Dailyhunt
PUNJAB JAILS TO BE TRANSFORMED

PUNJAB JAILS TO BE TRANSFORMED

ਕੈਦੀਆਂ ਦੇ ਮੁੜ-ਵਸੇਬੇ ਦੀ ਹੋਵੇਗੀ ਤਿਆਰੀ

ਲਾਇਬ੍ਰੇਰੀ ਵੀ ਮਿਲ਼ੇਗੀ ਤੇ ਕਾਨੂੰਨੀ ਸਹਾਇਤਾ ਵੀ

ਚੰਡੀਗੜ੍ਹ: ਪੰਜਾਬ ਦੀਆਂ ਜੇਲ੍ਹਾਂ ਨੂੰ ਬਿਹਤਰ ਬਣਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਜੇਲ੍ਹ ਮੰਤਰੀ ਰਵਜੋਤ ਸਿੰਘ ਨੇ ਐਲਾਨ ਕੀਤਾ ਹੈ ਕਿ ਹੁਣ ਜੇਲ੍ਹਾਂ ਨੂੰ ਸਿਰਫ਼ ਸਜ਼ਾ ਦੇਣ ਵਾਲੀਆਂ ਥਾਵਾਂ ਨਹੀਂ, ਸਗੋਂ ਸੁਧਾਰ ਅਤੇ ਮੁੜ-ਵਸੇਬੇ (rehabilitation) ਦੇ ਕੇਂਦਰਾਂ ਵਜੋਂ ਤਿਆਰ ਕੀਤਾ ਜਾਵੇਗਾ।

ਸਰਕਾਰ ਦਾ ਟੀਚਾ ਹੈ ਕਿ ਕੈਦੀਆਂ ਨੂੰ ਸੁਧਾਰਨਾ ਹੈ, ਉਨ੍ਹਾਂ ਨੂੰ ਮੁੜ ਸਮਾਜ ਵਿੱਚ ਲਿਆਉਣਾ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਚੰਗਾ ਬਦਲਾਅ ਲਿਆਉਣਾ ਹੈ।

ਇਸ ਦੀ ਸ਼ੁਰੂਆਤ ਵਜੋਂ ਪਟਿਆਲ਼ਾ ਜੇਲ੍ਹ ਵਿੱਚ "ਆਮ ਆਦਮੀ ਕਲੀਨਿਕ" ਅਤੇ ਆਧੁਨਿਕ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਗਈ ਹੈ। ਬਾਅਦ ਵਿੱਚ ਇਹ ਸਹੂਲਤਾਂ ਹੋਰ ਜੇਲ੍ਹਾਂ ਵਿੱਚ ਵੀ ਲਿਆਂਦੀਆਂ ਜਾਣਗੀਆਂ।

ਹੁਣ ਕੈਦੀਆਂ ਨੂੰ ਦੋ ਹਿੱਸਿਆਂ - ਵੱਡੇ ਅਤੇ ਛੋਟੇ ਅਪਰਾਧੀਆਂ ਵਿੱਚ ਵੰਡਿਆ ਜਾਵੇਗਾ। ਇਸ ਦਾ ਮਕਸਦ ਛੋਟੇ ਅਪਰਾਧੀਆਂ ਨੂੰ ਵੱਡੇ ਅਪਰਾਧੀਆਂ ਦੇ ਪ੍ਰਭਾਵ ਤੋਂ ਬਚਾਉਣਾ ਹੋਵੇਗਾ, ਤਾਂ ਜੋ ਉਨ੍ਹਾਂ ਦਾ ਭਵਿੱਖ ਖਰਾਬ ਨਾ ਹੋਵੇ।

ਜੇਲ੍ਹ ਸੁਧਾਰ ਦੇ 4 ਮੁੱਖ ਆਧਾਰ ਹਨ: ਕੈਦੀਆਂ ਲਈ ਵਧੀਆ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਵਕੀਲ ਅਤੇ ਸਲਾਹਕਾਰ ਵੀ ਨਿਯੁਕਤ ਕੀਤੇ ਜਾਣਗੇ।

ਕੈਦੀਆਂ ਨੂੰ ਆਪਣੇ ਪਰਿਵਾਰ ਨਾਲ ਜੁੜੇ ਰਹਿਣ ਵਿੱਚ ਮਦਦ ਕੀਤੀ ਜਾਵੇਗੀ। ਹੁਣ ਵਿਦੇਸ਼ੀ ਕੈਦੀਆਂ ਨਾਲ ਕੋਈ ਭੇਦਭਾਵ ਨਹੀਂ ਹੋਵੇਗਾ। ਉਨ੍ਹਾਂ ਨੂੰ ਵੀ ਆਮ ਕੈਦੀਆਂ ਵਰਗੀਆਂ ਸਾਰੀਆਂ ਸਹੂਲਤਾਂ ਮਿਲਣਗੀਆਂ।

