ਢਾਕਾ, 12 ਦਸੰਬਰ, ਹ.ਬ. : ਬੰਗਲਾਦੇਸ਼ ਵਿਚ ਇੱਕ ਪਲਾਸਟਿਕ ਫੈਕਟਰੀ ਵਿਚ ਲੱਗੀ ਅੱਗ ਕਾਰਨ ਘੱਟ ਤੋਂ ਘੱਟ 13 ਲੋਕਾਂ ਦੀ ਮੌਤ ਹੋ ਗਈ, ਜਦ ਕਿ 21 ਹੋਰ ਗੰਭੀਰ ਜ਼ਖ਼ਮੀ ਹੋ ਗਏ। ਇੱਕ ਰਿਪੋਰਟ ਵਿਚ ਪੁਲਿਸ ਦੇ ਹਵਾਲੇ ਤੋਂ ਦੱÎਸਿਆ ਗਿਆ ਕਿ ਢਾਕਾ ਦੇ ਬਾਹਰੀ ਇਲਾਕੇ ਕੇਰਾਨੀਗੰਜ ਵਿਚ ਬੁਧਵਾਰ ਦੁਪਹਿਰ ਨੂੰ ਪ੍ਰਾਈਮ ਪੇਂਟ ਐਂਡ ਪਲਾਸÎਟਿਕ ਇੰਡਸਟਰੀਜ਼ ਲਿਮਟਿਡ ਫੈਕਟਰੀ ਵਿਚ ਅੱਗ ਲੱਗ ਗਈ। ਇਸ ਰਿਪੋਰਟ ਵਿਚ ਕਿਹਾ ਗਿਆ ਕਿ ਜ਼ਖ਼ਮੀਆਂ ਵਿਚ 13 ਲੋਕਾਂ ਦੀ ਮੌਤ ਹੋ ਗਈ ਅਤੇ 21 ਹੋਰ ਲੋਕਾਂ ਦਾ ਢਾਕਾ ਮੈਡੀਕਲ ਕਾਲਜ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ। ਏਜੰਸੀ ਦੇ ਮਹਾਨਿਦੇਸ਼ਕ ਸੱਜਾਦ ਹਸਟੋਰਿਆ ਨੇ ਦੱਸਿਆ ਕਿ ਫਾਇਰ ਸਰਿਵਸ ਅਤੇ ਸਿਵਲ ਡਿਫੈਂਸ ਨੇ ਫੈਕਟਰੀ ਵਿਚ ਬੁਧਵਾਰ ਸ਼ਾਮ ਕਰੀਬ ਸਾਢੇ ਚਾਰ ਵਜੇ ਲੱਗੀ ਅੱਗ 'ਤੇ ਕਰੀਬ ਪੌਣੇ ਛੇ ਵਜੇ ਕਾਬੂ ਪਾਇਆ। ਅਧਿਕਾਰੀਆਂ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ।