ਟੋਰਾਂਟੋ : ਕੈਨੇਡਾ ਤਕਨੀਕੀ ਤੌਰ 'ਤੇ ਰਿਸੈਸ਼ਨ ਯਾਨੀ ਆਰਥਿਕ ਮੰਦੀ ਦੀ ਮਾਰ ਹੇਠ ਹੈ ਪਰ ਬੈਂਕ ਆਫ਼ ਕੈਨੇਡਾ ਜਾਂ ਹੋਰ ਨਾਮੀ ਇਕੌਨੋਮਿਸਟ ਰਸਮੀ ਐਲਾਨ ਕਰਨ ਤੋਂ ਪਾਸਾ ਵੱਟ ਰਹੇ ਹਨ। ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵ ਵੱਲੋਂ ਮੁਲਕ ਦੇ ਅਰਥਚਾਰੇ ਬਾਰੇ ਹਾਊਸ ਆਫ਼ ਕਾਮਨਜ਼ ਵਿਚ ਹੰਗਾਮੀ ਬਹਿਸ ਕਰਵਾਉਣ ਦੀ ਮੰਗ ਸਪੀਕਰ ਨੇ ਰੱਦ ਕਰ ਦਿਤੀ ਜਿਸ ਮਗਰੋਂ ਟੋਰੀ ਆਗੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁਲਕ ਦੇ ਲੋਕ ਇਸ ਸਵਾਲ ਦਾ ਜਵਾਬ ਚਾਹੁੰਦੇ ਹਨ ਕਿ ਜੀ-7 ਮੁਲਕਾਂ ਵਿਚੋਂ ਸਿਰਫ਼ ਕੈਨੇਡਾ ਦਾ ਅਰਥਚਾਰਾ ਹੀ ਕਿਉਂ ਸੁੰਗੜ ਰਿਹਾ ਹੈ।
ਪਿਅਰੇ ਪੌਇਲੀਐਵ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਵਾਬਦੇਹੀ ਕਬੂਲ ਕਰਨ ਦਾ ਸੱਦਾ ਦਿਤਾ। ਦੱਸ ਦੇਈਏ ਕਿ ਕਿਸੇ ਮੁਲਕ ਦਾ ਜੀ.ਡੀ.ਪੀ. ਲਗਾਤਾਰ ਦੋ ਤਿਮਾਹੀਆਂ ਦੌਰਾਨ ਮਨਫ਼ੀ ਵਿਚ ਰਹਿਣ 'ਤੇ ਰਿਸੈਸ਼ਨ ਮੰਨਿਆ ਜਾਂਦਾ ਹੈ।
ਬੈਂਕ ਕੈਨੇਡਾ ਵੱਲੋਂ ਰਸਮੀ ਐਲਾਨ ਕਰਨ ਤੋਂ ਇਨਕਾਰ
2026 ਦੀ ਪਹਿਲੀ ਤਿਮਾਹੀ ਦੌਰਾਨ ਕੈਨੇਡੀਅਨ ਅਰਥਚਾਰਾ ਬੇਹੱਦ ਮਾਮੂਲੀ ਤੌਰ 'ਤੇ 0.1 ਫ਼ੀ ਸਦੀ ਵਧਿਆ ਅਤੇ ਦੂਜੀ ਤਿਮਾਹੀ ਦੇ ਨਤੀਜੇ ਆਉਣੇ ਬਾਕੀ ਹਨ ਜੋ ਬਹੁਤੇ ਹਾਂਪੱਖੀ ਨਜ਼ਰ ਨਹੀਂ ਆਉਂਦੇ। ਕੈਨੇਡਾ ਵਿਚ ਬੇਰੁਜ਼ਗਾਰੀ ਦਰ 6.9 ਫ਼ੀ ਸਦੀ ਦਰਜ ਕੀਤੀ ਗਈ ਜੋ ਹੌਲੀ ਹੌਲੀ ਉਪਰ ਵੱਲ ਜਾ ਰਹੀ ਹੈ। ਦੂਜੇ ਪਾਸੇ ਬੈਂਕ ਆਫ਼ ਕੈਨੇਡਾ ਦੀ ਸੀਨੀਅਰ ਡਿਪਟੀ ਗਵਰਨਰ ਕੈਰੋਲਿਨ ਰੌਜਰਜ਼ ਨੇ ਸੋਮਵਾਰ ਨੂੰ ਹਾਊਸ ਆਫ ਕਾਮਨਜ਼ ਦੀ ਕਮੇਟੀ ਸਾਹਮਣੇ ਪੇਸ਼ ਹੁੰਦਿਆਂ ਕਿਹਾ ਕਿ ਫ਼ਿਲਹਾਲ ਕਿਸੇ ਵੀ ਸੰਕੇਤ ਉਤੇ ਵਾਧੂ ਦਬਾਅ ਨਾ ਪਾਉਂਦਿਆਂ ਸੁਚੇਤ ਰਹਿਣ ਦੀ ਜ਼ਰੂਰਤ ਹੈ। ਇਸ ਦੇ ਉਲਟ ਕੁਝ ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਰਿਸੈਸ਼ਨ ਦੀ ਕੋਈ ਲੰਬਾਈ, ਚੌੜਾਈ ਜਾਂ ਡੂੰਘਾਈ ਨਹੀਂ ਹੁੰਦੀ। ਬੈਂਕ ਆਫ਼ ਮੌਂਟਰੀਅਲ ਦੇ ਚੀਫ਼ ਇਕੌਨੋਮਿਸਟ ਡਗ ਪੋਰਟਰ ਮੁਤਾਬਕ ਇਸ ਗੱਲ 'ਤੇ ਬਹਿਸ ਤਾਂ ਹੋ ਰਹੀ ਹੈ ਕਿ ਮੰਦੀ ਵਰਗੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ ਪਰ ਇਹ ਗੱਲ ਵਿਚਾਰਨ ਵਾਸਤੇ ਕੋਈ ਰਾਜ਼ੀ ਨਹੀਂ ਕਿ ਪਿਛਲੇ ਸਾਲ ਸ਼ੁਰੂ ਹੋਏ ਕਾਰੋਬਾਰੀ ਟਕਰਾਅ ਦੇ ਮੱਦੇਨਜ਼ਰ ਮੁਲਕ ਦਾ ਅਰਥਚਾਰਾ ਸੰਘਰਸ਼ ਕਰ ਰਿਹਾ ਹੈ।
