Dailyhunt Logo
  • Light mode
    Follow system
    Dark mode
    • Play Story
    • App Story
ਪਠਾਨਕੋਟ-ਜੋਗਿੰਦਰਨਗਰ RAIL SERVICE ਹੋਈ RESUMES

ਪਠਾਨਕੋਟ-ਜੋਗਿੰਦਰਨਗਰ RAIL SERVICE ਹੋਈ RESUMES

ਪੌਣੇ ਚਾਰ ਸਾਲਾਂ ਬਾਅਦ ਮੁੜ ਚੱਲੀ ਹੈ ਰੇਲ-ਗੱਡੀ

ਯਾਤਰੀਆਂ 'ਚ ਪਾਈ ਜਾ ਰਹੀ ਹੈ ਖ਼ੁਸ਼ੀ ਦੀ ਲਹਿਰ

ਪਠਾਨਕੋਟ: ਲਗਭਗ ਪੌਣੇ ਚਾਰ ਸਾਲਾਂ ਤੋਂ ਬੰਦ ਪਈ ਪਠਾਨਕੋਟ-ਜੋਗਿੰਦਰਨਗਰ ਨੈਰੋ-ਗੇਜ ਰੇਲ ਸੇਵਾ ਆਖ਼ਰਕਾਰ ਮੁੜ ਸ਼ੁਰੂ ਹੋ ਗਈ ਹੈ। ਰੇਲ ਸੇਵਾ ਬਹਾਲ ਹੋਣ ਨਾਲ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਹਜ਼ਾਰਾਂ ਯਾਤਰੀਆਂ, ਖ਼ਾਸ ਕਰਕੇ ਸੈਲਾਨੀਆਂ ਨੂੰ ਵੱਡੀ ਰਾਹਤ ਮਿਲੀ ਹੈ।

ਪਹਿਲੇ ਹੀ ਦਿਨ ਟ੍ਰੇਨ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਦੇ ਚਿਹਰਿਆਂ 'ਤੇ ਖੁਸ਼ੀ ਸਾਫ਼ ਨਜ਼ਰ ਆਈ।

ਯਾਤਰੀਆਂ ਨੇ ਦੱਸਿਆ ਕਿ ਰੇਲ ਸੇਵਾ ਬੰਦ ਹੋਣ ਕਾਰਨ ਉਨ੍ਹਾਂ ਨੂੰ ਬੱਸਾਂ ਰਾਹੀਂ ਸਫ਼ਰ ਕਰਨਾ ਪੈਂਦਾ ਸੀ, ਜਿਸ 'ਤੇ ਕਾਫ਼ੀ ਵੱਧ ਖ਼ਰਚਾ ਆਉਂਦਾ ਸੀ। ਜੋਗਿੰਦਰਨਗਰ ਜਾਣ ਲਈ ਜਿੱਥੇ ਬੱਸ ਦਾ ਕਿਰਾਇਆ ਲਗਭਗ 392 ਰੁਪਏ ਦੇਣਾ ਪੈਂਦਾ ਸੀ, ਉੱਥੇ ਹੁਣ ਰੇਲ ਰਾਹੀਂ ਇਹ ਸਫ਼ਰ ਸਿਰਫ਼ 40 ਰੁਪਏ ਵਿੱਚ ਹੋ ਰਿਹਾ ਹੈ। ਇਸੇ ਤਰ੍ਹਾਂ ਬੈਜਨਾਥ ਤੱਕ ਜਾਣ ਵਾਲੇ ਯਾਤਰੀਆਂ ਨੇ ਕਿਹਾ ਕਿ ਪਹਿਲਾਂ 340 ਰੁਪਏ ਖ਼ਰਚ ਹੁੰਦੇ ਸਨ, ਜਦਕਿ ਹੁਣ ਕੇਵਲ 35 ਰੁਪਏ ਵਿੱਚ ਮੰਜ਼ਿਲ ਤੱਕ ਪਹੁੰਚਿਆ ਜਾ ਸਕਦਾ ਹੈ।

