Dailyhunt Logo
  • Light mode
    Follow system
    Dark mode
    • Play Story
    • App Story
Canada ਦਾ ਬਜਟ 5 ਨਵੰਬਰ ਨੂੰ ਕੀਤਾ ਜਾਵੇਗਾ ਪੇਸ਼

Canada ਦਾ ਬਜਟ 5 ਨਵੰਬਰ ਨੂੰ ਕੀਤਾ ਜਾਵੇਗਾ ਪੇਸ਼

ਔਟਵਾ : ਕੈਨੇਡਾ ਦਾ ਬਜਟ 5 ਨਵੰਬਰ ਨੂੰ ਪੇਸ਼ ਕੀਤਾ ਜਾ ਰਿਹਾ ਹੈ ਅਤੇ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਆਮਦਨ ਨਾਲੋਂ 65 ਅਰਬ ਡਾਲਰ ਵਾਧੂ ਖ਼ਰਚ ਹੋਣ ਦਾ ਅੰਦਾਜ਼ਾ ਲਾਇਆ ਗਿਆ ਹੈ। ਮਾਰਕ ਕਾਰਨੀ ਸਰਕਾਰ ਲਗਾਤਾਰ ਦੂਜੇ ਵਰ੍ਹੇ ਦੌਰਾਨ ਪਤਝੜ ਰੁੱਤ ਵਿਚ ਆਪਣਾ ਲੇਖਾ-ਜੋਖਾ ਪੇਸ਼ ਕਰ ਰਹੀ ਹੈ ਅਤੇ ਫਿਲਹਾਲ ਬਜਅ ਸੰਤੁਲਤ ਕਰਨ ਦਾ ਕੋਈ ਸੁਹਿਰਦ ਯਤਨ ਸਾਹਮਣੇ ਆਉਣ ਦੇ ਆਸਾਰ ਨਹੀਂ।

ਮੌਜੂਦਾ ਵਿੱਤੀ ਵਰ੍ਹੇ ਦੌਰਾਨ 65 ਅਰਬ ਡਾਲਰ ਦਾ ਘਾਟਾ ਰਹਿਣ ਦੇ ਆਸਾਰ

ਵਿੱਤ ਮੰਤਰੀ ਫ਼ਰਾਂਸਵਾ ਫ਼ਿਲਿਪ ਸ਼ੈਂਪੇਨ ਨੇ ਹਾਊਸ ਆਫ਼ ਕਾਮਨਜ਼ ਵਿਚ ਪ੍ਰਸ਼ਨਕਾਲ ਦੌਰਾਨ ਬਜਟ ਦੀ ਤਰੀਕ ਬਾਰੇ ਜਾਣਕਾਰੀ ਸਾਂਝੀ ਕੀਤੀ ਜਦਕਿ ਦੂਜੇ ਪਾਸੇ ਪਾਰਲੀਮਾਨੀ ਬਜਟ ਦਫ਼ਤਰ ਵੱਲੋਂ ਮੌਜੂਦਾ ਵਰ੍ਹੇ ਅਤੇ ਅਗਲੇ ਵਰ੍ਹੇ ਦੌਰਾਨ ਹੋਣ ਵਾਲੇ ਆਰਥਿਕ ਵਾਧੇ ਬਾਰੇ ਮੱਧਮ ਤਸਵੀਰ ਪੇਸ਼ ਕੀਤੀ ਗਈ ਹੈ। ਬਜਟ ਦਫ਼ਤਰ ਮੁਤਾਬਕ ਮੌਜੂਦਾ ਵਰ੍ਹੇ ਦੌਰਾਨ ਜੀ.ਡੀ.ਪੀ. ਦੀ ਵਾਧਾ ਦਰ 0.9 ਫ਼ੀ ਸਦੀ ਰਹਿ ਸਕਦੀ ਹੈ ਜਦਕਿ 2027 ਵਿਚ ਇਹ ਡੇਢ ਫ਼ੀ ਸਦੀ ਤੱਕ ਦੇ ਆਸਾਰ ਹਨ। ਵਿੱਤੀ ਵਰ੍ਹੇ 2026-27 ਵਾਸਤੇ ਬਜਟ ਘਾਟ 63.3 ਅਰਬ ਡਾਲਰ ਰਹਿਣ ਬਾਰੇ ਦੱਸਿਆ ਗਿਆ ਹੈ ਜਦਕਿ 2027-28 ਦੌਰਾਨ ਬਜਟ ਘਾਟਾ ਵਧ ਕੇ 70.2 ਅਰਬ ਡਾਲਰ ਹੋ ਸਕਦਾ ਹੈ।

ਔਟਵਾ : ਕੈਨੇਡਾ ਦਾ ਬਜਟ 5 ਨਵੰਬਰ ਨੂੰ ਪੇਸ਼ ਕੀਤਾ ਜਾ ਰਿਹਾ ਹੈ ਅਤੇ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਆਮਦਨ ਨਾਲੋਂ 65 ਅਰਬ ਡਾਲਰ ਵਾਧੂ ਖ਼ਰਚ ਹੋਣ ਦਾ ਅੰਦਾਜ਼ਾ ਲਾਇਆ ਗਿਆ ਹੈ। ਮਾਰਕ ਕਾਰਨੀ ਸਰਕਾਰ ਲਗਾਤਾਰ ਦੂਜੇ ਵਰ੍ਹੇ ਦੌਰਾਨ ਪਤਝੜ ਰੁੱਤ ਵਿਚ ਆਪਣਾ ਲੇਖਾ-ਜੋਖਾ ਪੇਸ਼ ਕਰ ਰਹੀ ਹੈ ਅਤੇ ਫਿਲਹਾਲ ਬਜਅ ਸੰਤੁਲਤ ਕਰਨ ਦਾ ਕੋਈ ਸੁਹਿਰਦ ਯਤਨ ਸਾਹਮਣੇ ਆਉਣ ਦੇ ਆਸਾਰ ਨਹੀਂ।

Dailyhunt
Disclaimer: This content has not been generated, created or edited by Dailyhunt. Publisher: Daily Hamdard