Dailyhunt
ਭਾਰਤ ਦੀਆਂ ਸੜਕਾਂ ਬਣਨਗੀਆਂ ਹੋਰ ਸੁਰੱਖਿਅਤ ਤੇ ਸਮਾਰਟ

ਭਾਰਤ ਦੀਆਂ ਸੜਕਾਂ ਬਣਨਗੀਆਂ ਹੋਰ ਸੁਰੱਖਿਅਤ ਤੇ ਸਮਾਰਟ

ਰਾਇਵਰ ਨੂੰ ਸੰਭਾਵੀ ਹਾਦਸੇ ਤੋਂ ਪਹਿਲਾਂ ਕੀਤਾ ਜਾਵੇਗਾ ਚੌਕਸ

ਨਵੀਂ ਤਕਨਾਲੋਜੀ ਨਾਲ਼ ਸਾਰੇ ਵਾਹਨ ਆਪਸ 'ਚ ਜੁੜਨਗੇ ਤੇ ਟੱਕਰ ਦੀ ਕੋਈ ਸੰਭਾਵਨਾ ਨਹੀਂ ਹੋਵੇਗੀ

ਨਵੀਂ ਦਿੱਲੀ: 'ਟੈਲੀਕਾਮ ਰੈਗੂਲੇਟਰੀ ਅਥਾਰਟੀ ਆੱਫ਼ ਇੰਡੀਆ - ਟ੍ਰਾਈ' (Telecom Regulatory Authority of India - TRAI) ਨੇ ਭਾਰਤ ਦੀਆਂ ਸੜਕਾਂ ਨੂੰ ਹੋਰ ਸੁਰੱਖਿਅਤ ਅਤੇ ਸਮਾਰਟ ਬਣਾਉਣ ਲਈ ਇੱਕ ਨਵਾਂ ਕਦਮ ਚੁੱਕਿਆ ਹੈ।

ਇਸ ਲਈ ਇੱਕ ਸਲਾਹ-ਮਸ਼ਵਰਾ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਨਵੀਂ ਵਾਇਰਲੈੱਸ ਤਕਨਾਲੋਜੀ ਲਿਆਂਦੇ ਜਾਣ ਦੀ ਗੱਲ ਕੀਤੀ ਗਈ ਹੈ।

ਸਰਕਾਰ ਸੜਕਾਂ 'ਤੇ ਅਜਿਹੀ ਨਵੀਂ ਤਕਨਾਲੋਜੀ ਲਿਆਉਣਾ ਚਾਹੁੰਦੀ ਹੈ, ਜੋ ਹਾਦਸਿਆਂ ਤੋਂ ਪਹਿਲਾਂ ਹੀ ਚੇਤਾਵਨੀ ਦੇਵੇ, ਟ੍ਰੈਫਿਕ ਜਾਮ ਦੀ ਜਾਣਕਾਰੀ ਤੁਰੰਤ ਦੇਵੇ ਅਤੇ ਨਿਯਮ ਤੋੜਨ ਵਾਲਿਆਂ ਨੂੰ ਫੜੇ।

ਇਸ ਨਵੀਂ ਤਕਨਾਲੋਜੀ ਦਾ ਨਾਂਅ 'ਵਹੀਕਲ ਟੂ ਐਵਰੀਥਿੰਗ' (ਵੀ2ਐਕਸ) (Vehicle-to-Everything - V2X) ਕਿਹਾ ਜਾਂਦਾ ਹੈ। ਸਰਲ ਸ਼ਬਦਾਂ ਵਿੱਚ ਗੱਡੀਆਂ ਇੱਕ-ਦੂਜੇ ਨਾਲ ਗੱਲ ਕਰ ਸਕਣਗੀਆਂ। ਗੱਡੀਆਂ ਟ੍ਰੈਫਿਕ ਲਾਈਟਾਂ ਨਾਲ ਜੁੜ ਸਕਣਗੀਆਂ ਅਤੇ ਮੋਬਾਈਲ ਨੈੱਟਵਰਕ ਨਾਲ ਵੀ ਕਨੈਕਟ ਰਹਿਣਗੀਆਂ।

ਇਹ ਸਾਰੀ ਜਾਣਕਾਰੀ ਤੁਰਤ-ਫੁਰਤ (real-time) ਮਿਲਦੀ ਰਹੇਗੀ। ਇਸ ਤਕਨਾਲੋਜੀ ਦੀ ਮਦਦ ਨਾਲ਼ ਡਰਾਇਵਰ ਨੂੰ ਪਹਿਲਾਂ ਹੀ ਚੇਤਾਵਨੀ ਦਾ ਸੰਦੇਸ਼ ਮਿਲ਼ ਜਾਵੇਗਾ ਕਿ ਅੱਗੇ ਕੋਈ ਹਾਦਸਾ ਵਾਪਰ ਸਕਦਾ ਹੈ। ਬ੍ਰੇਕ ਲਾਏ ਜਾਣ ਕਿਉਂਕਿ ਖ਼ਤਰਾ ਹੈ।

ਸਿਗਨਲ ਆਪਣੇ ਆਪ ਟ੍ਰੈਫਿਕ ਦੇ ਅਨੁਸਾਰ ਚੱਲਣਗੇ। ਸਹੀ ਰਸਤਾ ਦੱਸਿਆ ਜਾਵੇਗਾ। ਜੇ ਜਾਮ ਘੱਟ ਲੱਗਣਗੇ, ਤਾਂ ਤੇਲ ਤੇ ਗੈਸ ਦੀ ਬੱਚਤ ਹੋਵੇਗੀ। ਹੁਣ ਸੁਰੱਖਿਆ ਸਿਰਫ਼ ਏਅਰਬੈਗ ਅਤੇ ਸੀਟਬੈਲਟ ਤੱਕ ਸੀਮਿਤ ਨਹੀਂ ਰਹੇਗੀ। ਡਿਜੀਟਲ ਸਿਸਟਮ ਪਹਿਲਾਂ ਹੀ ਖਤਰੇ ਦੀ ਜਾਣਕਾਰੀ ਦੇ ਕੇ ਹਾਦਸੇ ਰੋਕਣਗੇ।

TRAI ਹੁਣ 5.9 GHz ਬੈਂਡ ਵਿੱਚ ਖਾਸ ਸਪੈਕਟ੍ਰਮ ਦੇਣ ਬਾਰੇ ਸੋਚ ਰਿਹਾ ਹੈ। ਇਹ ਤਕਨਾਲੋਜੀ ਬਿਨਾਂ ਦੇਰੀ ਡੇਟਾ ਭੇਜੇਗੀ। ਇਹ ਬਹੁਤ ਤੇਜ਼ ਅਤੇ ਭਰੋਸੇਯੋਗ ਹੋਵੇਗੀ। ਇਸ ਵਿੱਚ 5G ਆਧਾਰਿਤ V2X ਵੱਡਾ ਬਦਲਾਅ ਲਿਆ ਸਕਦੀ ਹੈ

TRAI ਦਾ ਮਕਸਦ ਹੈ - ਟੈਲੀਕਾਮ + ਆਟੋਮੋਬਾਈਲ ਖੇਤਰ ਨੂੰ ਜੋੜਨਾ, ਸਮਾਰਟ ਸ਼ਹਿਰ ਬਣਾਉਣਾ ਅਤੇ ਜੁੜੇ ਹੋਏ (connected) ਹਾਈਵੇ ਸਿਸਟਮ ਬਣਾਉਣਾ।

ਕੇਂਦਰੀ ਸੜਕ ਖੋਜ ਸੰਸਥਾਨ (Central Road Research Institute) ਦੇ ਵਿਗਿਆਨੀ ਕੇ. ਰਵਿੰਦਰ ਮੁਤਾਬਕ ਪਹਿਲਾਂ ਇਸ ਤਕਨਾਲੋਜੀ ਦੀ ਟੈਸਟਿੰਗ ਐਕਸਪ੍ਰੈਸਵੇਅ 'ਤੇ ਕਰਨੀ ਚਾਹੀਦੀ ਹੈ ਅਤੇ ਫਿਰ ਇਸ ਨੂੰ ਹੌਲੀ-ਹੌਲੀ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾਵੇ।

ਇੰਝ ਭਵਿੱਖ ਵਿੱਚ ਗੱਡੀਆਂ ਹੋਰ ਸਮਾਰਟ ਹੋਣਗੀਆਂ, ਹਾਦਸੇ ਘੱਟ ਹੋ ਸਕਦੇ ਹਨ ਅਤੇ ਡਰਾਈਵਿੰਗ ਹੋਰ ਸੁਰੱਖਿਅਤ ਅਤੇ ਆਸਾਨ ਹੋਵੇਗੀ।

ਡਰਾਇਵਰ ਨੂੰ ਸੰਭਾਵੀ ਹਾਦਸੇ ਤੋਂ ਪਹਿਲਾਂ ਕੀਤਾ ਜਾਵੇਗਾ ਚੌਕਸ

ਨਵੀਂ ਦਿੱਲੀ: 'ਟੈਲੀਕਾਮ ਰੈਗੂਲੇਟਰੀ ਅਥਾਰਟੀ ਆੱਫ਼ ਇੰਡੀਆ - ਟ੍ਰਾਈ' (Telecom Regulatory Authority of India - TRAI) ਨੇ ਭਾਰਤ ਦੀਆਂ ਸੜਕਾਂ ਨੂੰ ਹੋਰ ਸੁਰੱਖਿਅਤ ਅਤੇ ਸਮਾਰਟ ਬਣਾਉਣ ਲਈ ਇੱਕ ਨਵਾਂ ਕਦਮ ਚੁੱਕਿਆ ਹੈ। ਇਸ ਲਈ ਇੱਕ ਸਲਾਹ-ਮਸ਼ਵਰਾ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਨਵੀਂ ਵਾਇਰਲੈੱਸ ਤਕਨਾਲੋਜੀ ਲਿਆਂਦੇ ਜਾਣ ਦੀ ਗੱਲ ਕੀਤੀ ਗਈ ਹੈ।

Dailyhunt
Disclaimer: This content has not been generated, created or edited by Dailyhunt. Publisher: Daily Hamdard