Dailyhunt
MP AMRITPAL SINGH ਦੀ VC ਰਾਹੀਂ APPEARANCE

MP AMRITPAL SINGH ਦੀ VC ਰਾਹੀਂ APPEARANCE

ਪੁਲਿਸ ਨਹੀਂ ਹੋਈ ਹਾਜ਼ਰ

ਪੰਜ ਮਈ ਤੱਕ ਟਲ਼ੀ ਸੁਣਵਾਈ

ਅੰਮ੍ਰਿਤਸਰ: ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਕੈਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਸਨਿੱਚਰਵਾਰ ਦੁਪਹਿਰ ਵੀਡੀਓ ਕਾਨਫਰੰਸਿੰਗ (VIDEO CONFERENCING - VC) ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹ ਪੇਸ਼ੀ ਜਸਟਿਸ ਪਰਿੰਦਰ ਸਿੰਘ ਦੀ ਅਦਾਲਤ ਵਿੱਚ ਹੋਈ।

ਅੰਮ੍ਰਿਤਪਾਲ ਸਿੰਘ ਨੂੰ ਅਦਾਲਤ ਵਿੱਚ ਆਨਲਾਈਨ - ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ।

ਪਰ ਇਸ ਪੇਸ਼ੀ ਦੌਰਾਨ ਪੁਲਿਸ ਹਾਜ਼ਰ ਨਹੀਂ ਹੋਈ।

ਅੰਮ੍ਰਿਤਪਾਲ ਸਿੰਘ ਦੇ ਵਕੀਲ ਰਿਤੂਰਾਜ ਸਿੰਘ ਨੇ ਅਦਾਲਤ ਵਿੱਚ ਕਿਹਾ ਕਿ ਸਾਰੇ ਦੋਸ਼ ਬੇਬੁਨਿਆਦ ਹਨ ਅਤੇ ਮਾਮਲੇ ਵਿੱਚ ਕੋਈ ਪੱਕਾ ਸਬੂਤ ਨਹੀਂ ਹੈ।

ਅਦਾਲਤ ਨੇ ਤੁਰੰਤ ਕੋਈ ਅੰਤਿਮ ਫੈਸਲਾ ਨਹੀਂ ਦਿੱਤਾ ਅਤੇ ਮਾਮਲੇ ਦੀ ਅਗਲੀ ਸੁਣਵਾਈ ਲਈ 5 ਮਈ ਦੀ ਤਾਰੀਖ ਰੱਖੀ ਗਈ ਹੈ। MP ਅੰਮ੍ਰਿਤਪਾਲ ਸਿੰਘ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅਜਨਾਲਾ ਦੇ ਪੁਲਿਸ ਥਾਣੇ 'ਤੇ ਹਮਲਾ ਕੀਤਾ।

ਇਹ ਮਾਮਲਾ ਪਹਿਲਾਂ ਵੀ ਕਾਫੀ ਚਰਚਾ ਵਿੱਚ ਰਿਹਾ ਹੈ। ਅਜਨਾਲ਼ਾ ਪੁਲਿਸ ਥਾਣੇ ਦੀ ਵਾਰਦਾਤ ਤੋਂ ਬਾਅਦ ਕਈ ਕਾਰਵਾਈਆਂ ਕੀਤੀਆਂ ਗਈਆਂ। ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਸਾਮ ਭੇਜਿਆ ਗਿਆ। ਹਾਲ਼ੇ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ। ਦੋਵੇਂ ਪੱਖ ਆਪਣੀਆਂ ਦਲੀਲਾਂ ਪੇਸ਼ ਕਰ ਰਹੇ ਹਨ। ਅਗਲੀ ਸੁਣਵਾਈ 'ਚ ਹੋਰ ਤੱਥ ਸਾਹਮਣੇ ਆ ਸਕਦੇ ਹਨ।

ਪੁਲਿਸ ਨਹੀਂ ਹੋਈ ਹਾਜ਼ਰ

ਪੰਜ ਮਈ ਤੱਕ ਟਲ਼ੀ ਸੁਣਵਾਈ

ਅੰਮ੍ਰਿਤਪਾਲ ਸਿੰਘ ਨੂੰ ਅਦਾਲਤ ਵਿੱਚ ਆਨਲਾਈਨ - ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ। ਪਰ ਇਸ ਪੇਸ਼ੀ ਦੌਰਾਨ ਪੁਲਿਸ ਹਾਜ਼ਰ ਨਹੀਂ ਹੋਈ।

Dailyhunt
Disclaimer: This content has not been generated, created or edited by Dailyhunt. Publisher: Daily Hamdard