Dailyhunt Logo
  • Light mode
    Follow system
    Dark mode
    • Play Story
    • App Story
Canada : 88000 ਨੌਕਰੀਆਂ ਦੀ ਹਨੇਰੀ 'ਚ ਉਡਿਆ ਰਿਸੈਸ਼ਨ

Canada : 88000 ਨੌਕਰੀਆਂ ਦੀ ਹਨੇਰੀ 'ਚ ਉਡਿਆ ਰਿਸੈਸ਼ਨ

ਟੋਰਾਂਟੋ : ਕੈਨੇਡਾ ਵਿਚ ਰਿਸੈਸ਼ਨ ਦੇ ਦਾਅਵੇ ਮਿੱਟੀ ਵਿਚ ਰੁਲਦੇ ਨਜ਼ਰ ਆਏ ਜਦੋਂ ਮੁਲਕ ਵਿਚ 88 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਣ ਅਤੇ ਬੇਰੁਜ਼ਗਾਰੀ ਦਰ 6.9 ਫ਼ੀ ਸਦੀ ਤੋਂ ਘਟ ਕੇ 6.6 ਫ਼ੀ ਸਦੀ 'ਤੇ ਆਉਣ ਦੇ ਅੰਕੜੇ ਸਟੈਟਸ ਕੈਨੇਡਾ ਨੇ ਜਾਰੀ ਕਰ ਦਿਤੇ। ਜੀ ਹਾਂ, ਆਰਥਿਕ ਮਾਹਰਾਂ ਦੇ ਕਿਆਸੇ ਵੀ ਧਰੇ-ਧਰਾਏ ਰਹਿ ਗਏ ਜਿਨ੍ਹਾਂ ਵੱਲੋਂ ਮਈ ਮਹੀਨੇ ਦੌਰਾਨ ਸਿਰਫ਼ 10 ਹਜ਼ਾਰ ਨਵੇਂ ਰੁਜ਼ਗਾਰ ਪੈਦਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ।

ਸਿਰਫ਼ ਐਨਾ ਹੀ ਨਹੀਂ, ਬੇਰੁਜ਼ਗਾਰੀ ਦਰ ਦੇ ਹੇਠਾਂ ਆਉਣ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਸਭ ਤੋਂ ਵੱਧ ਫਾਇਦਾ 15 ਸਾਲ ਤੋਂ 24 ਸਾਲ ਉਮਰ ਵਾਲਿਆਂ ਨੂੰ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਵਾਸਤੇ ਵੱਡੀ ਗਿਣਤੀ ਵਿਚ ਫੁੱਲ ਟਾਈਮ ਸਮਰ ਜੌਬਜ਼ ਪੈਦਾ ਹੋਈਆਂ ਅਤੇ ਬੇਰੁਜ਼ਗਾਰੀ ਦਰ 14.3 ਫ਼ੀ ਸਦੀ ਤੋਂ ਘਟ ਕੇ 13.4 ਫ਼ੀ ਸਦੀ ਰਹਿ ਗਈ।

