ਟੋਰਾਂਟੋ : ਉਨਟਾਰੀਓ ਵਾਲਿਆਂ ਨੂੰ ਫ਼ੋਟੋ ਸ਼ਨਾਖ਼ਤੀ ਕਾਰਡ, ਡਰਾਈਵਿੰਗ ਲਾਇਸੰਸ ਅਤੇ ਹੈਲਥ ਕਾਰਡ ਜਲਦ ਹੀ ਡਿਜੀਟਲ ਰੂਪ ਵਿਚ ਮਿਲਣੇ ਸ਼ੁਰੂ ਹੋ ਸਕਦੇ ਹਨ। ਜੀ ਹਾਂ। ਡਗ ਫ਼ੋਰਡ ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਕੀਤੇ ਐਲਾਨ ਮੁਤਾਬਕ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਆਰੰਭੀ ਗਈ ਹੈ ਅਤੇ ਸਭ ਤੋਂ ਪਹਿਲਾਂ ਫੋਟੋ ਕਾਰਡ ਨੂੰ ਡਿਜੀਟਲ ਰੂਪ ਦੇਣ ਬਾਰੇ ਯੋਜਨਾ ਤਿਆਰ ਕੀਤੀ ਜਾਵੇਗੀ।
ਫ਼ੋਟੋ ਸ਼ਨਾਖ਼ਤੀ ਕਾਰਡ ਉਨ੍ਹਾਂ ਲੋਕਾਂ ਵਾਸਤੇ ਹੁੰਦਾ ਹੈ ਜਿਨ੍ਹਾਂ ਕੋਲ ਡਰਾਈਵਿੰਗ ਲਾਇਸੰਸ ਨਹੀਂ। ਪਬਲਿਕ ਐਂਡ ਬਿਜ਼ਨਸ ਡਿਲੀਵਰੀ ਐਂਡ ਪ੍ਰੋਕਿਓਰਮੈਂਟ ਮੰਤਰਾਲੇ ਮੁਤਾਬਕ ਇਸ ਪਹਿਲਕਦਮੀ ਦਾ ਮਕਸਦ ਲੋਕਾਂ ਨੂੰ ਆਪਣੀ ਪਛਾਣ ਸਾਬਤ ਕਰਨ ਵਾਸਤੇ ਸਹੂਲਤਾਂ ਵਿਚ ਵਾਧਾ ਕਰਨਾ ਹੈ। ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਦੌਰਾਨ ਇਸ ਗੱਲ ਦਾ ਖ਼ਾਸ ਖਿਆਲ ਰੱਖਿਆ ਜਾਵੇਗਾ ਕਿ ਲੋਕਾਂ ਦੀ ਨਿਜੀ ਜਾਣਕਾਰੀ ਸੁਰੱਖਿਅਤ ਕਿਵੇਂ ਰੱਖੀ ਜਾਵੇ।
ਡਰਾਈਵਿੰਗ ਲਾਇਸੰਸ ਅਤੇ ਹੈਲਥ ਕਾਰਡ ਨੂੰ ਵੀ ਡਿਜੀਟਲ ਕਰਲ 'ਤੇ ਵਿਚਾਰ
ਕੈਬਨਿਟ ਮੰਤਰੀ ਸਟੀਫ਼ਨ ਕ੍ਰੌਫ਼ੋਰਡ ਨੇ ਦੱਸਿਆ ਕਿ ਸਰਕਾਰੀ ਸੇਵਾਵਾਂ ਨੂੰ ਆਧੁਨਿਕ ਰੂਪ ਦਿਤਾ ਜਾ ਰਿਹਾ ਹੇ ਅਤੇ ਘੱਟ ਖਰਚ ਵਾਲੀਆਂ ਵੀ ਬਣਾ ਰਹੇ ਹਾਂ। ਡਿਜੀਟਲ ਪਛਾਣ ਪੱਤਰਾਂ ਦੀ ਮੌਜੂਦਗੀ ਨਾਲ ਲੋਕਾਂ ਨੂੰ ਆਪਣੀ ਪਛਾਣ ਸੁਖਾਲੇ ਤਰੀਕੇ ਨਾਲ ਸਾਬਤ ਕਰਨ ਵਿਚ ਮਦਦ ਮਿਲੇਗੀ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਵਾਸਤੇ ਮੋਜੂਦਾ ਪਲਾਸਟਿਕ ਫ਼ੋਟੋ ਕਾਰਡ ਵੀ ਜਾਰੀ ਰਹਿਣਗੇ ਅਤੇ ਅਗਲੇ ਸਾਲ ਕਾਨੂੰਨ ਲਿਆਂਦਾ ਜਾ ਰਿਹਾ ਹੈ ਜਿਸ ਰਾਹੀਂ ਹਾਰਡ ਕਾਪੀ ਤੋਂ ਇਲਾਵਾ ਡਿਜੀਟਲ ਆਈ.