Dailyhunt Logo
  • Light mode
    Follow system
    Dark mode
    • Play Story
    • App Story
Canada ਵਿਚ ਗੱਡੀਆਂ ਚੋਰੀ ਕਰਦਾ 'ਰਾਜ ਕੁਮਾਰ' ਕਾਬੂ

Canada ਵਿਚ ਗੱਡੀਆਂ ਚੋਰੀ ਕਰਦਾ 'ਰਾਜ ਕੁਮਾਰ' ਕਾਬੂ

ਮਿਸੀਸਾਗਾ : ਕੈਨੇਡਾ ਦੀਆਂ ਰਿਹਾਇਸ਼ੀ ਇਮਾਰਤਾਂ ਦੀ ਪਾਰਕਿੰਗ ਵਿਚੋਂ ਗੱਡੀਆਂ ਚੋਰੀ ਕਰਨ ਦੇ ਮਾਮਲੇ 'ਚ ਪੀਲ ਰੀਜਨਲ ਪੁਲਿਸ ਵੱਲੋਂ 21 ਸਾਲ ਦੇ ਪ੍ਰਿੰਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ 23 ਸਾਲਾ ਗੁਰਜੀਤ ਸਿੰਘ ਵਿਰਕ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਮਿਸੀਸਾਗਾ ਵਿਖੇ ਹਿਊਰਉਨਟੇਰੀਓ ਸਟ੍ਰੀਟ ਅਤੇ ਬਰਨਮਥੌਰਪ ਰੋਡ ਈਸਟ ਇਲਾਕੇ ਵਿਚ ਗੱਡੀ ਚੋਰੀ ਜਾਂ ਚੋਰੀ ਦੇ ਯਤਨ ਦੀਆਂ ਕਈ ਵਾਰਦਾਤਾਂ ਸਾਹਮਣੇ ਆਉਣ ਮਗਰੋਂ ਮਈ ਮਹੀਨੇ ਦੌਰਾਨ ਪੜਤਾਲ ਆਰੰਭੀ ਗਈ।

ਸੀ.ਸੀ.ਟੀ.ਵੀ. ਫੁਟੇਜ ਅਤੇ ਆਟੋਮੇਟਡ ਲਾਇਸੰਸ ਰੈਕਗਨਿਸ਼ਨ ਰਾਹੀਂ ਦੋ ਸ਼ੱਕੀਆਂ ਦੀ ਪਛਾਣ ਕਰਦਿਆਂ ਮਿਸੀਸਾਗਾ ਅਤੇ ਐਰਿਨ ਵਿਖੇ ਤਲਾਸ਼ੀ ਵਾਰੰਟਾਂ ਦੀ ਤਾਮੀਲ ਕੀਤੀ ਗਈ।

ਗੁਰਜੀਤ ਸਿੰਘ ਵਿਰਕ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ

ਤਲਾਸ਼ੀ ਦੌਰਾਨ ਪੁਲਿਸ ਨੂੰ ਕਈ ਸੈਲਫ਼ੋਨ, ਕੀਅ ਫ਼ੌਬਜ਼ ਅਤੇ ਕੀਅ ਪ੍ਰੋਗਰਾਮਿੰਗ ਡਿਵਾਇਸਿਜ਼ ਮਿਲੀਆਂ। ਇਸ ਤੋਂ ਇਲਾਵਾ ਗੱਡੀਆਂ ਨਾਲ ਸਬੰਧਤ ਦਸਤਾਵੇਜ਼ ਅਤੇ 1,465 ਡਾਲਰ ਨਕਦ ਬਰਾਮਦ ਕੀਤੇ ਗਏ। ਮਿਸੀਸਾਗਾ ਦੇ ਪ੍ਰਿੰਸ ਵਿਰੁੱਧ ਗੱਡੀ ਚੋਰੀ, 5 ਹਜ਼ਾਰ ਡਾਲਰ ਤੋਂ ਵੱਧ ਰਕਮ ਦੀ ਚੋਰੀ ਅਤੇ ਰਿਹਾਈ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਆਇਦ ਕੀਤੇ ਗਏ ਹਨ। ਜ਼ਮਾਨਤ ਅਰਜ਼ੀ 'ਤੇ ਸੁਣਵਾਈ ਤੱਕ ਉਹ ਜੇਲ ਵਿਚ ਹੀ ਰਹੇਗਾ ਜਦਕਿ ਗੁਰਜੀਤ ਸਿੰਘ ਨੂੰ ਸਰੰਡਰ ਕਰਨ ਦਾ ਸੱਦਾ ਦਿਤਾ ਗਿਆ ਹੈ। ਪੁਲਿਸ ਨੇ ਗੁਰਜੀਤ ਸਿੰਘ ਦਾ ਹੁਲੀਆ ਜਾਰੀ ਕਰਦਿਆਂ ਦੱਸਿਆ ਕਿ ਉਸ ਦਾ ਕੱਦ ਪੰਜ ਫੁੱਟ 10 ਇੰਚ ਅਤੇ ਸਰੀਰ ਦਰਮਿਆਨਾ ਹੈ ਜਦਕਿ ਕਾਲੇ ਘੁੰਗਰਾਲੇ ਵਾਲ ਅਤੇ ਅੱਖਾਂ ਭੂਰੀਆਂ ਹਨ। ਦੂਜੇ ਪਾਸੇ ਯਾਰਕ ਰੀਜਨਲ ਪੁਲਿਸ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ 20 ਮਿਲੀਅਨ ਡਾਲਰ ਮੁੱਲ ਦੀ ਕੋਕੀਨ ਅਤੇ 25 ਲੱਖ ਡਾਲਰ ਨਕਦ ਸਣੇ ਛੇ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਯਾਰਕ ਰੀਜਨਲ ਪੁਲਿਸ ਵੱਲੋਂ 2 ਕਰੋੜ ਡਾਲਰ ਦੀ ਕੋਕੀਨ ਸਣੇ 6 ਕਾਬੂ

