Dailyhunt Logo
  • Light mode
    Follow system
    Dark mode
    • Play Story
    • App Story
DABUR ਦੇ '100 ਫੀਸਦੀ ਸ਼ੁੱਧ' ਦਾਅਵਿਆਂ 'ਤੇ BAN

DABUR ਦੇ '100 ਫੀਸਦੀ ਸ਼ੁੱਧ' ਦਾਅਵਿਆਂ 'ਤੇ BAN

ਹਜ਼ਾਰਾਂ ਖੁਰਾਕੀ ਨਮੂਨੇ ਵੀ ਹੋਏ ਫੇਲ੍ਹ

FSSAI ਨੇ ਕੀਤੀ ਵੱਡੀ ਕਾਰਵਾਈ

ਵੀਂ ਦਿੱਲੀ: ਭਾਰਤ ਵਿੱਚ ਖੁਰਾਕੀ ਪਦਾਰਥਾਂ ਦੀ ਗੁਣਵੱਤਾ ਅਤੇ ਲੋਕਾਂ ਨੂੰ ਸਹੀ ਜਾਣਕਾਰੀ ਮਿਲੇ, ਇਸ ਨੂੰ ਯਕੀਨੀ ਬਣਾਉਣ ਲਈ ਭਾਰਤੀ ਖਾਧ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੇ ਡਾਬਰ ਇੰਡੀਆ ਲਿਮਟਿਡ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਅਥਾਰਟੀ ਨੇ ਕੰਪਨੀ ਨੂੰ ਆਪਣੇ ਕੁਝ ਉਤਪਾਦਾਂ ਉੱਤੇ ਕੀਤੇ ਜਾ ਰਹੇ '100 ਫੀਸਦੀ' ਸ਼ੁੱਧਤਾ ਨਾਲ ਸਬੰਧਤ ਦਾਅਵਿਆਂ ਨੂੰ ਗੁਮਰਾਹਕੁੰਨ ਮੰਨਦਿਆਂ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।

ਇਸ ਦੇ ਨਾਲ ਹੀ ਅਜਿਹੇ ਉਤਪਾਦਾਂ ਦੀ ਵਿਕਰੀ ਤੁਰੰਤ ਰੋਕਣ ਲਈ ਵੀ ਕਿਹਾ ਗਿਆ ਹੈ।

FSSAI ਦਾ ਕਹਿਣਾ ਹੈ ਕਿ ਕਿਸੇ ਵੀ ਖੁਰਾਕੀ ਉਤਪਾਦ ਬਾਰੇ ਅਜਿਹੇ ਦਾਅਵੇ ਕੀਤੇ ਜਾਣੇ ਚਾਹੀਦੇ ਹਨ, ਜੋ ਵਿਗਿਆਨਕ ਤੌਰ 'ਤੇ ਸਾਬਤ ਹੋ ਸਕਣ। ਜੇ ਕੋਈ ਕੰਪਨੀ ਬਿਨਾਂ ਪੂਰੇ ਸਬੂਤਾਂ ਦੇ '100 ਫੀਸਦੀ ਸ਼ੁੱਧ', '100 ਫੀਸਦੀ ਕੁਦਰਤੀ' ਜਾਂ ਇਸ ਤਰ੍ਹਾਂ ਦੇ ਦਾਅਵੇ ਕਰਦੀ ਹੈ ਤਾਂ ਇਸ ਨਾਲ ਗਾਹਕ ਗੁੰਮਰਾਹ ਹੋ ਸਕਦੇ ਹਨ।

FSSAI ਮੁਤਾਬਕ ਡਾਬਰ ਦੀ ਵੈੱਬਸਾਈਟ 'ਤੇ ਵਿਕ ਰਹੇ ਕਈ ਉਤਪਾਦਾਂ ਉੱਤੇ '100% ਨੈਚੁਰਲ', '100% ਪਿਓਰ', '100% ਪਿਓਰਟੀ ਗਾਰੰਟੀਡ', '100% ਆਰਗੈਨਿਕ' ਅਤੇ '100% ਟੈਂਡਰ ਕੋਕੋਨਟ ਵਾਟਰ' ਵਰਗੇ ਦਾਅਵੇ ਕੀਤੇ ਜਾ ਰਹੇ ਸਨ।

ਅਥਾਰਟੀ ਦਾ ਕਹਿਣਾ ਹੈ ਕਿ ਅਜਿਹੇ ਸ਼ਬਦ ਬਹੁਤ ਵੱਡਾ ਪ੍ਰਭਾਵ ਛੱਡਦੇ ਹਨ, ਪਰ ਜੇਕਰ ਉਨ੍ਹਾਂ ਲਈ ਪੂਰੇ ਸਬੂਤ ਨਾ ਹੋਣ ਤਾਂ ਇਹ ਖੁਰਾਕੀ ਇਸ਼ਤਿਹਾਰਾਂ ਨਾਲ ਸਬੰਧਤ ਨਿਯਮਾਂ ਦੀ ਉਲੰਘਣਾ ਮੰਨੀ ਜਾਂਦੀ ਹੈ। ਇਸ ਕਾਰਨ ਇਹ ਦਾਅਵੇ ਗਾਹਕਾਂ ਨੂੰ ਗਲਤ ਜਾਣਕਾਰੀ ਦੇ ਸਕਦੇ ਹਨ।

ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ 'ਡਾਬਰ ਹਿਮਾਲਅਨ ਆਰਗੈਨਿਕ ਐਪਲ ਸਾਈਡਰ ਵਿਨੇਗਰ' ਅਤੇ 'ਡਾਬਰ ਆਰਗੈਨਿਕ ਹਨੀ' ਉੱਤੇ 'ਜੈਵਿਕ ਭਾਰਤ' (Jaivik Bharat) ਦਾ ਲੋਗੋ ਲਗਾਇਆ ਗਿਆ ਸੀ।

FSSAI ਦਾ ਕਹਿਣਾ ਹੈ ਕਿ ਇਹ ਲੋਗੋ ਕੇਵਲ ਉਹਨਾਂ ਉਤਪਾਦਾਂ 'ਤੇ ਹੀ ਵਰਤਿਆ ਜਾ ਸਕਦਾ ਹੈ, ਜਿਨ੍ਹਾਂ ਨੂੰ ਨਿਯਮਾਂ ਅਨੁਸਾਰ ਲੋੜੀਂਦੀ ਮਾਨਤਾ ਮਿਲੀ ਹੋਵੇ। ਜੇਕਰ ਬਿਨਾਂ ਮਨਜ਼ੂਰੀ ਦੇ ਇਹ ਲੋਗੋ ਵਰਤਿਆ ਜਾਂਦਾ ਹੈ ਤਾਂ ਇਹ ਵੀ ਨਿਯਮਾਂ ਦੀ ਉਲੰਘਣਾ ਹੈ।

ਅਥਾਰਟੀ ਨੇ 'ਡਾਬਰ ਹੋਮਮੇਡ ਕੋਕੋਨਟ ਮਿਲਕ' ਉੱਤੇ ਵੀ ਇਤਰਾਜ਼ ਕੀਤਾ ਹੈ। ਇਸ ਉਤਪਾਦ ਨੂੰ '100 ਫੀਸਦੀ ਸ਼ੁੱਧ' ਦੱਸ ਕੇ ਵੇਚਿਆ ਜਾ ਰਿਹਾ ਸੀ, ਜਦਕਿ ਇਹ ਇੱਕ ਮਿਸ਼ਰਤ ਖੁਰਾਕੀ ਪਦਾਰਥ ਹੈ। FSSAI ਦੇ ਨਿਯਮਾਂ ਅਨੁਸਾਰ ਅਜਿਹੇ ਉਤਪਾਦਾਂ ਲਈ '100 ਫੀਸਦੀ ਸ਼ੁੱਧ' ਵਰਗਾ ਦਾਅਵਾ ਨਹੀਂ ਕੀਤਾ ਜਾ ਸਕਦਾ।

FSSAI ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੰਪਨੀ ਨੂੰ ਪਹਿਲਾਂ ਨੋਟਿਸ ਜਾਰੀ ਕਰਕੇ ਆਪਣਾ ਪੱਖ ਰੱਖਣ ਅਤੇ ਲੋੜੀਂਦੇ ਸੁਧਾਰ ਕਰਨ ਦਾ ਮੌਕਾ ਦਿੱਤਾ ਗਿਆ ਸੀ। ਪਰ ਅਥਾਰਟੀ ਦੇ ਅਨੁਸਾਰ ਕੰਪਨੀ ਵੱਲੋਂ ਕੋਈ ਸੰਤੋਸ਼ਜਨਕ ਸੁਧਾਰ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਪਾਬੰਦੀ ਦੇ ਹੁਕਮ ਜਾਰੀ ਕਰਕੇ ਸੰਬੰਧਤ ਉਤਪਾਦਾਂ ਦੀ ਵਿਕਰੀ ਰੋਕਣ ਲਈ ਕਿਹਾ ਗਿਆ।

ਇਸੇ ਦੌਰਾਨ ਕੇਂਦਰ ਸਰਕਾਰ ਨੇ ਸੰਸਦ ਵਿੱਚ ਖੁਰਾਕੀ ਸੁਰੱਖਿਆ ਨਾਲ ਜੁੜੇ ਅੰਕੜੇ ਵੀ ਪੇਸ਼ ਕੀਤੇ ਹਨ, ਜੋ ਚਿੰਤਾ ਵਧਾਉਣ ਵਾਲੇ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰਤਾਪਰਾਓ ਜਾਧਵ ਨੇ ਲੋਕ ਸਭਾ ਵਿੱਚ ਦੱਸਿਆ ਕਿ ਸਾਲ 2025-26 ਦੌਰਾਨ ਦੇਸ਼ ਭਰ ਵਿੱਚ 2,23,808 ਖੁਰਾਕੀ ਸੈਂਪਲਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿੱਚ ਖਾਣ-ਪੀਣ ਵਾਲੀਆਂ ਵਸਤਾਂ, ਪੀਣ ਵਾਲੇ ਪਦਾਰਥ ਅਤੇ ਕੈਫੀਨ ਵਾਲੇ ਡਰਿੰਕਸ ਵੀ ਸ਼ਾਮਲ ਸਨ।

