Dailyhunt Logo
  • Light mode
    Follow system
    Dark mode
    • Play Story
    • App Story
ਭਾਰਤ ਤੋਂ ਨੇਪਾਲ ਜਾਣ ਵਾਲ਼ਿਆਂ ਲਈ ਖ਼ੁਸ਼ਖ਼ਬਰੀ

ਭਾਰਤ ਤੋਂ ਨੇਪਾਲ ਜਾਣ ਵਾਲ਼ਿਆਂ ਲਈ ਖ਼ੁਸ਼ਖ਼ਬਰੀ

ਹੁਣ ਬਾਰਡਰ 'ਤੇ ਨਹੀਂ ਲੱਗਣਗੀਆਂ ਲੰਮੀਆਂ ਕਤਾਰਾਂ

ਵੇਖੋ - ਕਿਵੇਂ ਆਪਣੀ ਗੱਡੀ ਸਮੇਤ ਜਾ ਸਕਦੇ ਹੋ ਨੇਪਾਲ?

ਨਵੀਂ ਦਿੱਲੀ: ਭਾਰਤ ਤੋਂ ਨੇਪਾਲ ਜਾਣ ਵਾਲੇ ਯਾਤਰੀਆਂ ਲਈ ਇੱਕ ਵੱਡੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। Nepal ਸਰਕਾਰ ਨੇ ਭਾਰਤੀ ਸੈਲਾਨੀਆਂ ਲਈ ਸੜਕ ਰਾਹੀਂ ਯਾਤਰਾ ਨੂੰ ਹੋਰ ਆਸਾਨ ਬਣਾਉਣ ਲਈ ਨਵਾਂ ਡਿਜੀਟਲ ਪ੍ਰਬੰਧ ਸ਼ੁਰੂ ਕੀਤਾ ਹੈ।

ਇਸ ਨਵੇਂ ਸਿਸਟਮ ਨਾਲ ਹੁਣ ਲੋਕਾਂ ਨੂੰ ਨੇਪਾਲ ਸਰਹੱਦ 'ਤੇ ਵਾਹਨਾਂ ਦੀ ਐਂਟਰੀ ਲਈ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਨਹੀਂ ਰਹਿਣਾ ਪਵੇਗਾ।

ਨੇਪਾਲ ਸਰਕਾਰ ਨੇ ਵਾਹਨਾਂ ਲਈ ਇੱਕ ਨਵੀਂ ਔਨਲਾਈਨ ਰਜਿਸਟ੍ਰੇਸ਼ਨ ਸੇਵਾ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਹੁਣ ਭਾਰਤ ਤੋਂ ਆਪਣੇ ਨਿੱਜੀ ਵਾਹਨਾਂ ਰਾਹੀਂ ਨੇਪਾਲ ਜਾਣ ਵਾਲੇ ਲੋਕ ਘਰ ਬੈਠੇ ਹੀ ਆਨਲਾਈਨ ਐਂਟਰੀ ਪਾਸ ਬਣਵਾ ਸਕਣਗੇ।

ਇਹ ਨਵੀਂ ਸੇਵਾ 'ਸਵਰਣਿਮ ਵਾਗਲੇ' ('Swarnim Wagle') ਵੱਲੋਂ 6 ਮਈ ਨੂੰ ਸ਼ੁਰੂ ਕੀਤੀ ਗਈ। ਨੇਪਾਲ ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਸੈਲਾਨੀਆਂ ਦੀ ਯਾਤਰਾ ਨੂੰ ਸੌਖਾ ਅਤੇ ਤੇਜ਼ ਬਣਾਉਣਾ ਹੈ।

