Dailyhunt Logo
  • Light mode
    Follow system
    Dark mode
    • Play Story
    • App Story
Canada ਵਿਚ ਰਿਹਾਅ ਹੋ ਰਿਹਾ 3 ਬੱਚਿਆਂ ਦਾ ਕਾਤਲ

Canada ਵਿਚ ਰਿਹਾਅ ਹੋ ਰਿਹਾ 3 ਬੱਚਿਆਂ ਦਾ ਕਾਤਲ

ਵੈਨਕੂਵਰ : ਕੈਨੇਡਾ ਵਿਚ ਆਪਣੇ ਤਿੰਨ ਬੱਚਿਆਂ ਦਾ ਕਤਲ ਕਰਨ ਵਾਲੇ ਨੂੰ ਸ਼ਰਤਾਂ ਦੇ ਆਧਾਰ 'ਤੇ ਰਿਹਾਅ ਕੀਤਾ ਜਾ ਰਿਹਾ ਹੈ। ਜੀ ਹਾਂ, ਐਲਨ ਸ਼ਨਬੌਨ ਨੂੰ ਤਿੰਨ ਬੱਚਿਆਂ ਦੀ ਮੌਤ ਦਾ ਅਪਰਾਧਕ ਤੌਰ 'ਤੇ ਜ਼ਿੰਮੇਵਾਰ ਨਾ ਮੰਨਦਿਆਂ ਬ੍ਰਿਟਿਸ਼ ਕੋਲੰਬੀਆ ਦੇ ਰਿਵਿਊ ਬੋਰਡ ਨੇ ਉਸ ਨੂੰ ਰਿਹਾਅ ਕਰਨ ਦੇ ਹੁਕਮ ਦੇ ਦਿਤੇ। ਰਿਵਿਊ ਬੋਰਡ ਦੇ ਚੇਅਰਪਰਸਨ ਦਾ ਕਹਿਣਾ ਸੀ ਕਿ ਐਲਨ ਸ਼ਨਬੌਨ ਮਾਨਸਿਕ ਰੋਗੀਆਂ ਦੇ ਕਲੀਨਿਕ ਵਿਚ ਜਾਵੇਗਾ ਅਤੇ ਮਾਹਰਾਂ ਦੀ ਨਿਗਰਾਨੀ ਹੇਠ ਰਹਿਣਾ ਹੋਵੇਗਾ।

ਬ੍ਰਿਟਿਸ਼ ਕੋਲੰਬੀਆ ਰਿਵਿਊ ਬੋਰਡ ਨੇ ਦਿਤੇ ਹੁਕਮ

ਇਸ ਮਗਰੋਂ ਉਸ ਨੂੰ ਕੌਕੁਇਟਲੈਮ ਦੇ ਫੌਰੈਂਸਿਕ ਸਾਇਕੀਐਟ੍ਰਿਕ ਹਸਪਤਾਲ ਵਿਚ ਭੇਜਿਆ ਜਾ ਸਕਦਾ ਹੈ। ਚੇਤੇ ਰਹੇ ਕਿ ਬੀ.ਸੀ. ਦੇ ਮੈਰਿਟ ਵਿਖੇ 2008 ਵਿਚ ਵਾਪਰੀ ਹੌਲਨਾਕ ਵਾਰਦਾਤ ਦੌਰਾਨ ਐਲਨ ਨੇ ਪੰਜ ਸਾਲ, ਅੱਠ ਸਾਲ ਅਤੇ 10 ਸਾਲ ਦੇ ਬੱਚਿਆਂ ਦਾ ਕਤਲ ਕਰ ਦਿਤਾ। ਰਿਵਿਊ ਬੋਰਡ ਵੱਲੋਂ ਸ਼ਨਬੌਨ ਨੂੰ ਖਾਸ ਹਦਾਇਤ ਦਿਤੀ ਗਈ ਹੈ ਕਿ ਉਹ ਕਿਸੇ ਪਰਵਾਰ ਦੇ ਨੇੜੇ ਜਾਣ ਦਾ ਯਤਨ ਨਹੀਂ ਕਰੇਗਾ। ਉਧਰ, ਸਮਾਜ ਦੀਆਂ ਮੋਹਤਬਰ ਸ਼ਖਸੀਅਤਾਂ ਵੱਲੋਂ ਐਲਨ ਨੂੰ ਰਿਹਾਅ ਕਰਨ ਦੇ ਫ਼ੈਸਲੇ 'ਤੇ ਨਾਖੁਸ਼ੀ ਜ਼ਾਹਰ ਕੀਤੀ ਗਈ ਹੈ। ਬੀ.ਸੀ. ਵਿਚ ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਆਗੂ ਜੌਹਨ ਰੁਸਤੈਦ ਨੇ ਕਿਹਾ ਕਿ ਸ਼ਨਬੌਨ ਨੂੰ ਕਿਸੇ ਨਾ ਕਿਸੇ ਜੇਲ ਵਿਚ ਹੀ ਰੱਖਿਆ ਜਾਣਾ ਵਾਜਬ ਹੁੰਦਾ।

ਵੈਨਕੂਵਰ : ਕੈਨੇਡਾ ਵਿਚ ਆਪਣੇ ਤਿੰਨ ਬੱਚਿਆਂ ਦਾ ਕਤਲ ਕਰਨ ਵਾਲੇ ਨੂੰ ਸ਼ਰਤਾਂ ਦੇ ਆਧਾਰ 'ਤੇ ਰਿਹਾਅ ਕੀਤਾ ਜਾ ਰਿਹਾ ਹੈ। ਜੀ ਹਾਂ, ਐਲਨ ਸ਼ਨਬੌਨ ਨੂੰ ਤਿੰਨ ਬੱਚਿਆਂ ਦੀ ਮੌਤ ਦਾ ਅਪਰਾਧਕ ਤੌਰ 'ਤੇ ਜ਼ਿੰਮੇਵਾਰ ਨਾ ਮੰਨਦਿਆਂ ਬ੍ਰਿਟਿਸ਼ ਕੋਲੰਬੀਆ ਦੇ ਰਿਵਿਊ ਬੋਰਡ ਨੇ ਉਸ ਨੂੰ ਰਿਹਾਅ ਕਰਨ ਦੇ ਹੁਕਮ ਦੇ ਦਿਤੇ। ਰਿਵਿਊ ਬੋਰਡ ਦੇ ਚੇਅਰਪਰਸਨ ਦਾ ਕਹਿਣਾ ਸੀ ਕਿ ਐਲਨ ਸ਼ਨਬੌਨ ਮਾਨਸਿਕ ਰੋਗੀਆਂ ਦੇ ਕਲੀਨਿਕ ਵਿਚ ਜਾਵੇਗਾ ਅਤੇ ਮਾਹਰਾਂ ਦੀ ਨਿਗਰਾਨੀ ਹੇਠ ਰਹਿਣਾ ਹੋਵੇਗਾ।

ਬ੍ਰਿਟਿਸ਼ ਕੋਲੰਬੀਆ ਰਿਵਿਊ ਬੋਰਡ ਨੇ ਦਿਤੇ ਹੁਕਮ

Dailyhunt
Disclaimer: This content has not been generated, created or edited by Dailyhunt. Publisher: Daily Hamdard