Dailyhunt Logo
  • Light mode
    Follow system
    Dark mode
    • Play Story
    • App Story
KEJRIWAL ਦਾ WEST BENGAL ਦੇ ELECTION RESULTS 'ਤੇ ਸੁਆਲ

KEJRIWAL ਦਾ WEST BENGAL ਦੇ ELECTION RESULTS 'ਤੇ ਸੁਆਲ

ਮੋਦੀ ਦੀ ਹਰਮਨਪਿਆਰਤਾ ਘਟਣ ਦੇ ਬਾਵਜੂਦ BJP ਕਿਵੇਂ ਜਿੱਤੀ?

ਵਰਕਰਾਂ ਦੀ ਮਿਹਨਤ, ਮਜ਼ਬੂਤ ਸੰਗਠਨ ਤੇ ਲੋਕਾਂ ਦੇ ਸਮਰਥਨ ਦਾ ਨਤੀਜਾ: BJP

ਨਵੀਂ ਦਿੱਲੀ: ਨਵੀਂ ਦਿੱਲੀ ਵਿੱਚ ਬੰਗਾਲ ਦੇ ਚੋਣ ਨਤੀਜਿਆਂ ਨੂੰ ਲੈ ਕੇ ਸਿਆਸੀ ਮਾਹੌਲ ਭਖ ਗਿਆ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ਦੀ ਜਿੱਤ 'ਤੇ ਸਵਾਲ ਖੜ੍ਹੇ ਕਰਦੇ ਹੋਏ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜੋ ਹੁਣ ਚਰਚਾ ਦਾ ਮੁੱਖ ਵਿਸ਼ਾ ਬਣ ਗਈ ਹੈ।

ਕੇਜਰੀਵਾਲ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਜਦੋਂ ਨਰਿੰਦਰ ਮੋਦੀ ਦੀ ਹਰਮਨਪਿਆਰਤਾ ਸਭ ਤੋਂ ਉੱਚੇ ਦਰਜੇ 'ਤੇ ਸੀ, ਉਸ ਸਮੇਂ ਵੀ ਭਾਜਪਾ ਨੂੰ ਦਿੱਲੀ ਅਤੇ ਬੰਗਾਲ ਵਿੱਚ ਵੱਡੀ ਜਿੱਤ ਨਹੀਂ ਮਿਲੀ ਸੀ। 2015 ਦੀ ਦਿੱਲੀ ਚੋਣ ਵਿੱਚ ਭਾਜਪਾ ਨੂੰ ਸਿਰਫ਼ 3 ਸੀਟਾਂ ਮਿਲੀਆਂ ਸਨ। ਇੰਝ ਹੀ 2016 ਦੀ ਬੰਗਾਲ ਚੋਣ ਵਿੱਚ ਵੀ ਪਾਰਟੀ ਨੂੰ ਕੇਵਲ 3 ਸੀਟਾਂ ਮਿਲੀਆਂ ਸਨ।

ਕੇਜਰੀਵਾਲ ਨੇ ਸਵਾਲ ਕੀਤਾ ਕਿ ਹੁਣ, ਜਦੋਂ ਮੋਦੀ ਦੀ ਹਰਮਨਪਿਆਰਤਾ ਘਟ ਰਹੀ ਦੱਸੀ ਜਾ ਰਹੀ ਹੈ, ਤਾਂ ਫਿਰ ਭਾਜਪਾ ਇੰਨੀ ਵੱਡੀ ਜਿੱਤ ਕਿਵੇਂ ਹਾਸਲ ਕਰ ਗਈ?

ਕੇਜਰੀਵਾਲ ਦੇ ਇਸ ਬਿਆਨ ਤੋਂ ਬਾਅਦ Aam Aadmi Party ਅਤੇ ਹੋਰ ਵਿਰੋਧੀ ਪਾਰਟੀਆਂ ਦੇ ਕੁਝ ਨੇਤਾਵਾਂ ਨੇ ਵੀ ਚੋਣ ਪ੍ਰਕਿਰਿਆ 'ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਸਿਆਸੀ ਗਲਿਆਰਿਆਂ ਵਿੱਚ ਇਸ ਮਾਮਲੇ 'ਤੇ ਭਖਵੀਂ ਬਹਿਸ ਚੱਲ ਰਹੀ ਹੈ।

ਦੂਜੇ ਪਾਸੇ Bharatiya Janata Party ਵੱਲੋਂ ਹੁਣ ਤੱਕ ਕੇਜਰੀਵਾਲ ਦੇ ਬਿਆਨ 'ਤੇ ਕੋਈ ਸਿੱਧੀ ਪ੍ਰਤੀਕਿਰਿਆ ਨਹੀਂ ਆਈ। ਪਰ ਪਾਰਟੀ ਦੇ ਆਗੂ ਬੰਗਾਲ, ਪੁਦੂਚੇਰੀ ਅਤੇ ਅਸਾਮ ਵਿੱਚ ਮਿਲੀ ਜਿੱਤ ਨੂੰ ਆਪਣੇ ਵਰਕਰਾਂ ਦੀ ਮਿਹਨਤ, ਮਜ਼ਬੂਤ ਸੰਗਠਨ ਅਤੇ ਲੋਕਾਂ ਦੇ ਸਮਰਥਨ ਦਾ ਨਤੀਜਾ ਦੱਸ ਰਹੇ ਹਨ।

ਇਹ ਮਾਮਲਾ ਹੁਣ ਸਿਰਫ਼ ਇੱਕ ਬਿਆਨ ਤੱਕ ਸੀਮਤ ਨਹੀਂ ਰਹਿ ਗਿਆ, ਸਗੋਂ ਦੇਸ਼ ਦੀ ਸਿਆਸਤ ਵਿੱਚ ਇੱਕ ਵੱਡੀ ਚਰਚਾ ਬਣ ਗਿਆ ਹੈ। ਇੱਕ ਪਾਸੇ ਵਿਰੋਧੀ ਪਾਰਟੀਆਂ ਸਵਾਲ ਉਠਾ ਰਹੀਆਂ ਹਨ, ਜਦਕਿ ਦੂਜੇ ਪਾਸੇ ਭਾਜਪਾ ਆਪਣੀ ਜਿੱਤ ਨੂੰ ਜਨਤਾ ਦੇ ਭਰੋਸੇ ਨਾਲ ਜੋੜ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਇਹ ਵਿਵਾਦ ਹੋਰ ਵੀ ਤਿਖੇਰਾ ਹੋ ਸਕਦਾ ਹੈ।

ਮੋਦੀ ਦੀ ਹਰਮਨਪਿਆਰਤਾ ਘਟਣ ਦੇ ਬਾਵਜੂਦ BJP ਕਿਵੇਂ ਜਿੱਤੀ?

ਨਵੀਂ ਦਿੱਲੀ: ਨਵੀਂ ਦਿੱਲੀ ਵਿੱਚ ਬੰਗਾਲ ਦੇ ਚੋਣ ਨਤੀਜਿਆਂ ਨੂੰ ਲੈ ਕੇ ਸਿਆਸੀ ਮਾਹੌਲ ਭਖ ਗਿਆ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ਦੀ ਜਿੱਤ 'ਤੇ ਸਵਾਲ ਖੜ੍ਹੇ ਕਰਦੇ ਹੋਏ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜੋ ਹੁਣ ਚਰਚਾ ਦਾ ਮੁੱਖ ਵਿਸ਼ਾ ਬਣ ਗਈ ਹੈ।

Dailyhunt
Disclaimer: This content has not been generated, created or edited by Dailyhunt. Publisher: Daily Hamdard