵਾਲਾਂ ਤੋਂ ਜੋਬਨਪ੍ਰੀਤ ਸਿੰਘ ਕੁਝ ਘਬਰਾਇਆ ਤਾਂ ਅਫ਼ਸਰਾਂ ਨੂੰ ਸ਼ੱਕ ਹੋ ਗਿਆ ਅਤੇ ਟਰੱਕ ਦੀ ਡੂੰਘਾਈ ਨਾਲ ਤਲਾਸ਼ੀ ਲੈਣ ਦਾ ਫ਼ੈਸਲਾ ਕੀਤਾ। ਟਰੱਕ ਵਿਚੋਂ 234 ਪਾਊਂਡ ਕੋਕੀਨ ਬਰਾਮਦ ਹੋਣ 'ਤੇ ਜੋਬਨਪ੍ਰੀਤ ਸਿੰਘ ਨੇ ਕਿਹਾ ਕਿ ਉਸ ਨੂੰ ਨਸ਼ਿਆਂ ਬਾਰੇ ਕੋਈ ਜਾਣਕਾਰੀ ਨਹੀਂ। ਦੂਜੇ ਪਾਸੇ ਸਰਕਾਰੀ ਵਕੀਲਾਂ ਨੇ ਜੋਬਨਪ੍ਰੀਤ ਦੇ ਫੋਨ ਰਾਹੀਂ ਹੋਏ ਮੈਸੇਜਿਜ਼ ਨੂੰ ਆਧਾਰ ਬਣਾਉਂਦਿਆਂ ਸਾਬਤ ਕਰ ਦਿਤਾ ਕਿ ਉਹ ਸਾਢੇ ਪੰਜ ਹਜ਼ਾਰ ਡਾਲਰ ਵਿਚ ਮੁਲਕ ਦੇ ਕਿਸੇ ਵੀ ਹਿੱਸੇ ਤੱਕ ਟਰੱਕ ਲਿਜਾਣ ਵਾਸਤੇ ਰਾਜ਼ੀ ਹੋ ਜਾਂਦਾ। ਅਦਾਲਤੀ ਹੁਕਮਾਂ ਮੁਤਾਬਕ ਜੋਬਨਪ੍ਰੀਤ ਸਿੰਘ ਨੂੰ 55 ਸਾਲ ਦੀ ਸਜ਼ਾ ਮੁਕੰਮਲ ਹੋਣ ਤੋਂ ਬਾਅਦ ਹੀ ਪੈਰੋਲ ਮਿਲ ਸਕਦੀ ਹੈ।

ਮੈਕਲੇਨ ਕਾਊਂਟੀ : ਅਮਰੀਕਾ ਵਿਚ ਪੰਜਾਬੀ ਨੌਜਵਾਨ ਨੂੰ ਇਕ ਕਰੋੜ ਡਾਲਰ ਤੋਂ ਵੱਧ ਮੁੱਲ ਦੀ ਕੋਕੀਨ ਤਸਕਰੀ ਦੇ ਦੋਸ਼ ਹੇਠ 75 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਲੀਨੌਇ ਸੂਬੇ ਦੀ ਮੈਕਲੇਨ ਕਾਊਂਟੀ ਦੀ ਜ਼ਿਲ੍ਹਾ ਅਦਾਲਤ ਨੇ 30 ਸਾਲ ਦੇ ਜੋਬਨਪ੍ਰੀਤ ਸਿੰਘ ਨੂੰ 407 ਦਿਨ ਦੀ ਰਿਆਇਤ ਦੇ ਹੁਕਮ ਦਿਤੇ ਜੋ ਉਹ ਪਹਿਲਾਂ ਹੀ ਜੇਲ ਵਿਚ ਕੱਟ ਚੁੱਕਾ ਹੈ। ਦੱਸ ਦੇਈਏ ਕਿ ਕੈਲੇਫੋਰਨੀਆ ਤੋਂ ਟਰੱਕ ਲੈ ਕੇ ਜਾ ਰਹੇ ਜੋਬਨਪ੍ਰੀਤ ਸਿੰਘ ਨੂੰ ਪਿਛਲੇ ਅਪ੍ਰੈਲ ਦੌਰਾਨ ਇਲੀਨੌਇ ਸਟੇਟ ਪੁਲਿਸ ਨੇ ਇੰਟਰਸਟੇਟ 74 'ਤੇ ਰੋਕਿਆ ਅਤੇ ਪੁੱਛ ਪੜਤਾਲ ਦੌਰਾਨ ਜੋਬਨਪ੍ਰੀਤ ਨੇ ਦੱਸਿਆ ਕਿ ਉਹ ਪੋਲਟਰੀ ਵਾਲਾ ਸਮਾਨ ਲੈ ਜਾ ਰਿਹਾ ਹੈ।

Dailyhunt
Disclaimer: This content has not been generated, created or edited by Dailyhunt. Publisher: Daily Hamdard