Dailyhunt Logo
  • Light mode
    Follow system
    Dark mode
    • Play Story
    • App Story
Canada ਵਿਚ ਸਿੱਖ ਵਾਲੰਟੀਅਰਜ਼ ਨੂੰ ਲੰਗਰ ਵਰਤਾਉਣ ਤੋਂ ਰੋਕਿਆ

Canada ਵਿਚ ਸਿੱਖ ਵਾਲੰਟੀਅਰਜ਼ ਨੂੰ ਲੰਗਰ ਵਰਤਾਉਣ ਤੋਂ ਰੋਕਿਆ

ਟੋਰਾਂਟੋ : ਕੈਨੇਡਾ ਵਿਚ ਸਿੱਖ ਵਾਲੰਟੀਅਰਜ਼ ਨੂੰ ਲੰਗਰ ਵਰਤਾਉਣ ਤੋਂ ਰੋਕਣ ਅਤੇ 1,200 ਡਾਲਰ ਜੁਰਮਾਨਾ ਲਾਉਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ। ਜੀ ਹਾਂ, ਟੋਰਾਂਟੋ ਦੇ ਇਕ ਪਾਰਕ ਵਿਚ ਕੀਤੀ ਗਈ ਕਾਰਵਾਈ ਤੋਂ ਬਾਅਦ ਕੈਨੇਡੀਅਨ ਮੀਡੀਆ ਨੇ ਚੋਭਾਂ ਮਾਰਦੀ ਟਿੱਪਣੀ ਕਰਦਿਆਂ ਕਿਹਾ ਕਿ ਪਾਰਕਾਂ ਵਿਚ ਨਸ਼ੇ ਵੇਚਣ ਵਾਲਿਆਂ ਵਿਰੁੱਧ ਬਾਇਲਾਅ ਅਫ਼ਸਰ ਕਾਰਵਾਈ ਨਹੀਂ ਕਰਦੇ ਪਰ ਲੋੜਵੰਦਾਂ ਤੱਕ ਲੰਗਰ ਪਹੁੰਚਾਉਣ ਵਾਲਿਆਂ ਨੂੰ ਕਾਨੂੰਨ ਦੇ ਨਾਂ 'ਤੇ ਟੰਗਿਆ ਜਾ ਰਿਹਾ ਹੈ।

2008 ਤੋਂ ਟੋਰਾਂਟੋ ਦੇ ਐਲਨ ਗਾਰਡਨਜ਼ ਅਤੇ ਹੋਰ ਇਲਾਕਿਆਂ ਵਿਚ ਲੰਗਰ ਤੇ ਗਰੌਸਰੀ ਵਸਤਾਂ ਵਰਤਾਅ ਰਹੇ ਜਸਵਿੰਦਰ ਖੋਸਾ ਅਤੇ ਗੁਰਬੀਰ ਬੱਲ ਨੇ ਦੱਸਿਆ ਕਿ ਉਹ ਸਵੇਰੇ ਤਿੰਨ ਵਜੇ ਉਠ ਕੇ ਮਿਸੀਸਾਗਾ ਦੀ ਸੇਵਾ ਕਿਚਨ ਵਿਚ ਸੈਂਕੜੇ ਲੋਕਾਂ ਵਾਸਤੇ ਲੰਗਰ ਤਿਆਰ ਕਰਦੇ ਹਨ ਅਤੇ ਅਜਿਹਾ ਵਰਤਾਰਾ ਕਦੇ ਸਾਹਮਣੇ ਨਹੀਂ ਆਇਆ। ਉਧਰ, ਸਿਟੀ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਕਈ ਨਿਯਮਾਂ ਦੀ ਉਲੰਘਣਾ ਕਰਕੇ ਜੁਰਮਾਨਾ ਕੀਤਾ ਗਿਆ ਜਿਨ੍ਹਾਂ ਵਿਚ ਬਗੈਰ ਪਰਮਿਟ 25 ਤੋਂ ਵੱਧ ਲੋਕਾਂ ਦਾ ਇਕੱਠ ਕਰਨਾ, ਬਗੈਰ ਪਰਮਿਟ ਕੱਚੇ ਵਿਚ ਗੱਡੀ ਚਲਾਉਣਾ ਅਤੇ ਬਗੈਰ ਇਜਾਜ਼ਤ ਤੰਬੂ ਲਾਉਣਾ ਸ਼ਾਮਲ ਹਨ।

