Dailyhunt Logo
  • Light mode
    Follow system
    Dark mode
    • Play Story
    • App Story
ਕੈਨੇਡਾ ਦੀਆਂ ਸੜਕਾਂ 'ਤੇ ਖੌਰੂ ਪਾਉਂਦੇ ਪੰਜਾਬੀ ਕਾਬੂ

ਕੈਨੇਡਾ ਦੀਆਂ ਸੜਕਾਂ 'ਤੇ ਖੌਰੂ ਪਾਉਂਦੇ ਪੰਜਾਬੀ ਕਾਬੂ

ਰੈਂਪਟਨ : ਕੈਨੇਡਾ ਦੀਆਂ ਸੜਕਾਂ 'ਤੇ ਖੌਰੂ ਪਾਉਣਾ ਕੁਝ ਪੰਜਾਬੀ ਨੌਜਵਾਨਾਂ ਨੂੰ ਮਹਿੰਗਾ ਪੈ ਗਿਆ ਅਤੇ ਪੁਲਿਸ ਨੇ ਇਨ੍ਹਾਂ ਦੀਆਂ ਗੱਡੀਆਂ ਜ਼ਬਤ ਕਰਦਿਆਂ ਸਬਕ ਸਿਖਾ ਦਿਤਾ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿਚ ਬਰੈਂਪਟਨ ਦੇ ਇਕ ਪਾਰਕਿੰਗ ਲੌਟ ਵਿਚ ਅੱਗ ਦੇ ਭਬੂਕੇ ਕੱਢਦੀਆਂ ਗੱਡੀਆਂ ਨਜ਼ਰ ਆ ਰਹੀਆਂ ਹਨ ਜਦਕਿ ਦੂਜੀ ਵੀਡੀਓ ਵਿਚ ਪੁਲਿਸ ਪੁੱਜਦੀ ਹੈ ਤਾਂ ਸਭ ਕੁਝ ਸ਼ਾਂਤ ਨਜ਼ਰ ਆਉਂਦਾ ਹੈ ਪਰ ਧਰਤੀ 'ਤੇ ਗੱਡੀਆਂ ਦੇ ਟਾਇਰਾਂ ਦੇ ਨਿਸ਼ਾਨ ਸਾਫ਼ ਦੇਖੇ ਜਾ ਸਕਦੇ ਹਨ।

ਉਧਰ, ਹਾਈਵੇਅ 'ਤੇ ਗੱਡੀਆਂ ਦੀ ਹੱਦ ਤੋਂ ਜ਼ਿਆਦਾ ਰਫ਼ਤਾਰ, ਲਾਪ੍ਰਵਾਹੀ ਨਾਲ ਡਰਾਈਵਿੰਗ ਅਤੇ ਟਾਇਰ ਝਰੀਟ ਕੇ ਅੱਗ ਦੇ ਭਬੂਕੇ ਕੱਢਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪ੍ਰੌਜੈਕਟ ਈਰੇਜ਼ ਤਹਿਤ ਸੈਂਕੜੇ ਮਨਚਲਿਆਂ ਵਿਰੁੱਧ 2,438 ਦੋਸ਼ ਆਇਦ ਕੀਤੇ ਜਾ ਚੁੱਕੇ ਹਨ।