ਡੀ. ਦੀ ਵਰਤੋਂ ਕਰਨੀ ਆਪਣੀ ਮਰਜ਼ੀ ਉਤੇ ਨਿਰਭਰ ਕਰੇਗੀ। ਬਾਅਦ ਵਿਚ ਡਰਾਈਵਿੰਗ ਲਾਇਸੰਸ ਅਤੇ ਹੈਲਥ ਕਾਰਡ ਵੀ ਡਿਜੀਟਲ ਰੂਪ ਵਿਚ ਪੇਸ਼ ਕੀਤੇ ਜਾ ਸਕਦੇ ਹਨ। ਸੂਬਾ ਸਰਕਾਰ ਦਾ ਮੰਨਣਾ ਹੈ ਕਿ ਡਿਜੀਟਲ ਦਸਤਾਵੇਜ਼ਾਂ ਰਾਹੀਂ ਇਨ੍ਹਾਂ ਦੇ ਚੋਰੀ ਹੋਣ ਜਾਂ ਗੁੰਮ ਹੋਣ ਦਾ ਖ਼ਤਰਾ ਨਹੀਂ ਰਹੇਗਾ ਅਤੇ ਸਰਕਾਰ ਦਾ ਖ਼ਰਚਾ ਵੀ ਘਟ ਸਕਦਾ ਹੈ।
ਟੋਰਾਂਟੋ : ਉਨਟਾਰੀਓ ਵਾਲਿਆਂ ਨੂੰ ਫ਼ੋਟੋ ਸ਼ਨਾਖ਼ਤੀ ਕਾਰਡ, ਡਰਾਈਵਿੰਗ ਲਾਇਸੰਸ ਅਤੇ ਹੈਲਥ ਕਾਰਡ ਜਲਦ ਹੀ ਡਿਜੀਟਲ ਰੂਪ ਵਿਚ ਮਿਲਣੇ ਸ਼ੁਰੂ ਹੋ ਸਕਦੇ ਹਨ। ਜੀ ਹਾਂ। ਡਗ ਫ਼ੋਰਡ ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਕੀਤੇ ਐਲਾਨ ਮੁਤਾਬਕ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਆਰੰਭੀ ਗਈ ਹੈ ਅਤੇ ਸਭ ਤੋਂ ਪਹਿਲਾਂ ਫੋਟੋ ਕਾਰਡ ਨੂੰ ਡਿਜੀਟਲ ਰੂਪ ਦੇਣ ਬਾਰੇ ਯੋਜਨਾ ਤਿਆਰ ਕੀਤੀ ਜਾਵੇਗੀ। ਫ਼ੋਟੋ ਸ਼ਨਾਖ਼ਤੀ ਕਾਰਡ ਉਨ੍ਹਾਂ ਲੋਕਾਂ ਵਾਸਤੇ ਹੁੰਦਾ ਹੈ ਜਿਨ੍ਹਾਂ ਕੋਲ ਡਰਾਈਵਿੰਗ ਲਾਇਸੰਸ ਨਹੀਂ। ਪਬਲਿਕ ਐਂਡ ਬਿਜ਼ਨਸ ਡਿਲੀਵਰੀ ਐਂਡ ਪ੍ਰੋਕਿਓਰਮੈਂਟ ਮੰਤਰਾਲੇ ਮੁਤਾਬਕ ਇਸ ਪਹਿਲਕਦਮੀ ਦਾ ਮਕਸਦ ਲੋਕਾਂ ਨੂੰ ਆਪਣੀ ਪਛਾਣ ਸਾਬਤ ਕਰਨ ਵਾਸਤੇ ਸਹੂਲਤਾਂ ਵਿਚ ਵਾਧਾ ਕਰਨਾ ਹੈ। ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਦੌਰਾਨ ਇਸ ਗੱਲ ਦਾ ਖ਼ਾਸ ਖਿਆਲ ਰੱਖਿਆ ਜਾਵੇਗਾ ਕਿ ਲੋਕਾਂ ਦੀ ਨਿਜੀ ਜਾਣਕਾਰੀ ਸੁਰੱਖਿਅਤ ਕਿਵੇਂ ਰੱਖੀ ਜਾਵੇ।