ਇਸ ਸਬੰਧੀ ਨਵਾਂ ਬਿੱਲ ਤਿਆਰ ਕੀਤਾ ਜਾ ਰਿਹਾ ਹੈ। ਜਿਸ ਅਧੀਨ ਕੈਦੀਆਂ ਦੇ ਅਧਿਕਾਰਾਂ ਦੀ ਰੱਖਿਆ ਹੋਵੇਗੀ ਅਤੇ ਸਜ਼ਾ ਤੋਂ ਬਾਅਦ ਸਮਾਜ ਵਿੱਚ ਵਾਪਸੀ ਆਸਾਨ ਬਣੇਗੀ।

ਮੰਤਰੀ ਨੇ ਸਪੱਸ਼ਟ ਕੀਤਾ ਕਿ ਜੇਲ੍ਹ ਵਿਭਾਗ ਵਿੱਚ ਗੜਬੜ ਬਰਦਾਸ਼ਤ ਨਹੀਂ ਹੋਵੇਗੀ, ਦੋਸ਼ੀ ਅਧਿਕਾਰੀਆਂ 'ਤੇ ਸਖ਼ਤ ਕਾਰਵਾਈ ਹੋਵੇਗੀ। ਇਸ ਤੋਂ ਇਲਾਵਾ "ਜ਼ੀਰੋ ਟੋਲਰੈਂਸ" ਨੀਤੀ ਲਾਗੂ ਕੀਤੀ ਜਾਵੇਗੀ।

ਜੇਲ੍ਹਾਂ ਤੋਂ ਆਉਣ ਵਾਲੀ ਹਰ ਸ਼ਿਕਾਇਤ 'ਤੇ ਤੁਰੰਤ ਜਾਂਚ ਕਰਦਿਆਂ ਫੌਰੀ ਕਾਰਵਾਈ ਕੀਤੀ ਜਾਵੇਗੀ।

ਇਹ ਸੁਧਾਰ ਦੱਸਦੇ ਹਨ ਕਿ ਜੇਲ੍ਹਾਂ ਸਿਰਫ਼ ਸਜ਼ਾ ਲਈ ਨਹੀਂ, ਸਗੋਂ ਲੋਕਾਂ ਨੂੰ ਸੁਧਾਰਨ ਲਈ ਵੀ ਹੁੰਦੀਆਂ ਹਨ। ਇਸ ਨਾਲ ਅਪਰਾਧ ਘਟ ਸਕਦੇ ਹਨ ਅਤੇ ਕੈਦੀ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਦੇ ਹਨ।

ਜੇ ਇਹ ਯੋਜਨਾਵਾਂ ਸਫਲ ਰਹੀਆਂ, ਤਾਂ ਪੰਜਾਬ ਦੀਆਂ ਜੇਲ੍ਹਾਂ ਦਾ ਮਾਹੌਲ ਪੂਰੀ ਤਰ੍ਹਾਂ ਬਦਲ ਸਕਦਾ ਹੈ ਅਤੇ ਕੈਦੀਆਂ ਨੂੰ ਇੱਕ ਨਵੀਂ ਅਤੇ ਸਨਮਾਨਜਨਕ ਜ਼ਿੰਦਗੀ ਮਿਲ ਸਕਦੀ ਹੈ।

ਕੈਦੀਆਂ ਦੇ ਮੁੜ-ਵਸੇਬੇ ਦੀ ਹੋਵੇਗੀ ਤਿਆਰੀ

ਲਾਇਬ੍ਰੇਰੀ ਵੀ ਮਿਲ਼ੇਗੀ ਤੇ ਕਾਨੂੰਨੀ ਸਹਾਇਤਾ ਵੀ

ਚੰਡੀਗੜ੍ਹ: ਪੰਜਾਬ ਦੀਆਂ ਜੇਲ੍ਹਾਂ ਨੂੰ ਬਿਹਤਰ ਬਣਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਜੇਲ੍ਹ ਮੰਤਰੀ ਰਵਜੋਤ ਸਿੰਘ ਨੇ ਐਲਾਨ ਕੀਤਾ ਹੈ ਕਿ ਹੁਣ ਜੇਲ੍ਹਾਂ ਨੂੰ ਸਿਰਫ਼ ਸਜ਼ਾ ਦੇਣ ਵਾਲੀਆਂ ਥਾਵਾਂ ਨਹੀਂ, ਸਗੋਂ ਸੁਧਾਰ ਅਤੇ ਮੁੜ-ਵਸੇਬੇ (rehabilitation) ਦੇ ਕੇਂਦਰਾਂ ਵਜੋਂ ਤਿਆਰ ਕੀਤਾ ਜਾਵੇਗਾ।

Dailyhunt
Disclaimer: This content has not been generated, created or edited by Dailyhunt. Publisher: Daily Hamdard