Dailyhunt Logo
  • Light mode
    Follow system
    Dark mode
    • Play Story
    • App Story
China ਵਿੱਚ ਬਣੀਆਂ ਬਿਜਲੀ ਕਾਰਾਂ Canada ਪਹੁੰਚਣੀਆਂ ਸ਼ੁਰੂ

China ਵਿੱਚ ਬਣੀਆਂ ਬਿਜਲੀ ਕਾਰਾਂ Canada ਪਹੁੰਚਣੀਆਂ ਸ਼ੁਰੂ

ਵੈਨਕੂਵਰ, 1 ਜੂਨ (ਮਲਕੀਤ ਸਿੰਘ) - ਕੈਨੇਡਾ ਵਿੱਚ ਚੀਨ ਵਿੱਚ ਤਿਆਰ ਕੀਤੀਆਂ ਬਿਜਲੀ ਕਾਰਾਂ ਦੀ ਆਮਦ ਸ਼ੁਰੂ ਹੋ ਗਈ ਹੈ। ਜਾਣਕਾਰੀ ਅਨੁਸਾਰ ਮਈ ਮਹੀਨੇ ਦੌਰਾਨ ਲਗਭਗ 2,900 ਤੋਂ ਵੱਧ ਚੀਨ ਤੋਂ ਤਿਆਰ ਕੀਤੀਆ ਬਿਜਲੀ ਸਵਾਰੀ ਗੱਡੀਆਂ ਕੈਨੇਡਾ ਪਹੁੰਚੀਆਂ ਹਨ।

ਇਹ ਗੱਡੀਆਂ ਕੈਨੇਡਾ ਦੇ ਬਿਜਲੀ ਵਾਹਨ ਬਾਜ਼ਾਰ ਵਿੱਚ ਨਵਾਂ ਬਦਲਾਅ ਲਿਆ ਸਕਦੀਆਂ ਹਨ। ਪਹਿਲਾਂ ਕੈਨੇਡਾ ਵਿੱਚ ਬਿਜਲੀ ਕਾਰਾਂ ਦੇ ਬਾਜ਼ਾਰ 'ਚ ਟੈਸਲਾ ਵਰਗੀਆਂ ਕੰਪਨੀਆਂ ਦਾ ਵੱਧ ਦਬਦਬਾ ਸੀ, ਪਰ ਹੁਣ ਚੀਨੀ ਕੰਪਨੀਆਂ ਦੀਆਂ ਗੱਡੀਆਂ ਵੀ ਪਹੁੰਚਣ ਨਾਲ ਮੁਕਾਬਲਾ ਹੋਰ ਤੇਜ਼ ਹੋ ਸਕਦਾ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਚੀਨ ਵਿੱਚ ਬਣੀਆਂ ਬਿਜਲੀ ਕਾਰਾਂ ਦੀ ਆਮਦ ਨਾਲ ਕੀਮਤਾਂ ਅਤੇ ਚੋਣਾਂ ਦੋਵਾਂ 'ਚ ਫਰਕ ਪੈ ਸਕਦਾ ਹੈ। ਇਸ ਨਾਲ ਕੈਨੇਡਾ ਦੇ ਖਰੀਦਦਾਰਾਂ ਨੂੰ ਹੋਰ ਵਿਕਲਪ ਮਿਲਣ ਦੀ ਸੰਭਾਵਨਾ ਹੈ।

ਇਹ ਗੱਡੀਆਂ ਕੈਨੇਡਾ ਦੇ ਬਿਜਲੀ ਵਾਹਨ ਬਾਜ਼ਾਰ ਵਿੱਚ ਨਵਾਂ ਬਦਲਾਅ ਲਿਆ ਸਕਦੀਆਂ ਹਨ। ਪਹਿਲਾਂ ਕੈਨੇਡਾ ਵਿੱਚ ਬਿਜਲੀ ਕਾਰਾਂ ਦੇ ਬਾਜ਼ਾਰ 'ਚ ਟੈਸਲਾ ਵਰਗੀਆਂ ਕੰਪਨੀਆਂ ਦਾ ਵੱਧ ਦਬਦਬਾ ਸੀ, ਪਰ ਹੁਣ ਚੀਨੀ ਕੰਪਨੀਆਂ ਦੀਆਂ ਗੱਡੀਆਂ ਵੀ ਪਹੁੰਚਣ ਨਾਲ ਮੁਕਾਬਲਾ ਹੋਰ ਤੇਜ਼ ਹੋ ਸਕਦਾ ਹੈ।

Dailyhunt
Disclaimer: This content has not been generated, created or edited by Dailyhunt. Publisher: Daily Hamdard