Dailyhunt
GAN*GST*ER GOLDY BRAR ਦਾ ACCOMPLICE ARRESTED AT ਡੇਰਾਬੱਸੀ

GAN*GST*ER GOLDY BRAR ਦਾ ACCOMPLICE ARRESTED AT ਡੇਰਾਬੱਸੀ

ਈ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਸੀ ਯੋਜਨਾ

ਹਥਿਆਰ ਕਿੱਥੋਂ ਆਏ ਅਤੇ ਗੈਂਗ ਨੂੰ ਪੈਸਾ ਕੌਣ ਦੇ ਰਿਹਾ ਹੈ?

ਐਸਏਐਸ ਨਗਰ (ਮੋਹਾਲ਼ੀ): ਮੋਹਾਲੀ ਪੁਲਿਸ ਨੇ ਇੱਕ ਖ਼ਤਰਨਾਕ ਗੈਂਗਸਟਰ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਾਜ਼ਿਸ਼ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਐਂਟੀ ਗੈਂਗਸਟਰ ਟਾਸਕ ਫੋਰਸ (AGTF) ਅਤੇ ਐਸ.ਏ.ਐਸ ਨਗਰ ਪੁਲਿਸ ਨੇ ਮਿਲ ਕੇ ਇੱਕ ਕਾਰਵਾਈ ਦੌਰਾਨ ਅਜੈ ਸ਼ਰਮਾ ਉਰਫ਼ ਅਜੇ ਸ਼ਰਮਾ ਪਿੰਕੂ ਨੂੰ ਗ੍ਰਿਫ਼ਤਾਰ ਕੀਤਾ।

ਇਹ ਗ੍ਰਿਫ਼ਤਾਰੀ ਡੇਰਾਬੱਸੀ ਨੇੜੇ ਕੀਤੀ ਗਈ, ਜਿੱਥੇ ਪੁਲਿਸ ਨੇ ਪਹਿਲਾਂ ਤੋਂ ਮਿਲੀ ਸੂਹ ਦੇ ਆਧਾਰ 'ਤੇ ਘੇਰਾਬੰਦੀ ਕੀਤੀ ਹੋਈ ਸੀ। ਤਲਾਸ਼ੀ ਦੌਰਾਨ ਪੁਲੀਸ ਨੂੰ ਇੱਕ .32 ਬੋਰ ਦੀ ਵਿਦੇਸ਼ੀ ਪਿਸਤੌਲ ਅਤੇ ਪੰਜ ਅਣਚੱਲੇ ਕਾਰਤੂਸ ਬਰਾਮਦ ਹੋਏ ਹਨ।

ਪੁਲਿਸ ਮੁਤਾਬਕ, ਦੋਸ਼ੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸੀ।

ਜਾਂਚ ਦੌਰਾਨ ਪਤਾ ਲੱਗਿਆ ਕਿ ਅਜੈ ਪਿੰਕੂ ਬਦਨਾਮ ਗੈਂਗਸਟਰ ਗੋਲਡੀ ਬਰਾੜ (Goldy Brar) ਦੇ ਇਸ਼ਾਰਿਆਂ 'ਤੇ ਕੰਮ ਕਰਦਾ ਸੀ। ਉਸ ਦਾ ਸੰਪਰਕ ਵਿਦੇਸ਼ ਵਿੱਚ ਬੈਠੇ ਹੋਰ ਗੈਂਗਸਟਰਾਂ ਨਾਲ ਵੀ ਸੀ, ਜਿਵੇਂ Mandeep Singh Spain... ਉਸ ਨੂੰ ਟ੍ਰਾਈਸਿਟੀ ਭਾਵ ਚੰਡੀਗੜ੍ਹ, ਮੋਹਾਲੀ, ਪੰਚਕੂਲਾ ਵਿੱਚ ਕੁਝ ਨਿਸ਼ਾਨੇ ਦਿੱਤੇ ਗਏ ਸਨ, ਜਿਨ੍ਹਾਂ 'ਤੇ ਹਮਲੇ ਦੀ ਯੋਜਨਾ ਬਣ ਰਹੀ ਸੀ।