ਕੰਸਟ੍ਰਕਸ਼ਨ ਸੈਕਟਰ ਅਤੇ ਹੋਟਲਾਂ 'ਚ ਕਾਮਿਆਂ ਦੀ ਮੰਗ

ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਕੰਸਟ੍ਰਕਸ਼ਨ ਸੈਕਟਰ ਵਿਚ ਰੁਜ਼ਗਾਰ ਦੇ 27 ਹਜ਼ਾਰ ਨਵੇਂ ਮੌਕੇ ਪੈਦਾ ਹੋਏ ਅਤੇ ਅਕੌਮੋਡੇਸ਼ਨ ਐਂਡ ਫੂਡ ਸਰਵਿਸਿਜ਼ ਸੈਕਟਰ ਵਿਚ 17 ਹਜ਼ਾਰ ਨੌਕਰੀਆਂ ਪੈਦਾ ਹਈਆਂ। ਇਸ ਦੇ ਨਾਲ ਹੀ ਇਨਫ਼ਰਮੇਸ਼ਨ, ਕਲਚਰ ਅਤੇ ਰੀਕ੍ਰੀਏਸ਼ਨ ਸੈਕਟਰ ਵਿਚ 19,300 ਨਵੀਆਂ ਨੌਕਰੀਆਂ ਸਾਹਮਣੇ ਆਈਆਂ ਪਰ ਹੋਲਸੇਲ ਐਂਡ ਰਿਟੇਲ ਸੈਕਟਰ ਵਿਚੋਂ 35 ਹਜ਼ਾਰ ਨੌਕਰੀਆਂ ਖ਼ਤਮ ਹੋ ਗਈਆਂ। ਦੱਸ ਦੇਈਏ ਕਿ ਮੁਲਕ ਦੇ ਰਿਸੈਸ਼ਨ ਵਿਚ ਗਰਕ ਹੋਣ ਜਾਂ ਨਾ ਹੋਣ ਵਾਂਗ ਰੁਜ਼ਗਾਰ ਖੇਤਰ ਦੇ ਅੰਕੜਿਆਂ ਬਾਰੇ ਵੀ ਆਰਥਿਕ ਮਾਹਰਾਂ ਵੱਲੋਂ ਵੱਖੋ ਵੱਖਰੀ ਰਾਏ ਜ਼ਾਹਰ ਕੀਤੀ ਜਾ ਰਹੀ ਹੈ। ਬੀ.ਐਮ.ਓ. ਦੇ ਇਕਨੌਮਿਕਸ ਮੈਨੇਜਿੰਗ ਡਾਇਰੈਕਟਰ ਬੈਂਜਾਮਿਨ ਰਾਈਟਜ਼ਜ਼ ਨੇ ਬਿਨਾਂ ਸ਼ੱਕ ਤਾਜ਼ਾ ਰਿਪੋਰਟ ਉਮੀਦਾਂ ਪੈਦਾ ਕਰਦੀ ਹੈ ਅਤੇ ਇਸੇ ਤਰੀਕੇ ਰਫ਼ਤਾਰ ਜਾਰੀ ਰਹੀ ਤਾਂ ਰਿਸੈਸ਼ਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਨਾਲੋ ਨਾਲ ਪਿਛਲੇ ਵਰ੍ਹੇ ਦੇ ਅੰਕੜਿਆਂ ਨਾਲ ਤੁਲਨਾ ਵੀ ਲਾਜ਼ਮੀ ਹੈ। 2025 ਦੇ ਮੁਕਾਬਲੇ ਰੁਜ਼ਗਾਰ ਖੇਤਰ ਵਿਚ ਸਿਰਫ਼ 0.7 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਸ ਨੂੰ ਹੋਰ ਅੱਗੇ ਲਿਜਾਣ ਦੇ ਯਤਨ ਹੋਣੇ ਚਾਹੀਦੇ ਹਨ।

ਪ੍ਰਤੀ ਘੰਟਾ ਆਮਦਨ ਵਿਚ 3.2 ਫ਼ੀ ਸਦੀ ਵਾਧਾ

ਮੌਜੂਦਾ ਵਰ੍ਹੇ ਦੇ ਪਹਿਲੇ ਚਾਰ ਮਹੀਨੇ ਦੌਰਾਨ ਕੈਨੇਡਾ ਨੇ 1 ਲੱਖ 12 ਹਜ਼ਾਰ ਨੌਕਰੀਆਂ ਗਵਾਈਆਂ ਪਰ ਮਈ ਦੇ ਅੰਕੜੇ ਨੇ 80 ਫ਼ੀ ਸਦੀ ਘਾਟਾ ਪੂਰਾ ਕਰ ਦਿਤਾ। ਨਵੰਬਰ 2025 ਤੋਂ ਬਾਅਦ ਕੈਨੇਡਾ ਦੇ ਰੁਜ਼ਗਾਰ ਖੇਤਰ ਲਈ ਇਹ ਸਭ ਤੋਂ ਫ਼ਾਇਦੇਮੰਦ ਮਹੀਨਾ ਮੰਨਿਆ ਜਾ ਰਿਹਾ ਹੈ। ਪ੍ਰਤੀ ਘੰਟਾ ਉਜਰਤ ਦਰ ਦੀ ਗੱਲ ਕੀਤੀ ਜਾਵੇ ਤਾਂ ਮਈ ਦੌਰਾਨ 3.2 ਫ਼ੀ ਸਦੀ ਵਾਧਾ ਹੋਇਆ ਜੋ ਅਪ੍ਰੈਲ ਦੌਰਾਨ 4.8 ਫ਼ੀ ਸਦੀ ਦਰਜ ਕੀਤਾ ਗਿਆ। ਦੂਜੇ ਪਾਸੇ ਰੁਜ਼ਗਾਰ ਖੇਤਰ ਵਿਚ ਪੈਦਾ ਹੋਇਆ ਹਾਂਪੱਖੀ ਮਾਹੌਲ ਬੈਂਕ ਆਫ਼ ਕੈਨੇਡਾ ਨੂੰ ਵਿਆਜ ਦਰਾਂ ਉਤੇ ਮੁੜ ਗੌਰ ਕਰਨ ਲਈ ਮਜਬੂਰ ਕਰ ਸਕਦਾ ਹੈ ਅਤੇ ਸੰਭਾਵਤ ਕਟੌਤੀ ਕਰਜ਼ੇ ਦੀਆਂ ਕਿਸ਼ਤਾਂ ਦਾ ਬੋਝ ਘਟਾ ਸਕਦੀ ਹੈ। ਉਧਰ, ਸੀ.ਆਈ.ਬੀ.ਸੀ. ਕੈਪੀਟਲ ਮਾਰਕਿਟਸ ਦੇ ਸੀਨੀਅਰ ਇਕੌਨੋਮਿਸਟ ਐਂਡਰਿਊ ਗ੍ਰੈਂਥਮ ਦਾ ਕਹਿਣਾ ਸੀ ਕਿ 88 ਹਜ਼ਾਰ ਨਵੀਆਂ ਨੌਕਰੀਆਂ ਦਾ ਅੰਕੜਾ ਕਾਫ਼ੀ ਨਹੀਂ। ਈਰਾਨ ਜੰਗ ਹਾਲੇ ਜਾਰੀ ਹੈ ਅਤੇ ਬੈਂਕ ਆਫ਼ ਕੈਨੇਡਾ ਵੱਲੋਂ ਫ਼ਿਲਹਾਲ ਵਿਆਜ ਦਰਾਂ ਸਵਾ ਦੋ ਫ਼ੀ ਸਦੀ ਦੇ ਪੱਧਰ 'ਤੇ ਬਰਕਰਾਰ ਰੱਖਣ ਦੇ ਆਸਾਰ ਨਜ਼ਰ ਆ ਰਹੇ ਹਨ। ਇਸੇ ਦੌਰਾਨ ਇੰਡੀਡ ਦੇ ਸੀਨੀਅਰ ਇਕੌਨੋਮਿਸਟ ਬਰੈਂਡਨ ਬਰਨਾਰਡ ਨੇ ਕਿਹਾ ਕਿ ਰੁਜ਼ਗਾਰ ਖੇਤਰ ਦੇ ਅੰਕੜੇ ਉਪਰ ਹੇਠਾਂ ਹੁੰਦੇ ਰਹਿੰਦੇ ਹਨ ਅਤੇ ਕੈਨੇਡਾ ਦੀ ਵਸੋਂ ਵਧਣ ਦੀ ਬਜਾਏ ਘਟਣ ਲੱਗੀ ਹੈ ਜਿਸ ਨੂੰ ਵੇਖਦਿਆਂ ਭਵਿੱਖ ਵਿਚ ਸੁਚੇਤ ਰਹਿਣਾ ਹੋਵੇਗਾ।