ਬਾਰਡਰ ਏਜੰਟਾਂ ਨੇ ਦੱਸਿਆ ਕਿ ਮਈ ਮਹੀਨੇ ਦੌਰਾਨ ਪਨਾਮਾ ਤੋਂ ਆਈ ਇਕ ਸ਼ਿਪਮੈਂਟ ਨੂੰ ਰੋਕਿਆ ਗਿਆ ਜੋ ਕਿਚਨਰ ਇਲਾਕੇ ਵਿਚ ਰਹਿੰਦੇ ਸ਼ੱਕੀ ਤੱਕ ਪੁੱਜਣੀ ਸੀ। ਜਾਂਚ ਦੌਰਾਨ ਕੋਕੀਨ ਦੀ ਮੌਜੂਦਗੀ ਦਾ ਸ਼ੱਕ ਹੋਇਆ ਤਾਂ ਤਲਾਸ਼ੀ ਵਾਰੰਟਾਂ ਦੇ ਆਧਾਰ 'ਤੇ 11 ਜੂਨ ਨੂੰ ਕਿਚਨਰ ਦੇ ਘਰ ਵਿਚ ਛਾਪਾ ਮਾਰਦਿਆਂ 25 ਲੱਖ ਡਾਲਰ ਨਕਦ ਬਰਾਮਦ ਕੀਤੇ ਗਏ ਅਤੇ ਤਿੰਨ ਸ਼ੱਕੀ ਅੜਿੱਕੇ ਆਏ। ਇਸ ਮਗਰੋਂ 17 ਜੂਨ ਨੂੰ ਹੋਰ ਤਲਾਸ਼ੀ ਵਾਰੰਟਾਂ ਦੇ ਆਧਾਰ ਬਾਕੀ ਸ਼ੱਕੀਆਂ ਹਿਰਾਸਤ ਵਿਚ ਲਿਆ ਗਿਆ। ਪੁਲਿਸ ਕੁਲ ਬਰਾਮਦ ਕੋਕੀਨ ਦਾ ਵਜ਼ਨ 260 ਕਿਲੋ ਦੱਸਿਆ ਜਾ ਰਿਹਾ ਹੈ ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 2 ਕਰੋੜ ਡਾਲਰ ਬਣਦੀ ਹੈ।

ਮਿਸੀਸਾਗਾ : ਕੈਨੇਡਾ ਦੀਆਂ ਰਿਹਾਇਸ਼ੀ ਇਮਾਰਤਾਂ ਦੀ ਪਾਰਕਿੰਗ ਵਿਚੋਂ ਗੱਡੀਆਂ ਚੋਰੀ ਕਰਨ ਦੇ ਮਾਮਲੇ 'ਚ ਪੀਲ ਰੀਜਨਲ ਪੁਲਿਸ ਵੱਲੋਂ 21 ਸਾਲ ਦੇ ਪ੍ਰਿੰਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ 23 ਸਾਲਾ ਗੁਰਜੀਤ ਸਿੰਘ ਵਿਰਕ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਮਿਸੀਸਾਗਾ ਵਿਖੇ ਹਿਊਰਉਨਟੇਰੀਓ ਸਟ੍ਰੀਟ ਅਤੇ ਬਰਨਮਥੌਰਪ ਰੋਡ ਈਸਟ ਇਲਾਕੇ ਵਿਚ ਗੱਡੀ ਚੋਰੀ ਜਾਂ ਚੋਰੀ ਦੇ ਯਤਨ ਦੀਆਂ ਕਈ ਵਾਰਦਾਤਾਂ ਸਾਹਮਣੇ ਆਉਣ ਮਗਰੋਂ ਮਈ ਮਹੀਨੇ ਦੌਰਾਨ ਪੜਤਾਲ ਆਰੰਭੀ ਗਈ। ਸੀ.ਸੀ.ਟੀ.ਵੀ. ਫੁਟੇਜ ਅਤੇ ਆਟੋਮੇਟਡ ਲਾਇਸੰਸ ਰੈਕਗਨਿਸ਼ਨ ਰਾਹੀਂ ਦੋ ਸ਼ੱਕੀਆਂ ਦੀ ਪਛਾਣ ਕਰਦਿਆਂ ਮਿਸੀਸਾਗਾ ਅਤੇ ਐਰਿਨ ਵਿਖੇ ਤਲਾਸ਼ੀ ਵਾਰੰਟਾਂ ਦੀ ਤਾਮੀਲ ਕੀਤੀ ਗਈ।

ਗੁਰਜੀਤ ਸਿੰਘ ਵਿਰਕ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ

Dailyhunt
Disclaimer: This content has not been generated, created or edited by Dailyhunt. Publisher: Daily Hamdard