ਰੇਲਵੇ ਅਧਿਕਾਰੀਆਂ ਅਨੁਸਾਰ ਸੇਵਾ ਮੁੜ ਸ਼ੁਰੂ ਹੋਣ ਦੇ ਪਹਿਲੇ ਦਿਨ ਕਰੀਬ 50 ਯਾਤਰੀਆਂ ਨੇ ਇਸ ਇਤਿਹਾਸਕ ਨੈਰੋਗੇਜ ਟ੍ਰੇਨ ਵਿੱਚ ਸਫ਼ਰ ਕੀਤਾ। ਪਠਾਨਕੋਟ ਸਿਟੀ ਨੈਰੋਗੇਜ ਰੇਲਵੇ ਸਟੇਸ਼ਨ ਤੋਂ ਸਵੇਰੇ 5 ਵਜੇ ਅਤੇ 7 ਵਜੇ ਦੋ ਟ੍ਰੇਨਾਂ ਸੱਤ-ਸੱਤ ਡੱਬਿਆਂ ਸਮੇਤ ਬੈਜਨਾਥ ਵੱਲ ਰਵਾਨਾ ਕੀਤੀਆਂ ਗਈਆਂ। ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵੱਲੋਂ ਟ੍ਰੇਨਾਂ ਦੀ ਆਵਾਜਾਈ ਸਵੇਰੇ 8:30 ਵਜੇ ਕਾਂਗੜਾ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋਈ।

ਯਾਤਰੀਆਂ ਨੇ ਰੇਲਵੇ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਰੇਲ ਸੇਵਾ ਆਮ ਲੋਕਾਂ, ਵਿਦਿਆਰਥੀਆਂ, ਨੌਕਰੀਪੇਸ਼ਾ ਲੋਕਾਂ ਅਤੇ ਛੋਟੇ ਵਪਾਰੀਆਂ ਲਈ ਬਹੁਤ ਲਾਭਦਾਇਕ ਸਾਬਤ ਹੋਵੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਰੇਲ ਸਫ਼ਰ ਨਾ ਸਿਰਫ਼ ਸਸਤਾ ਹੈ, ਸਗੋਂ ਬੱਸਾਂ ਦੇ ਮੁਕਾਬਲੇ ਵਧੇਰੇ ਆਰਾਮਦਾਇਕ ਅਤੇ ਸੁਰੱਖਿਅਤ ਵੀ ਹੈ।

ਦੱਸਣਯੋਗ ਹੈ ਕਿ ਅਗਸਤ 2023 ਵਿੱਚ ਆਏ ਭਿਆਨਕ ਹੜ੍ਹਾਂ ਦੌਰਾਨ ਪੰਜਾਬ-ਹਿਮਾਚਲ ਸਰਹੱਦ 'ਤੇ ਸਥਿਤ ਚੱਕੀ ਰੇਲਵੇ ਪੁਲ ਦਾ ਇੱਕ ਵੱਡਾ ਹਿੱਸਾ ਢਹਿ ਗਿਆ ਸੀ। ਪੁਲ ਨੂੰ ਭਾਰੀ ਨੁਕਸਾਨ ਪਹੁੰਚਣ ਕਾਰਨ ਪਠਾਨਕੋਟ-ਜੋਗਿੰਦਰਨਗਰ ਰੇਲ ਮਾਰਗ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ। ਇਸ ਕਾਰਨ ਇਲਾਕੇ ਦੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਸੈਰ-ਸਪਾਟਾ ਖੇਤਰ ਨੂੰ ਵੀ ਨੁਕਸਾਨ ਹੋਇਆ।

ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਰੇਲ ਮੰਤਰਾਲੇ ਨੇ ਨਵੇਂ ਪੁਲ ਦੀ ਉਸਾਰੀ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਕੀਤਾ। ਕਰੀਬ 70 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਆਧੁਨਿਕ ਅਤੇ ਮਜ਼ਬੂਤ ਰੇਲਵੇ ਪੁਲ ਤਿਆਰ ਕੀਤਾ ਗਿਆ। ਪੁਲ ਅਤੇ ਟ੍ਰੈਕ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਰੇਲਵੇ ਦੇ ਮਾਹਿਰਾਂ ਨੇ ਕਈ ਪੜਾਵਾਂ ਵਿੱਚ ਜਾਂਚ ਕੀਤੀ ਅਤੇ ਸਫ਼ਲ ਟ੍ਰਾਇਲ ਰਨ ਵੀ ਕੀਤਾ।