ਗੱਡੀਆਂ ਜ਼ਬਤ, ਲਾਇਸੰਸ ਕੀਤੇ ਮੁਅੱਤਲ

ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਵੱਖ ਵੱਖ ਪੁਲਿਸ ਮਹਿਕਮਿਆਂ ਨਾਲ ਤਾਲਮੇਲ ਤਹਿਤ ਆਰੰਭੇ ਪ੍ਰੌਜੈਕਟ ਈਰੇਜ਼ ਦੌਰਾਨ ਟ੍ਰੈਫ਼ਿਕ ਰੂਲਜ਼ ਦੀ ਉਲੰਘਣਾ ਤੋਂ ਇਲਾਵਾ 118 ਅਪਰਾਧਕ ਦੋਸ਼ ਵੀ ਆਇਦ ਕੀਤੇ ਗਏ। ਉਨਟਾਰੀਓ ਵਿਚ ਤੇਜ਼ ਰਫ਼ਤਾਰ ਗੱਡੀਆਂ ਨੇ ਪਿਛਲੇ ਸਾਲ 75 ਜਣਿਆਂ ਦੀ ਜਾਨ ਲਈ ਅਤੇ ਐਨਾ ਵੱਡਾ ਜਾਨੀ ਨੁਕਸਾਨ ਦਿਲ ਨੂੰ ਡੂੰਘੀ ਸੱਟ ਮਾਰਦਾ ਹੈ। ਪੀਲ ਰੀਜਨਲ ਪੁਲਿਸ ਦੇ ਡਿਪਟੀ ਚੀਫ਼ ਮਾਰਕ ਐਂਡਰਿਊਜ਼ ਨੇ ਦੱਸਿਆ ਕਿ ਬੀਤੇ 10 ਦਿਨ ਦੌਰਾਨ ਮਿਸੀਸਾਗਾ ਅਤੇ ਬਰੈਂਪਟਨ ਵਿਖੇ ਸੜਕ ਹਾਦਸਿਆਂ ਵਿਚ ਚਾਰ ਜਣਿਆਂ ਦੀ ਮੌਤ ਹੋਈ ਜਦਕਿ ਦੋ ਜਣਿਆਂ ਦੇ ਜ਼ਖ਼ਮਾਂ ਨੇ ਸਦਾ ਵਾਸਤੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿਤੀ। ਉਨਟਾਰੀਓ ਵਿਚ ਅੰਨ੍ਹੇਵਾਹ ਗੱਡੀ ਚਲਾਉਣ ਦੇ ਸਭ ਤੋਂ ਜ਼ਿਆਦਾ ਦੋਸ਼ ਪੀਲ ਰੀਜਨ ਵਿਚ ਹੀ ਆਇਦ ਕੀਤੇ ਗਏ ਹਨ ਅਤੇ ਕੁਲ 1,390 ਦੋਸ਼ਾਂ ਵਿਚੋਂ 107 ਸਟੰਟ ਡਰਾਈਵਿੰਗ ਨਾਲ ਸਬੰਧਤ ਰਹੇ। ਇਸੇ ਦੌਰਾਨ, ਟੋਰਾਂਟੋ ਪੁਲਿਸ ਦੀ ਸੁਪਰਡੈਂਟ ਕੈਥਰੀਨ ਜੈਕਸਨ ਨੇ ਦੱਸਿਆ ਕਿ ਸ਼ਹਿਰ ਦੀ ਪੁਲਿਸ ਨੇ ਸਟੰਟ ਡਰਾਈਵਿੰਗ ਨਾਲ ਸਬੰਧਤ 148 ਦੋਸ਼ ਆਇਦ ਕੀਤੇ ਜਦਕਿ ਖ਼ਤਰਨਾਕ ਡਰਾਈਵਿੰਗ ਦੇ 151 ਮਾਮਲੇ ਸਾਹਮਣੇ ਆਏ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਸਾਲ ਮਨਚਲੇ ਡਰਾਈਵਰਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਇਕੱਲੇ ਪੀਲ ਰੀਜਨ ਵਿਚ 2 ਹਜ਼ਾਰ ਤੋਂ ਵੱਧ ਦੋਸ਼ ਆਇਦ ਕੀਤੇ ਗਏ ਪਰ ਇਹ ਅੰਕੜੇ ਮੁਕੰਮਲ ਕਹਾਣੀ ਬਿਆਨ ਨਹੀਂ ਕਰਦੇ।

ਪ੍ਰੌਜੈਕਟ ਈਰੇਜ਼ ਦੌਰਾਨ ਮਨਚਲੇ ਡਰਾਈਵਰਾਂ ਵਿਰੁੱਧ 2,438 ਦੋਸ਼

ਐਂਡਰਿਊਜ਼ ਨੇ ਦੱਸਿਆ ਕਿ ਸੂਬਾ ਪੱਧਰ 'ਤੇ ਦੇਖਿਆ ਜਾਵੇ ਤਾਂ ਤੇਜ਼ ਰਫ਼ਤਾਰ ਗੱਡੀਆਂ ਚਲਾਉਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਨਹੀਂ ਹੋ ਰਿਹਾ ਹੈ ਪਰ ਪੀਲ ਰੀਜਨ ਵਿਚ ਇਕ ਸਾਲ ਤੋਂ ਡੇਢ ਸਾਲ ਦਰਮਿਆਨ ਓਵਰ ਸਪੀਡਿੰਗ ਮਾਮਲਿਆਂ ਦੀ ਗਿਣਤੀ 30 ਫ਼ੀ ਸਦੀ ਵਧੀ। ਪੁਲਿਸ ਨੇ ਲੋਕਾਂ ਨੂੰ ਸੱਦਾ ਦਿਤਾ ਕਿ ਸੜਕ ਸੁਰੱਖਿਆ ਉਨਟਾਰੀਓ ਜਾਂ ਕੈਨੇਡਾ ਦੇ ਹਾਈਵੇਅ ਤੋਂ ਲੰਘ ਰਹੇ ਹਰ ਸ਼ਖਸ ਦੀ ਜ਼ਿੰਮੇਵਾਰੀ ਬਣਦੀ ਹੈ ਅਤੇ ਜੇ ਤੁਹਾਨੂੰ ਕੋਈ ਖ਼ਤਰਨਾਕ ਡਰਾਈਵਿੰਗ ਕਰਦਾ ਨਜ਼ਰ ਆਉਂਦਾ ਹੈ ਤਾਂ ਇਸ ਬਾਰੇ ਤੁਰਤ 911 'ਤੇ ਕਾਲ ਕਰ ਕੇ ਇਕ ਵੱਡੀ ਤਰਾਸਦੀ ਵਾਪਰਨ ਤੋਂ ਰੋਕੀ ਜਾ ਸਕਦੀ ਹੈ। ਦੱਸ ਦੇਈਏ ਕਿ ਪ੍ਰੌਜੈਕਟ ਈਰੇਜ਼ ਦੀ ਸ਼ੁਰੂਆਤ 1999 ਵਿਚ ਕੀਤੀ ਗਈ ਅਤੇ ਸਮੇਂ ਦੇ ਨਾਲ-ਨਾਲ ਪੁਲਿਸ ਨੇ ਘੇਰਾ ਵਧਾਉਣਾ ਸ਼ੁਰੁ ਕਰ ਦਿਤਾ। ਪੁਲਿਸ ਵੱਲੋਂ ਰੈਸ਼ ਡਰਾਈਵਿੰਗ ਕਰਨ ਵਾਲਿਆਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਤੁਹਾਡੇ ਵਿਰੁੱਧ ਸਿਰਫ਼ ਹਾਈਵੇਅ ਟ੍ਰੈਫ਼ਿਕ ਐਕਟ ਅਧੀਨ ਕਾਰਵਾਈ ਨਹੀਂ ਕੀਤੀ ਜਾਵੇਗੀ ਸਗੋਂ ਕ੍ਰਿਮੀਨਲ ਕੋਡ ਲਾਗੂ ਕਰਦਿਆਂ ਗੱਡੀ ਜ਼ਬਤ ਅਤੇ ਲਾਇਸੰਸ ਮੁਅੱਤਲ ਕੀਤੇ ਜਾ ਸਕਦੇ ਹਨ।