ਹੁਣ ਤੱਕ ਨੇਪਾਲ ਜਾਣ ਵਾਲੇ ਲੋਕਾਂ ਨੂੰ ਸਰਹੱਦ 'ਤੇ ਘੰਟਿਆਂ ਲਾਈਨਾਂ ਵਿੱਚ ਖੜ੍ਹ ਕੇ ਵਾਹਨਾਂ ਲਈ ਟੈਂਪਰੇਰੀ ਐਂਟਰੀ ਪਾਸ ਬਣਵਾਉਣਾ ਪੈਂਦਾ ਸੀ। ਕਈ ਵਾਰ ਯਾਤਰੀਆਂ ਨੂੰ ਕਸਟਮ ਦਫ਼ਤਰਾਂ ਦੇ ਚੱਕਰ ਵੀ ਲਗਾਉਣੇ ਪੈਂਦੇ ਸਨ। ਪਰ ਹੁਣ ਇਹ ਸਾਰੀ ਪ੍ਰਕਿਰਿਆ ਡਿਜੀਟਲ ਕਰ ਦਿੱਤੀ ਗਈ ਹੈ।

ਨੇਪਾਲ ਕਸਟਮ ਵਿਭਾਗ ਦੇ ਡਾਇਰੈਕਟਰ ਜਨਰਲ ਸ਼ਿਆਮ ਪ੍ਰਸਾਦ ਭੰਡਾਰੀ ਨੇ ਦੱਸਿਆ ਕਿ ਨਵਾਂ ਸਿਸਟਮ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਆਨਲਾਈਨ ਹੈ। ਇਸ ਨਾਲ ਲੋਕਾਂ ਦਾ ਸਮਾਂ ਵੀ ਬਚੇਗਾ ਅਤੇ ਸਰਹੱਦ 'ਤੇ ਭੀੜ ਵੀ ਘੱਟ ਹੋਵੇਗੀ।

ਇਸ ਨਵੇਂ ਪ੍ਰਬੰਧ ਦਾ ਇੱਕ ਵੱਡਾ ਫਾਇਦਾ ਇਹ ਵੀ ਹੈ ਕਿ ਜੇਕਰ ਨੇਪਾਲ ਵਿੱਚ ਰਹਿੰਦੇ ਸਮੇਂ ਤੁਹਾਡੇ ਵਾਹਨ ਦੇ ਐਂਟਰੀ ਪਾਸ ਦੀ ਮਿਆਦ ਖਤਮ ਹੋ ਜਾਂਦੀ ਹੈ ਤਾਂ ਹੁਣ ਤੁਹਾਨੂੰ ਕਸਟਮ ਦਫ਼ਤਰ ਜਾਣ ਦੀ ਲੋੜ ਨਹੀਂ ਪਵੇਗੀ। ਤੁਸੀਂ ਆਨਲਾਈਨ ਹੀ ਆਪਣਾ ਪਾਸ ਰੀਨਿਊ ਕਰ ਸਕੋਗੇ।

ਭਾਰਤ ਤੋਂ ਨੇਪਾਲ ਜਾਣ ਵਾਲੇ ਯਾਤਰੀ ਹੇਠ ਲਿਖੇ ਕਦਮਾਂ ਰਾਹੀਂ ਰਜਿਸਟ੍ਰੇਸ਼ਨ ਕਰ ਸਕਦੇ ਹਨ:

ਸਭ ਤੋਂ ਪਹਿਲਾਂ ਨੇਪਾਲ ਕਸਟਮ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।

ਉੱਥੇ "ਸਾਡੀਆਂ ਸੇਵਾਵਾਂ" (Our Services) ਵਾਲੇ ਭਾਗ ਵਿੱਚ ਜਾਓ।

ਫਿਰ TIV (Temporary Vehicle Import) ਵਾਲਾ ਵਿਕਲਪ ਚੁਣੋ।

ਆਪਣੇ ਵਾਹਨ ਅਤੇ ਯਾਤਰਾ ਨਾਲ ਜੁੜੀ ਸਾਰੀ ਜਾਣਕਾਰੀ ਭਰੋ।

ਇਸ ਤੋਂ ਬਾਅਦ ਤੁਹਾਨੂੰ ਇੱਕ QR ਕੋਡ ਮਿਲੇਗਾ।

ਇਸ QR ਕੋਡ ਰਾਹੀਂ ਰਜਿਸਟ੍ਰੇਸ਼ਨ ਫੀਸ ਜਮ੍ਹਾ ਕਰਵਾਈ ਜਾ ਸਕਦੀ ਹੈ।

ਜਦੋਂ ਤੁਸੀਂ ਨੇਪਾਲ ਸਰਹੱਦ 'ਤੇ ਪਹੁੰਚੋਗੇ ਤਾਂ ਇਹ QR ਕੋਡ ਦਿਖਾਉਣਾ ਹੋਵੇਗਾ।

ਇਸ ਨਾਲ ਸਰਹੱਦ 'ਤੇ ਲੰਬੇ ਇੰਤਜ਼ਾਰ ਤੋਂ ਬਚਿਆ ਜਾ ਸਕੇਗਾ ਅਤੇ ਯਾਤਰੀ ਆਸਾਨੀ ਨਾਲ ਦਾਖ਼ਲ ਹੋ ਸਕਣਗੇ।

ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਵੇਂ ਡਿਜੀਟਲ ਪ੍ਰਬੰਧ ਨਾਲ ਭਾਰਤ ਅਤੇ ਨੇਪਾਲ ਵਿਚਕਾਰ ਸੈਰ-ਸਪਾਟੇ ਨੂੰ ਵੱਡਾ ਫਾਇਦਾ ਹੋਵੇਗਾ। ਖਾਸ ਕਰਕੇ ਉਹ ਲੋਕ ਜੋ ਆਪਣੇ ਵਾਹਨਾਂ ਰਾਹੀਂ ਨੇਪਾਲ ਘੁੰਮਣ ਜਾਂਦੇ ਹਨ, ਉਨ੍ਹਾਂ ਲਈ ਇਹ ਸੇਵਾ ਕਾਫ਼ੀ ਲਾਭਦਾਇਕ ਸਾਬਤ ਹੋ ਸਕਦੀ ਹੈ।

ਹੁਣ ਬਾਰਡਰ 'ਤੇ ਨਹੀਂ ਲੱਗਣਗੀਆਂ ਲੰਮੀਆਂ ਕਤਾਰਾਂ

ਨਵੀਂ ਦਿੱਲੀ: ਭਾਰਤ ਤੋਂ ਨੇਪਾਲ ਜਾਣ ਵਾਲੇ ਯਾਤਰੀਆਂ ਲਈ ਇੱਕ ਵੱਡੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। Nepal ਸਰਕਾਰ ਨੇ ਭਾਰਤੀ ਸੈਲਾਨੀਆਂ ਲਈ ਸੜਕ ਰਾਹੀਂ ਯਾਤਰਾ ਨੂੰ ਹੋਰ ਆਸਾਨ ਬਣਾਉਣ ਲਈ ਨਵਾਂ ਡਿਜੀਟਲ ਪ੍ਰਬੰਧ ਸ਼ੁਰੂ ਕੀਤਾ ਹੈ। ਇਸ ਨਵੇਂ ਸਿਸਟਮ ਨਾਲ ਹੁਣ ਲੋਕਾਂ ਨੂੰ ਨੇਪਾਲ ਸਰਹੱਦ 'ਤੇ ਵਾਹਨਾਂ ਦੀ ਐਂਟਰੀ ਲਈ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਨਹੀਂ ਰਹਿਣਾ ਪਵੇਗਾ।

ਉੱਥੇ "ਸਾਡੀਆਂ ਸੇਵਾਵਾਂ" (Our Services) ਵਾਲੇ ਭਾਗ ਵਿੱਚ ਜਾਓ।

ਫਿਰ TIV (Temporary Vehicle Import) ਵਾਲਾ ਵਿਕਲਪ ਚੁਣੋ।

ਆਪਣੇ ਵਾਹਨ ਅਤੇ ਯਾਤਰਾ ਨਾਲ ਜੁੜੀ ਸਾਰੀ ਜਾਣਕਾਰੀ ਭਰੋ।

ਇਸ ਤੋਂ ਬਾਅਦ ਤੁਹਾਨੂੰ ਇੱਕ QR ਕੋਡ ਮਿਲੇਗਾ।

Dailyhunt
Disclaimer: This content has not been generated, created or edited by Dailyhunt. Publisher: Daily Hamdard