1,200 ਡਾਲਰ ਜੁਰਮਾਨਾ ਵੀ ਕੀਤਾ

ਟੋਰਾਂਟੋ : ਕੈਨੇਡਾ ਵਿਚ ਸਿੱਖ ਵਾਲੰਟੀਅਰਜ਼ ਨੂੰ ਲੰਗਰ ਵਰਤਾਉਣ ਤੋਂ ਰੋਕਣ ਅਤੇ 1,200 ਡਾਲਰ ਜੁਰਮਾਨਾ ਲਾਉਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ। ਜੀ ਹਾਂ, ਟੋਰਾਂਟੋ ਦੇ ਇਕ ਪਾਰਕ ਵਿਚ ਕੀਤੀ ਗਈ ਕਾਰਵਾਈ ਤੋਂ ਬਾਅਦ ਕੈਨੇਡੀਅਨ ਮੀਡੀਆ ਨੇ ਚੋਭਾਂ ਮਾਰਦੀ ਟਿੱਪਣੀ ਕਰਦਿਆਂ ਕਿਹਾ ਕਿ ਪਾਰਕਾਂ ਵਿਚ ਨਸ਼ੇ ਵੇਚਣ ਵਾਲਿਆਂ ਵਿਰੁੱਧ ਬਾਇਲਾਅ ਅਫ਼ਸਰ ਕਾਰਵਾਈ ਨਹੀਂ ਕਰਦੇ ਪਰ ਲੋੜਵੰਦਾਂ ਤੱਕ ਲੰਗਰ ਪਹੁੰਚਾਉਣ ਵਾਲਿਆਂ ਨੂੰ ਕਾਨੂੰਨ ਦੇ ਨਾਂ 'ਤੇ ਟੰਗਿਆ ਜਾ ਰਿਹਾ ਹੈ। 2008 ਤੋਂ ਟੋਰਾਂਟੋ ਦੇ ਐਲਨ ਗਾਰਡਨਜ਼ ਅਤੇ ਹੋਰ ਇਲਾਕਿਆਂ ਵਿਚ ਲੰਗਰ ਤੇ ਗਰੌਸਰੀ ਵਸਤਾਂ ਵਰਤਾਅ ਰਹੇ ਜਸਵਿੰਦਰ ਖੋਸਾ ਅਤੇ ਗੁਰਬੀਰ ਬੱਲ ਨੇ ਦੱਸਿਆ ਕਿ ਉਹ ਸਵੇਰੇ ਤਿੰਨ ਵਜੇ ਉਠ ਕੇ ਮਿਸੀਸਾਗਾ ਦੀ ਸੇਵਾ ਕਿਚਨ ਵਿਚ ਸੈਂਕੜੇ ਲੋਕਾਂ ਵਾਸਤੇ ਲੰਗਰ ਤਿਆਰ ਕਰਦੇ ਹਨ ਅਤੇ ਅਜਿਹਾ ਵਰਤਾਰਾ ਕਦੇ ਸਾਹਮਣੇ ਨਹੀਂ ਆਇਆ। ਉਧਰ, ਸਿਟੀ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਕਈ ਨਿਯਮਾਂ ਦੀ ਉਲੰਘਣਾ ਕਰਕੇ ਜੁਰਮਾਨਾ ਕੀਤਾ ਗਿਆ ਜਿਨ੍ਹਾਂ ਵਿਚ ਬਗੈਰ ਪਰਮਿਟ 25 ਤੋਂ ਵੱਧ ਲੋਕਾਂ ਦਾ ਇਕੱਠ ਕਰਨਾ, ਬਗੈਰ ਪਰਮਿਟ ਕੱਚੇ ਵਿਚ ਗੱਡੀ ਚਲਾਉਣਾ ਅਤੇ ਬਗੈਰ ਇਜਾਜ਼ਤ ਤੰਬੂ ਲਾਉਣਾ ਸ਼ਾਮਲ ਹਨ।

1,200 ਡਾਲਰ ਜੁਰਮਾਨਾ ਵੀ ਕੀਤਾ

Dailyhunt
Disclaimer: This content has not been generated, created or edited by Dailyhunt. Publisher: Daily Hamdard