ਇਹ ਗ੍ਰਿਫ਼ਤਾਰੀ 18 ਅਪਰੈਲ ਨੂੰ ਡੇਰਾਬੱਸੀ ਵਿੱਚ ਹੋਈ ਇੱਕ ਘਟਨਾ ਨਾਲ ਜੁੜੀ ਹੋਈ ਹੈ। ਇਸ ਮਾਮਲੇ ਵਿੱਚ ਪੁਲਿਸ ਪਹਿਲਾਂ ਹੀ 4 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਸੀ। ਉਸ ਵੇਲੇ ਇੱਕ ਪੂਰਾ ਗੈਂਗ ਮਾਡਿਊਲ ਵੀ ਬੇਨਕਾਬ ਕੀਤਾ ਗਿਆ ਸੀ। ਅਜੈ ਪਿੰਕੂ ਉਸ ਸਮੇਂ ਤੋਂ ਹੀ ਫ਼ਰਾਰ ਸੀ।

ਪੁਲੀਸ ਹੁਣ ਦੋਸ਼ੀ ਤੋਂ ਗਹਿਰਾਈ ਨਾਲ ਪੁੱਛਗਿੱਛ ਕਰ ਰਹੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਹਥਿਆਰ ਕਿੱਥੋਂ ਆਏ ਅਤੇ ਗੈਂਗ ਨੂੰ ਪੈਸਾ ਕੌਣ ਦੇ ਰਿਹਾ ਹੈ।

ਪੁਲਿਸ ਦਾ ਕਹਿਣਾ ਹੈ ਕਿ ਹੋਰ ਮੈਂਬਰਾਂ ਦੀ ਪਛਾਣ ਹੋ ਚੁੱਕੀ ਹੈ। ਜਲਦ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ।

ਇਸ ਕਾਰਵਾਈ ਨਾਲ ਇੱਕ ਵੱਡੀ ਅਪਰਾਧਿਕ ਸਾਜ਼ਿਸ਼ ਨੂੰ ਰੋਕਿਆ ਗਿਆ ਹੈ। ਟ੍ਰਾਈਸਿਟੀ ਇਲਾਕੇ ਵਿੱਚ ਸੁਰੱਖਿਆ ਨੂੰ ਮਜ਼ਬੂਤੀ ਮਿਲੀ ਹੈ। ਪੁਲਿਸ ਗੈਂਗਸਟਰ ਨੈੱਟਵਰਕ ਖ਼ਿਲਾਫ਼ ਲਗਾਤਾਰ ਕਾਰਵਾਈ ਕਰ ਰਹੀ ਹੈ। ਇਹ ਮਾਮਲਾ ਦਰਸਾਉਂਦਾ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਦਾ ਨੈੱਟਵਰਕ ਅਜੇ ਵੀ ਸਰਗਰਮ ਹੈ, ਜਿਸ 'ਤੇ ਨਜ਼ਰ ਰੱਖਣ ਦੀ ਲੋੜ ਹੈ।

ਕਈ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਸੀ ਯੋਜਨਾ

ਐਸਏਐਸ ਨਗਰ (ਮੋਹਾਲ਼ੀ): ਮੋਹਾਲੀ ਪੁਲਿਸ ਨੇ ਇੱਕ ਖ਼ਤਰਨਾਕ ਗੈਂਗਸਟਰ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਾਜ਼ਿਸ਼ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਐਂਟੀ ਗੈਂਗਸਟਰ ਟਾਸਕ ਫੋਰਸ (AGTF) ਅਤੇ ਐਸ.ਏ.ਐਸ ਨਗਰ ਪੁਲਿਸ ਨੇ ਮਿਲ ਕੇ ਇੱਕ ਕਾਰਵਾਈ ਦੌਰਾਨ ਅਜੈ ਸ਼ਰਮਾ ਉਰਫ਼ ਅਜੇ ਸ਼ਰਮਾ ਪਿੰਕੂ ਨੂੰ ਗ੍ਰਿਫ਼ਤਾਰ ਕੀਤਾ।

Dailyhunt
Disclaimer: This content has not been generated, created or edited by Dailyhunt. Publisher: Daily Hamdard