ਟੋਰਾਂਟੋ : ਕੈਨੇਡਾ ਵਿਚ ਓਵਰਡੋਜ਼ ਨਾਲ ਮੌਤਾਂ ਦੀ ਗਿਣਤੀ ਘਟਣ ਦੀਆਂ ਰਿਪੋਰਟਾਂ ਦਰਮਿਆਨ ਹੈਰਾਨਕੁੰਨ ਤੱਥ ਸਾਹਮਣੇ ਆਏ ਹਨ। ਜੀ ਹਾਂ, ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਕਈ ਸ਼ਹਿਰਾਂ ਦੇ ਪੈਰਾਮੈਡਿਕਸ ਨੂੰ ਓਵਰਡੋਜ਼ ਨਾਲ ਸਬੰਧਤ ਕਾਲਜ਼ ਵਿਚ ਤਿੰਨ ਗੁਣਾ ਵਾਧਾ ਹੋਇਆ ਹੈ ਜਿਸ ਦਾ ਸਿੱਧਾ ਮਤਲਬ ਇਹ ਨਿਕਲਦਾ ਹੈ ਕਿ ਨਸ਼ਿਆਂ ਦੀ ਵਰਤੋਂ ਵਧਦੀ ਜਾ ਰਹੀ ਹੈ। ਉਨਟਾਰੀਓ ਨਾਲ ਸਬੰਧਤ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਟੋਰਾਂਟੋ ਵਿਖੇ ਮੌਜੂਦਾ ਵਰ੍ਹੇ ਦੌਰਾਨ 115 ਫ਼ੀ ਸਦੀ ਵਾਧਾ ਹੋਇਆ ਜਦਕਿ ਹੈਮਿਲਟਨ ਵਿਖੇ 199 ਫ਼ੀ ਸਦੀ ਕਾਲਜ਼ ਵਧੀਆਂ।
ਸਿਹਤ ਮਾਹਰਾਂ ਦਾ ਕਹਿਣਾ ਹੇ ਕਿ ਉਨਟਾਰੀਓ ਓਪੀਔਇਡਜ਼ ਦੇ ਮਾਮਲੇ ਵਿਚ ਵੱਡੇ ਸੰਕਟ ਵਿਚੋਂ ਲੰਘ ਰਿਹਾ ਹੈ ਅਤੇ ਬਾਜ਼ਾਰ ਵਿਚ ਨਿਤ ਨਵੇਂ ਆ ਰਹੇ ਨਸ਼ੀਲੇ ਪਦਾਰਥ ਇਸ ਦਾ ਕਾਰਨ ਬਣ ਰਹੇ ਹਨ।
ਹੈਮਿਲਟਨ ਵਰਗੇ ਸ਼ਹਿਰ ਵਿਚ ਤਿੰਨ ਗੁਣਾ ਵਾਧਾ
ਉਨਟਾਰੀਓ ਡ੍ਰਗ ਪੌਲਿਸੀ ਦੇ ਅਸਰਾਂ ਦਾ ਡੂੰਘਾਈ ਨਾਲ ਅਧਿਐਨ ਕਰ ਚੁੱਕੀ ਅਤੇ ਮੈਮੋਰੀਅਲ ਯੂਨੀਵਰਸਿਟੀ ਆਫ਼ ਨਿਊਫ਼ਾਊਂਡਲੈਂਡ ਵਿਚ ਸਹਾਇਕ ਪ੍ਰੋਫ਼ੈਸਰ ਜਿਲੀਅਨ ਕੋਲ੍ਹਾ ਦਾ ਕਹਿਣਾ ਸੀ ਕਿ ਪਸ਼ੂਆ ਵਾਸਤੇ ਵਰਤੇ ਜਾਂਦੇ ਟੀਕੇ ਵੀ ਮਨੁੱਖ ਨੇ ਵਰਤਣੇ ਸ਼ੁਰੁ ਕਰ ਦਿਤੇ ਹਨ। ਦੱਸ ਦੇਈਏ ਕਿ ਉਨਟਾਰੀਓ ਵਿਚ ਕਿਸੇ ਸਮੇੀ 17 ਥਾਵਾਂ 'ਤੇ ਸਿਹਤ ਮਾਹਰਾਂ ਦੀ ਨਿਗਰਾਨੀ ਹੇਠ ਨਸ਼ਿਆਂ ਦੀ ਵਰਤੋਂ ਕੀਤੀ ਜਾ ਸਕਦੀ ਸੀ ਪਰ 2024 ਵਿਚ ਲਿਆਂਦੇ ਇਕ ਬਿਲ ਰਾਹੀਂ ਸਕੂਲਾਂ ਅਤੇ ਡੇਅ ਕੇਅਰਜ਼ ਨੇੜਲੀਆਂ 10 ਥਾਵਾਂ ਬੰਦ ਕਰ ਦਿਤੀਆਂ ਗਈਆਂ। ਇਸ ਮਗਰੋਂ ਮਾਰਚ 2026 ਦੌਰਾਲ ਸੂਬਾ ਸਰਕਾਰ ਨੇ ਰਹਿੰਦੀਆਂ ਥਾਵਾਂ ਵਾਸਤੇ ਵੀ ਸਰਕਾਰੀ ਫੰਡ ਬੰਦ ਕਰਨ ਦਾ ਐਲਾਨ ਕਰ ਦਿਤਾ ਅਤੇ ਟੋਰਾਂਟੋ ਵਿਖੇ ਆਖਰੀ ਜਗ੍ਹਾ ਪਿਛਲੇ ਮਹੀਨੇ ਬੰਦ ਹੋ ਗਈ। ਪ੍ਰਾਈਵੇਟ ਤੌਰ 'ਤੇ ਚੱਲ ਰਹੀਆਂ ਤਿੰਨ ਸਾਈਟਸ ਹੁਣ ਵੀ ਟੋਰਾਂਟੋ ਵਿਖੇ ਚੱਲ ਰਹੀਆਂ ਹਨ। ਲੰਮੇ ਸਮੇਂ ਤੋਂ ਟੋਰਾਂਟੋ ਵਿਖੇ ਸਟ੍ਰੀਟ ਹੈਲਥ ਨਾਲ ਕੰਮ ਕਰ ਰਹੇ ਮੈਟ ਜੌਹਨਸਨ ਦਾ ਕਹਿਣਾ ਸੀ ਕਿ ਹਰ ਸਾਈਟ ਬੰਦ ਹੋਣ ਮਗਰੋਂ ਐਮਰਜੰਸੀ ਕਾਮਿਆਂ ਨੂੰ ਓਵਰਡੋਜ਼ ਕਾਲਜ਼ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ।
ਮਾਹਰਾਂ ਵੱਲੋਂ ਉਨਟਾਰੀਓ ਉਤੇ ਸੰਕਟ ਮੰਡਰਾਉਣ ਦੇ ਪੇਸ਼ੀਨਗੋਈ
ਐਮਰਜੰਸੀ ਕਾਮੇ ਸਿਰਫ਼ ਐਨਾ ਕਰ ਸਕਦੇ ਹਨ ਕਿ ਉਹ ਓਵਰਡੋਜ਼ ਦੇ ਪੀੜਤ ਤੱਕ ਜਲਦ ਤੋਂ ਜਲਦ ਪੁੱਜਣ ਹਸਪਤਾਲ ਭਰਤੀ ਕਰਵਾ ਦੇਣ ਪਰ ਇਸ ਰੁਝਾਨ ਨੂੰ ਰੋਕਣਾ ਉਨ੍ਹਾਂ ਦੇ ਵਸ ਵਿਚ ਨਹੀਂ। ਜਿਲੀਅਨ ਕੋਲ੍ਹਾ ਵੱਲੋਂ ਹੋਰਨਾਂ ਮਾਹਰਾਂ ਨਾਲ ਤਾਲਮੇਲ ਅਧੀਨ ਤਿਆਰ ਦਸਤਾਵੇਜ਼ ਕਹਿੰਦਾ ਹੈ ਕਿ ਨਿਗਰਾਨੀ ਹੇਠ ਨਸ਼ਾ ਕਰਵਾਉਣ ਵਾਲੀਆਂ ਸਾਈਟਸ ਜ਼ਿੰਦਗੀ ਬਚਾ ਰਹੀਆਂ ਸਨ ਪਰ ਹੁਣ ਹਾਲਾਤ ਬਦਲ ਚੁੱਕੇ ਹਨ। ਦੂਜੇ ਪਾਸੇ ਨੇਬਰਹੁੱਡ ਗਰੁੱਪ ਕਮਿਊਨਿਟੀ ਸਰਵਿਸਿਜ਼ ਦੇ ਮੁੱਖ ਕਾਰਜਕਾਰੀ ਅਫ਼ਸਰ ਬਿਲ ਸਿੰਕਲੇਅਰ ਦਾ ਕਹਿਣਾ ਸੀ ਕਿ 911 ਕਾਲਜ਼ ਇਸ ਕਰ ਕੇ ਵਧ ਰਹੀਆਂ ਹਨ ਕਿਉਂਕਿ ਨਸ਼ਾ ਕਰਨ ਵਾਲਿਆਂ ਨੂੰ ਆਕਸੀਜਨ ਮਿਲ ਜਾਂਦੀ ਹੈ। ਐਮਰਜੰਸੀ ਨੰਬਰ 'ਤੇ ਕਾਲ ਕਰਨ ਦਾ ਇਸ ਤੋਂ ਜ਼ਿਆਦਾ ਕੋਈ ਮਕਸਦ ਨਹੀਂ ਹੁੰਦਾ।
ਟੋਰਾਂਟੋ : ਕੈਨੇਡਾ ਵਿਚ ਓਵਰਡੋਜ਼ ਨਾਲ ਮੌਤਾਂ ਦੀ ਗਿਣਤੀ ਘਟਣ ਦੀਆਂ ਰਿਪੋਰਟਾਂ ਦਰਮਿਆਨ ਹੈਰਾਨਕੁੰਨ ਤੱਥ ਸਾਹਮਣੇ ਆਏ ਹਨ। ਜੀ ਹਾਂ, ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਕਈ ਸ਼ਹਿਰਾਂ ਦੇ ਪੈਰਾਮੈਡਿਕਸ ਨੂੰ ਓਵਰਡੋਜ਼ ਨਾਲ ਸਬੰਧਤ ਕਾਲਜ਼ ਵਿਚ ਤਿੰਨ ਗੁਣਾ ਵਾਧਾ ਹੋਇਆ ਹੈ ਜਿਸ ਦਾ ਸਿੱਧਾ ਮਤਲਬ ਇਹ ਨਿਕਲਦਾ ਹੈ ਕਿ ਨਸ਼ਿਆਂ ਦੀ ਵਰਤੋਂ ਵਧਦੀ ਜਾ ਰਹੀ ਹੈ। ਉਨਟਾਰੀਓ ਨਾਲ ਸਬੰਧਤ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਟੋਰਾਂਟੋ ਵਿਖੇ ਮੌਜੂਦਾ ਵਰ੍ਹੇ ਦੌਰਾਨ 115 ਫ਼ੀ ਸਦੀ ਵਾਧਾ ਹੋਇਆ ਜਦਕਿ ਹੈਮਿਲਟਨ ਵਿਖੇ 199 ਫ਼ੀ ਸਦੀ ਕਾਲਜ਼ ਵਧੀਆਂ। ਸਿਹਤ ਮਾਹਰਾਂ ਦਾ ਕਹਿਣਾ ਹੇ ਕਿ ਉਨਟਾਰੀਓ ਓਪੀਔਇਡਜ਼ ਦੇ ਮਾਮਲੇ ਵਿਚ ਵੱਡੇ ਸੰਕਟ ਵਿਚੋਂ ਲੰਘ ਰਿਹਾ ਹੈ ਅਤੇ ਬਾਜ਼ਾਰ ਵਿਚ ਨਿਤ ਨਵੇਂ ਆ ਰਹੇ ਨਸ਼ੀਲੇ ਪਦਾਰਥ ਇਸ ਦਾ ਕਾਰਨ ਬਣ ਰਹੇ ਹਨ।
ਹੈਮਿਲਟਨ ਵਰਗੇ ਸ਼ਹਿਰ ਵਿਚ ਤਿੰਨ ਗੁਣਾ ਵਾਧਾ
ਮਾਹਰਾਂ ਵੱਲੋਂ ਉਨਟਾਰੀਓ ਉਤੇ ਸੰਕਟ ਮੰਡਰਾਉਣ ਦੇ ਪੇਸ਼ੀਨਗੋਈ