ਜਾਂਚ ਤੋਂ ਬਾਅਦ 40,023 ਸੈਂਪਲ ਨਿਰਧਾਰਤ ਮਿਆਰਾਂ 'ਤੇ ਖਰੇ ਨਹੀਂ ਉਤਰੇ। ਇਸ ਦਾ ਮਤਲਬ ਹੈ ਕਿ ਹਰ ਪੰਜ ਤੋਂ ਛੇ ਸੈਂਪਲਾਂ ਵਿੱਚੋਂ ਲਗਭਗ ਇੱਕ ਸੈਂਪਲ ਨਿਯਮਾਂ ਅਨੁਸਾਰ ਨਹੀਂ ਸੀ।

ਮਾਹਿਰਾਂ ਦਾ ਮੰਨਣਾ ਹੈ ਕਿ ਗਾਹਕਾਂ ਨੂੰ ਕਿਸੇ ਵੀ ਉਤਪਾਦ ਦੀ ਪੈਕਿੰਗ 'ਤੇ ਲਿਖੇ ਵੱਡੇ-ਵੱਡੇ ਦਾਅਵਿਆਂ 'ਤੇ ਅੰਨ੍ਹਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਉਤਪਾਦ ਖਰੀਦਣ ਸਮੇਂ ਉਸ ਦੀ ਲੇਬਲਿੰਗ, ਸਮੱਗਰੀ, ਪ੍ਰਮਾਣੀਕਰਨ ਅਤੇ ਨਿਰਮਾਤਾ ਵੱਲੋਂ ਦਿੱਤੀ ਜਾਣਕਾਰੀ ਧਿਆਨ ਨਾਲ ਪੜ੍ਹਨੀ ਚਾਹੀਦੀ ਹੈ।

FSSAI ਦਾ ਕਹਿਣਾ ਹੈ ਕਿ ਖੁਰਾਕੀ ਕੰਪਨੀਆਂ ਨੂੰ ਇਸ਼ਤਿਹਾਰਾਂ ਅਤੇ ਲੇਬਲਿੰਗ ਦੌਰਾਨ ਪੂਰੀ ਪਾਰਦਰਸ਼ਤਾ ਰੱਖਣੀ ਹੋਵੇਗੀ। ਕੋਈ ਵੀ ਅਜਿਹਾ ਦਾਅਵਾ ਨਹੀਂ ਕੀਤਾ ਜਾ ਸਕਦਾ, ਜੋ ਵਿਗਿਆਨਕ ਤੌਰ 'ਤੇ ਸਾਬਤ ਨਾ ਹੋਵੇ ਜਾਂ ਜਿਸ ਨਾਲ ਗਾਹਕ ਗੁਮਰਾਹ ਹੋਣ। ਅਥਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਖ਼ਿਲਾਫ਼ ਅੱਗੇ ਵੀ ਸਖ਼ਤ ਕਾਰਵਾਈ ਜਾਰੀ ਰਹੇਗੀ।

ਹਜ਼ਾਰਾਂ ਖੁਰਾਕੀ ਨਮੂਨੇ ਵੀ ਹੋਏ ਫੇਲ੍ਹ

FSSAI ਨੇ ਕੀਤੀ ਵੱਡੀ ਕਾਰਵਾਈ

ਨਵੀਂ ਦਿੱਲੀ: ਭਾਰਤ ਵਿੱਚ ਖੁਰਾਕੀ ਪਦਾਰਥਾਂ ਦੀ ਗੁਣਵੱਤਾ ਅਤੇ ਲੋਕਾਂ ਨੂੰ ਸਹੀ ਜਾਣਕਾਰੀ ਮਿਲੇ, ਇਸ ਨੂੰ ਯਕੀਨੀ ਬਣਾਉਣ ਲਈ ਭਾਰਤੀ ਖਾਧ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੇ ਡਾਬਰ ਇੰਡੀਆ ਲਿਮਟਿਡ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਅਥਾਰਟੀ ਨੇ ਕੰਪਨੀ ਨੂੰ ਆਪਣੇ ਕੁਝ ਉਤਪਾਦਾਂ ਉੱਤੇ ਕੀਤੇ ਜਾ ਰਹੇ '100 ਫੀਸਦੀ' ਸ਼ੁੱਧਤਾ ਨਾਲ ਸਬੰਧਤ ਦਾਅਵਿਆਂ ਨੂੰ ਗੁਮਰਾਹਕੁੰਨ ਮੰਨਦਿਆਂ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਅਜਿਹੇ ਉਤਪਾਦਾਂ ਦੀ ਵਿਕਰੀ ਤੁਰੰਤ ਰੋਕਣ ਲਈ ਵੀ ਕਿਹਾ ਗਿਆ ਹੈ।

Dailyhunt
Disclaimer: This content has not been generated, created or edited by Dailyhunt. Publisher: Daily Hamdard