ਸਾਰੀਆਂ ਤਕਨੀਕੀ ਜਾਂਚਾਂ ਸਫ਼ਲ ਰਹਿਣ ਤੋਂ ਬਾਅਦ ਹੁਣ ਇਸ ਮਸ਼ਹੂਰ ਨੈਰੋਗੇਜ ਰੂਟ 'ਤੇ ਰੇਲਾਂ ਦੀ ਆਵਾਜਾਈ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਰੇਲ ਸੇਵਾ ਬਹਾਲ ਹੋਣ ਨਾਲ ਸਥਾਨਕ ਲੋਕਾਂ, ਸੈਲਾਨੀਆਂ ਅਤੇ ਵਪਾਰਕ ਗਤੀਵਿਧੀਆਂ ਨੂੰ ਵੀ ਵੱਡਾ ਫ਼ਾਇਦਾ ਹੋਣ ਦੀ ਉਮੀਦ ਹੈ।

ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਰੇਲ ਦੀ ਮੁੜ ਸ਼ੁਰੂਆਤ ਨਾਲ ਪਹਾੜੀ ਖੇਤਰਾਂ ਦਾ ਸੰਪਰਕ ਦੁਬਾਰਾ ਮਜ਼ਬੂਤ ਹੋਇਆ ਹੈ ਅਤੇ ਹੁਣ ਯਾਤਰੀ ਘੱਟ ਖ਼ਰਚੇ ਵਿੱਚ ਆਸਾਨੀ ਨਾਲ ਆਪਣੀ ਮੰਜ਼ਿਲ ਤੱਕ ਪਹੁੰਚ ਸਕਣਗੇ। ਪੌਣੇ ਚਾਰ ਸਾਲਾਂ ਬਾਅਦ ਟ੍ਰੇਨ ਦੀ ਸੀਟੀ ਸੁਣ ਕੇ ਲੋਕਾਂ ਵਿੱਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।

ਪੌਣੇ ਚਾਰ ਸਾਲਾਂ ਬਾਅਦ ਮੁੜ ਚੱਲੀ ਹੈ ਰੇਲ-ਗੱਡੀ

ਯਾਤਰੀਆਂ 'ਚ ਪਾਈ ਜਾ ਰਹੀ ਹੈ ਖ਼ੁਸ਼ੀ ਦੀ ਲਹਿਰ

ਪਠਾਨਕੋਟ: ਲਗਭਗ ਪੌਣੇ ਚਾਰ ਸਾਲਾਂ ਤੋਂ ਬੰਦ ਪਈ ਪਠਾਨਕੋਟ-ਜੋਗਿੰਦਰਨਗਰ ਨੈਰੋ-ਗੇਜ ਰੇਲ ਸੇਵਾ ਆਖ਼ਰਕਾਰ ਮੁੜ ਸ਼ੁਰੂ ਹੋ ਗਈ ਹੈ। ਰੇਲ ਸੇਵਾ ਬਹਾਲ ਹੋਣ ਨਾਲ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਹਜ਼ਾਰਾਂ ਯਾਤਰੀਆਂ, ਖ਼ਾਸ ਕਰਕੇ ਸੈਲਾਨੀਆਂ ਨੂੰ ਵੱਡੀ ਰਾਹਤ ਮਿਲੀ ਹੈ। ਪਹਿਲੇ ਹੀ ਦਿਨ ਟ੍ਰੇਨ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਦੇ ਚਿਹਰਿਆਂ 'ਤੇ ਖੁਸ਼ੀ ਸਾਫ਼ ਨਜ਼ਰ ਆਈ।

Dailyhunt
Disclaimer: This content has not been generated, created or edited by Dailyhunt. Publisher: Daily Hamdard