ਹੈਮਿਲਟਨ : ਉਨਟਾਰੀਓ ਦੇ ਹੈਮਿਲਟਨ ਵਿਖੇ ਗੋਲੀਬਾਰੀ ਦੌਰਾਨ ਮਾਰੇ ਗਏ ਦੋ ਨੌਜਵਾਨਾਂ ਦੀ ਸ਼ਨਾਖ਼ਤ ਜਨਤਕ ਕਰ ਦਿਤੀ ਗਈ ਹੈ ਜਿਨ੍ਹਾਂ ਵਿਚੋਂ ਇਕ 18 ਸਾਲ ਦਾ ਅਬਦੁਲ ਮਲਿਕ ਸ਼ਿਬਲੀ ਅਤੇ ਦੂਜਾ 16 ਸਾਲਾ ਅਫ਼ੇਫ ਬਿਨਾਫ਼ਿਫ਼ ਦੱਸਿਆ ਜਾ ਰਿਹਾ ਹੈ। ਹੈਮਿਲਟਨ ਪੁਲਿਸ ਨੇ ਦੱਸਿਆ ਕਿ ਮੰਗਲਵਾਰ ਰਾਤ ਹੋਏ ਝਗੜੇ ਮਗਰੋਂ ਬੁੱਧਵਾਰ ਵੱਡੇ ਤੜਕੇ ਦੋਹਾਂ ਨੇ ਬਦਲਾ ਲੈਣ ਖ਼ਾਤਰ ਇਕ-ਦੂਜੇ ਉਤੇ ਗੋਲੀਆਂ ਚਲਾ ਦਿਤੀਆਂ।
ਕੈਂਡਲਵੁੱਡ ਡਰਾਈਵ ਦੇ ਇਕ ਘਰ ਬਾਹਰ ਗੋਲੀਆਂ ਚੱਲਣ ਦੀ ਇਤਲਾਹ ਮਿਲਣ ਮਗਰੋਂ ਮੌਕੇ 'ਤੇ ਪੁੱਜੇ ਪੁਲਿਸ ਅਫ਼ਸਰਾਂ ਨੂੰ ਦੋ ਜਣੇ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲੇ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਦੋਵੇਂ ਦਮ ਤੋੜ ਗਏ।
ਝਗੜੇ ਮਗਰੋਂ ਦੋਹਾਂ ਨੇ ਇਕ-ਦੂਜੇ 'ਤੇ ਚਲਾਈਆਂ ਗੋਲੀਆਂ
ਡਿਟੈਕਟਿਵ ਸਾਰਜੈਂਟ ਮਾਈਕ ਐਬਰਟ ਨੇ ਦੱਸਿਆ ਕਿ ਗੋਲੀਬਾਰੀ ਦੌਰਾਨ ਇਲਾਕੇ ਵਿਚ ਘੱਟੋ ਘੱਟ ਛੇ ਜਣੇ ਮੌਜੂਦ ਸਨ। ਫ਼ਿਲਹਾਲ ਸਭਨਾਂ ਦੀ ਸ਼ਨਾਖ਼ਤ ਨਹੀਂ ਹੋ ਸਕੀ ਅਤੇ ਕਿਸੇ ਸ਼ੱਕੀ ਨੂੰ ਹਿਰਾਸਤ ਵਿਚ ਨਹੀਂ ਲਿਆ ਗਿਆ। ਦੂਜੇ ਪਾਸੇ ਦੋਹਾਂ ਨੌਜਵਾਨਾਂ ਦੇ ਪਰਵਾਰ ਡੂੰਘੇ ਸਦਮੇ ਵਿਚ ਹਨ ਅਤੇ ਪ੍ਰਾਈਵੇਸੀ ਦਾ ਖ਼ਿਆਲ ਰੱਖਣ ਦੀ ਗੁਜ਼ਾਰਿਸ਼ ਕੀਤੀ ਗਈ ਹੈ। ਮਾਈਕ ਐਬਰਟ ਨੇ ਅੱਗੇ ਦੱਸਿਆ ਕਿ ਪੁਲਿਸ ਵੱਲੋਂ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਇਕੱਤਰ ਕੀਤੀ ਜਾ ਰਹੀ ਹੈ ਅਤੇ ਗਵਾਹਾਂ ਨੂੰ ਵੀ ਅੱਗੇ ਆਉਣ ਦਾ ਸੱਦਾ ਦਿਤਾ ਗਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਗੋਲੀਬਾਰੀ ਦੌਰਾਨ ਕੈਂਡਲਵੁੱਡ ਦੇ ਇਕ ਘਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ।
ਹੈਮਿਲਟਨ : ਉਨਟਾਰੀਓ ਦੇ ਹੈਮਿਲਟਨ ਵਿਖੇ ਗੋਲੀਬਾਰੀ ਦੌਰਾਨ ਮਾਰੇ ਗਏ ਦੋ ਨੌਜਵਾਨਾਂ ਦੀ ਸ਼ਨਾਖ਼ਤ ਜਨਤਕ ਕਰ ਦਿਤੀ ਗਈ ਹੈ ਜਿਨ੍ਹਾਂ ਵਿਚੋਂ ਇਕ 18 ਸਾਲ ਦਾ ਅਬਦੁਲ ਮਲਿਕ ਸ਼ਿਬਲੀ ਅਤੇ ਦੂਜਾ 16 ਸਾਲਾ ਅਫ਼ੇਫ ਬਿਨਾਫ਼ਿਫ਼ ਦੱਸਿਆ ਜਾ ਰਿਹਾ ਹੈ। ਹੈਮਿਲਟਨ ਪੁਲਿਸ ਨੇ ਦੱਸਿਆ ਕਿ ਮੰਗਲਵਾਰ ਰਾਤ ਹੋਏ ਝਗੜੇ ਮਗਰੋਂ ਬੁੱਧਵਾਰ ਵੱਡੇ ਤੜਕੇ ਦੋਹਾਂ ਨੇ ਬਦਲਾ ਲੈਣ ਖ਼ਾਤਰ ਇਕ-ਦੂਜੇ ਉਤੇ ਗੋਲੀਆਂ ਚਲਾ ਦਿਤੀਆਂ। ਕੈਂਡਲਵੁੱਡ ਡਰਾਈਵ ਦੇ ਇਕ ਘਰ ਬਾਹਰ ਗੋਲੀਆਂ ਚੱਲਣ ਦੀ ਇਤਲਾਹ ਮਿਲਣ ਮਗਰੋਂ ਮੌਕੇ 'ਤੇ ਪੁੱਜੇ ਪੁਲਿਸ ਅਫ਼ਸਰਾਂ ਨੂੰ ਦੋ ਜਣੇ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲੇ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਦੋਵੇਂ ਦਮ ਤੋੜ ਗਏ।
ਝਗੜੇ ਮਗਰੋਂ ਦੋਹਾਂ ਨੇ ਇਕ-ਦੂਜੇ 'ਤੇ ਚਲਾਈਆਂ ਗੋਲੀਆਂ