ਟਰੰਪ ਨੇ ਸਟੀਲ ਅਤੇ ਐਲੁਮਿਨਮ ਤੋਂ ਟੈਰਿਫ਼ਸ ਘਟਾਈਆਂ
ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੋਮਵਾਰ ਨੂੰ ਨਵੇਂ ਐਲਾਨਨਾਮੇ 'ਤੇ ਦਸਤਖ਼ਤ ਕਰ ਦਿਤੇ ਜਿਸ ਨਾਲ ਸਟੀਲ, ਐਲੂਮਿਨਮ ਅਤੇ ਕਾਪਰ ਦੀ ਦਰਾਮਦ 'ਤੇ 25 ਫ਼ੀ ਸਦੀ ਦੀ ਬਜਾਏ 15 ਫ਼ੀ ਸਦੀ ਟੈਰਿਫ਼ਸ ਲੱਗਣਗੀਆਂ। ਤਾਜ਼ਾ ਤਬਦੀਲੀਆਂ ਨੂੰ ਆਰਜ਼ੀ ਦੱਸਿਆ ਜਾ ਰਿਹਾ ਹੈ ਜੋ 31 ਦਸੰਬਰ 2027 ਤੱਕ ਲਾਗੂ ਰਹਿ ਸਕਦੀਆਂ ਹਨ। ਡੌਨਲਡ ਟਰੰਪ ਦਾ ਤਾਜ਼ਾ ਕਦਮ ਕੈਨੇਡੀਅਨ ਸਟੀਲ ਅਤੇ ਐਲੁਮਿਨਮ ਇੰਡਸਟਰੀ ਵਾਸਤੇ ਰਾਹਤ ਭਰਿਆ ਮੰਨਿਆ ਜਾ ਸਕਦਾ ਹੈ।
ਟੋਰਾਂਟੋ : ਕੈਨੇਡਾ ਤਕਨੀਕੀ ਤੌਰ 'ਤੇ ਰਿਸੈਸ਼ਨ ਯਾਨੀ ਆਰਥਿਕ ਮੰਦੀ ਦੀ ਮਾਰ ਹੇਠ ਹੈ ਪਰ ਬੈਂਕ ਆਫ਼ ਕੈਨੇਡਾ ਜਾਂ ਹੋਰ ਨਾਮੀ ਇਕੌਨੋਮਿਸਟ ਰਸਮੀ ਐਲਾਨ ਕਰਨ ਤੋਂ ਪਾਸਾ ਵੱਟ ਰਹੇ ਹਨ। ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵ ਵੱਲੋਂ ਮੁਲਕ ਦੇ ਅਰਥਚਾਰੇ ਬਾਰੇ ਹਾਊਸ ਆਫ਼ ਕਾਮਨਜ਼ ਵਿਚ ਹੰਗਾਮੀ ਬਹਿਸ ਕਰਵਾਉਣ ਦੀ ਮੰਗ ਸਪੀਕਰ ਨੇ ਰੱਦ ਕਰ ਦਿਤੀ ਜਿਸ ਮਗਰੋਂ ਟੋਰੀ ਆਗੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁਲਕ ਦੇ ਲੋਕ ਇਸ ਸਵਾਲ ਦਾ ਜਵਾਬ ਚਾਹੁੰਦੇ ਹਨ ਕਿ ਜੀ-7 ਮੁਲਕਾਂ ਵਿਚੋਂ ਸਿਰਫ਼ ਕੈਨੇਡਾ ਦਾ ਅਰਥਚਾਰਾ ਹੀ ਕਿਉਂ ਸੁੰਗੜ ਰਿਹਾ ਹੈ। ਪਿਅਰੇ ਪੌਇਲੀਐਵ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਵਾਬਦੇਹੀ ਕਬੂਲ ਕਰਨ ਦਾ ਸੱਦਾ ਦਿਤਾ। ਦੱਸ ਦੇਈਏ ਕਿ ਕਿਸੇ ਮੁਲਕ ਦਾ ਜੀ.ਡੀ.ਪੀ. ਲਗਾਤਾਰ ਦੋ ਤਿਮਾਹੀਆਂ ਦੌਰਾਨ ਮਨਫ਼ੀ ਵਿਚ ਰਹਿਣ 'ਤੇ ਰਿਸੈਸ਼ਨ ਮੰਨਿਆ ਜਾਂਦਾ ਹੈ।
ਬੈਂਕ ਕੈਨੇਡਾ ਵੱਲੋਂ ਰਸਮੀ ਐਲਾਨ ਕਰਨ ਤੋਂ ਇਨਕਾਰ
ਟਰੰਪ ਨੇ ਸਟੀਲ ਅਤੇ ਐਲੁਮਿਨਮ ਤੋਂ ਟੈਰਿਫ਼ਸ ਘਟਾਈਆਂ