ਬਰੈਂਪਟਨ : ਕੈਨੇਡਾ ਦੀਆਂ ਸੜਕਾਂ 'ਤੇ ਖੌਰੂ ਪਾਉਣਾ ਕੁਝ ਪੰਜਾਬੀ ਨੌਜਵਾਨਾਂ ਨੂੰ ਮਹਿੰਗਾ ਪੈ ਗਿਆ ਅਤੇ ਪੁਲਿਸ ਨੇ ਇਨ੍ਹਾਂ ਦੀਆਂ ਗੱਡੀਆਂ ਜ਼ਬਤ ਕਰਦਿਆਂ ਸਬਕ ਸਿਖਾ ਦਿਤਾ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿਚ ਬਰੈਂਪਟਨ ਦੇ ਇਕ ਪਾਰਕਿੰਗ ਲੌਟ ਵਿਚ ਅੱਗ ਦੇ ਭਬੂਕੇ ਕੱਢਦੀਆਂ ਗੱਡੀਆਂ ਨਜ਼ਰ ਆ ਰਹੀਆਂ ਹਨ ਜਦਕਿ ਦੂਜੀ ਵੀਡੀਓ ਵਿਚ ਪੁਲਿਸ ਪੁੱਜਦੀ ਹੈ ਤਾਂ ਸਭ ਕੁਝ ਸ਼ਾਂਤ ਨਜ਼ਰ ਆਉਂਦਾ ਹੈ ਪਰ ਧਰਤੀ 'ਤੇ ਗੱਡੀਆਂ ਦੇ ਟਾਇਰਾਂ ਦੇ ਨਿਸ਼ਾਨ ਸਾਫ਼ ਦੇਖੇ ਜਾ ਸਕਦੇ ਹਨ। ਉਧਰ, ਹਾਈਵੇਅ 'ਤੇ ਗੱਡੀਆਂ ਦੀ ਹੱਦ ਤੋਂ ਜ਼ਿਆਦਾ ਰਫ਼ਤਾਰ, ਲਾਪ੍ਰਵਾਹੀ ਨਾਲ ਡਰਾਈਵਿੰਗ ਅਤੇ ਟਾਇਰ ਝਰੀਟ ਕੇ ਅੱਗ ਦੇ ਭਬੂਕੇ ਕੱਢਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪ੍ਰੌਜੈਕਟ ਈਰੇਜ਼ ਤਹਿਤ ਸੈਂਕੜੇ ਮਨਚਲਿਆਂ ਵਿਰੁੱਧ 2,438 ਦੋਸ਼ ਆਇਦ ਕੀਤੇ ਜਾ ਚੁੱਕੇ ਹਨ।

ਗੱਡੀਆਂ ਜ਼ਬਤ, ਲਾਇਸੰਸ ਕੀਤੇ ਮੁਅੱਤਲ

ਪ੍ਰੌਜੈਕਟ ਈਰੇਜ਼ ਦੌਰਾਨ ਮਨਚਲੇ ਡਰਾਈਵਰਾਂ ਵਿਰੁੱਧ 2,438 ਦੋਸ਼

Dailyhunt
Disclaimer: This content has not been generated, created or edited by Dailyhunt. Publisher: Daily Hamdard