ਐਡਮਿੰਟਨ 'ਚ ਲਿਵ-ਇਨ ਪਾਰਟਨਰ ਨੇ ਗਲਾ ਘੁੱਟ ਕੇ ਮਾਰੀ ਸਮਰਾਲਾ ਦੀ ਦਮਨਪ੍ਰੀਤ; ਦੋਸ਼ੀ ਦਿੱਲੀ ਵਾਸੀ ਰਿਤੇਸ਼ ਗ੍ਰਿਫ਼ਤਾਰ
ਜਲੰਧਰ/ਐਡਮਿੰਟਨ, 24 ਜੁਲਾਈ (2026): ਕੈਨੇਡਾ ਦੇ ਐਡਮਿੰਟਨ (Edmonton) ਸ਼ਹਿਰ ਵਿੱਚ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ 23 ਸਾਲਾ ਪੰਜਾਬੀ ਮੁਟਿਆਰ ਦਮਨਪ੍ਰੀਤ ਕੌਰ ਦਾ ਉਸ ਦੇ ਹੀ ਲਿਵ-ਇਨ ਪਾਰਟਨਰ (Live-in partner) ਨੇ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਮ੍ਰਿਤਕਾ ਲੁਧਿਆਣਾ ਦੇ ਸਮਰਾਲਾ ਦੀ ਰਹਿਣ ਵਾਲੀ ਸੀ ਅਤੇ ਪੰਜ ਸਾਲ ਪਹਿਲਾਂ ਪਰਿਵਾਰ ਨੇ ਕਰਜ਼ਾ ਲੈ ਕੇ ਉਸ ਨੂੰ ਸਟੱਡੀ ਵੀਜ਼ੇ (Study Visa) 'ਤੇ ਕੈਨੇਡਾ ਭੇਜਿਆ ਸੀ।
ਐਡਮਿੰਟਨ ਪੁਲਿਸ ਅਨੁਸਾਰ 9 ਜੁਲਾਈ ਦੀ ਸ਼ਾਮ ਨੂੰ ਸਿਲਵਰਬੇਰੀ (Silverberry) ਇਲਾਕੇ ਦੇ ਇੱਕ ਘਰ ਤੋਂ ਐਮਰਜੈਂਸੀ ਕਾਲ (Emergency Call) ਮਿਲਣ ਤੋਂ ਬਾਅਦ ਪੁਲਿਸ ਅਤੇ ਪੈਰਾਮੈਡਿਕਸ ਟੀਮ ਮੌਕੇ 'ਤੇ ਪਹੁੰਚੀ, ਜਿੱਥੇ ਦਮਨਪ੍ਰੀਤ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ। ਉਸ ਨੂੰ ਤੁਰੰਤ ਸਥਾਨਕ ਹਸਪਤਾਲ 'ਚ ਐਡਮਿਟ (Admit) ਕਰਵਾਇਆ ਗਿਆ, ਜਿੱਥੇ 12 ਜੁਲਾਈ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। 14 ਜੁਲਾਈ ਨੂੰ ਹੋਏ ਪੋਸਟਮਾਰਟਮ (Post-mortem) ਵਿੱਚ ਪੁਸ਼ਟੀ ਹੋਈ ਕਿ ਦਮਨਪ੍ਰੀਤ ਦੀ ਮੌਤ ਗਲਾ ਘੁੱਟਣ ਕਾਰਨ ਹੋਈ ਸੀ।
ਹੋਮੀਸਾਈਡ ਯੂਨਿਟ (Homicide Unit) ਨੇ ਕਾਰਵਾਈ ਕਰਦਿਆਂ 22 ਜੁਲਾਈ ਨੂੰ ਦੋਸ਼ੀ ਲਿਵ-ਇਨ ਸਾਥੀ ਰਿਤੇਸ਼ ਕੁਮਾਰ (22), ਜੋ ਕਿ ਦਿੱਲੀ ਦਾ ਰਹਿਣ ਵਾਲਾ ਹੈ, ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਉਸ ਵਿਰੁੱਧ ਸੈਕਿੰਡ ਡਿਗਰੀ ਮਰਡਰ (Second-degree murder) ਦਾ ਕੇਸ ਦਰਜ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਇਸ ਨੂੰ ਡੋਮੈਸਟਿਕ ਵਾਇਲੈਂਸ (Domestic violence) ਜਾਂ ਪਾਰਟਨਰ ਹੱਤਿਆ ਦਾ ਮਾਮਲਾ ਦੱਸਿਆ ਹੈ ਅਤੇ ਕਿਹਾ ਕਿ ਇਸ ਕੇਸ ਵਿੱਚ ਕਿਸੇ ਹੋਰ ਸ਼ੱਕੀ ਦੀ ਭਾਲ ਨਹੀਂ ਹੈ।
ਦਮਨਪ੍ਰੀਤ ਕੈਨੇਡਾ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜੌਬ (Job) ਕਰ ਰਹੀ ਸੀ। ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਅਤੇ ਅੰਤਿਮ ਸੰਸਕਾਰ ਦੇ ਖਰਚਿਆਂ ਲਈ ਸੋਸ਼ਲ ਮੀਡੀਆ 'ਤੇ ਗੋ-ਫੰਡ-ਮੀ (GoFundMe) ਕੈਂਪੇਨ ਸ਼ੁਰੂ ਕੀਤਾ ਗਿਆ ਹੈ, ਕਿਉਂਕਿ ਪਰਿਵਾਰ ਦੀ ਵਿੱਤੀ ਸਥਿਤੀ ਕਾਫ਼ੀ ਨਾਜ਼ੁਕ ਹੈ। ਫ਼ਿਲਹਾਲ ਪਰਿਵਾਰ ਨੂੰ ਭਾਰਤੀ ਦੂਤਾਵਾਸ (Indian Embassy) ਜਾਂ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਮਿਲੀ ਹੈ।
ਜਲੰਧਰ/ਐਡਮਿੰਟਨ, 24 ਜੁਲਾਈ (2026): ਕੈਨੇਡਾ ਦੇ ਐਡਮਿੰਟਨ (Edmonton) ਸ਼ਹਿਰ ਵਿੱਚ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ 23 ਸਾਲਾ ਪੰਜਾਬੀ ਮੁਟਿਆਰ ਦਮਨਪ੍ਰੀਤ ਕੌਰ ਦਾ ਉਸ ਦੇ ਹੀ ਲਿਵ-ਇਨ ਪਾਰਟਨਰ (Live-in partner) ਨੇ ਗਲਾ ਘੁੱਟ ਕੇ ਕਤਲ ਕਰ ਦਿੱਤਾ। ਮ੍ਰਿਤਕਾ ਲੁਧਿਆਣਾ ਦੇ ਸਮਰਾਲਾ ਦੀ ਰਹਿਣ ਵਾਲੀ ਸੀ ਅਤੇ ਪੰਜ ਸਾਲ ਪਹਿਲਾਂ ਪਰਿਵਾਰ ਨੇ ਕਰਜ਼ਾ ਲੈ ਕੇ ਉਸ ਨੂੰ ਸਟੱਡੀ ਵੀਜ਼ੇ (Study Visa) 'ਤੇ ਕੈਨੇਡਾ ਭੇਜਿਆ ਸੀ।