ਟੋਰਾਂਟੋ : ਕੈਨੇਡਾ ਵਿਚ ਰਿਸੈਸ਼ਨ ਦੇ ਦਾਅਵੇ ਮਿੱਟੀ ਵਿਚ ਰੁਲਦੇ ਨਜ਼ਰ ਆਏ ਜਦੋਂ ਮੁਲਕ ਵਿਚ 88 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਣ ਅਤੇ ਬੇਰੁਜ਼ਗਾਰੀ ਦਰ 6.9 ਫ਼ੀ ਸਦੀ ਤੋਂ ਘਟ ਕੇ 6.6 ਫ਼ੀ ਸਦੀ 'ਤੇ ਆਉਣ ਦੇ ਅੰਕੜੇ ਸਟੈਟਸ ਕੈਨੇਡਾ ਨੇ ਜਾਰੀ ਕਰ ਦਿਤੇ। ਜੀ ਹਾਂ, ਆਰਥਿਕ ਮਾਹਰਾਂ ਦੇ ਕਿਆਸੇ ਵੀ ਧਰੇ-ਧਰਾਏ ਰਹਿ ਗਏ ਜਿਨ੍ਹਾਂ ਵੱਲੋਂ ਮਈ ਮਹੀਨੇ ਦੌਰਾਨ ਸਿਰਫ਼ 10 ਹਜ਼ਾਰ ਨਵੇਂ ਰੁਜ਼ਗਾਰ ਪੈਦਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ। ਸਿਰਫ਼ ਐਨਾ ਹੀ ਨਹੀਂ, ਬੇਰੁਜ਼ਗਾਰੀ ਦਰ ਦੇ ਹੇਠਾਂ ਆਉਣ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਸਭ ਤੋਂ ਵੱਧ ਫਾਇਦਾ 15 ਸਾਲ ਤੋਂ 24 ਸਾਲ ਉਮਰ ਵਾਲਿਆਂ ਨੂੰ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਵਾਸਤੇ ਵੱਡੀ ਗਿਣਤੀ ਵਿਚ ਫੁੱਲ ਟਾਈਮ ਸਮਰ ਜੌਬਜ਼ ਪੈਦਾ ਹੋਈਆਂ ਅਤੇ ਬੇਰੁਜ਼ਗਾਰੀ ਦਰ 14.3 ਫ਼ੀ ਸਦੀ ਤੋਂ ਘਟ ਕੇ 13.4 ਫ਼ੀ ਸਦੀ ਰਹਿ ਗਈ।

ਕੰਸਟ੍ਰਕਸ਼ਨ ਸੈਕਟਰ ਅਤੇ ਹੋਟਲਾਂ 'ਚ ਕਾਮਿਆਂ ਦੀ ਮੰਗ

ਪ੍ਰਤੀ ਘੰਟਾ ਆਮਦਨ ਵਿਚ 3.2 ਫ਼ੀ ਸਦੀ ਵਾਧਾ

Dailyhunt
Disclaimer: This content has not been generated, created or edited by Dailyhunt. Publisher: Daily Hamdard