Dailyhunt
Rat virus ਨੇ ਲਈਆਂ 3 ਮਨੁੱਖੀ ਜਾਨਾਂ

Rat virus ਨੇ ਲਈਆਂ 3 ਮਨੁੱਖੀ ਜਾਨਾਂ

ਪ੍ਰਾਇਆ : ਚੂਹਿਆਂ ਤੋਂ ਮਨੁੱਖ ਵਿਚ ਫੈਲਣ ਵਾਲੇ ਖ਼ਤਰਨਾਕ ਵਾਇਰਸ ਰਾਹੀਂ ਤਿੰਨ ਜਣਿਆਂ ਦੀ ਮੌਤ ਹੋ ਗਈ ਜਦਕਿ 6 ਹੋਰ ਗੰਭੀਰ ਬਿਮਾਰ ਦੱਸੇ ਜਾ ਰਹੇ ਹਨ। ਅਰਜਨਟੀਨਾ ਤੋਂ ਰਵਾਨਾ ਹੋਏ ਕਰੂਜ਼ ਸ਼ਿਪ 'ਤੇ ਹੰਟਾਵਾਇਰਸ ਫੈਲਣ ਮਗਰੋਂ ਇਸ ਨੂੰ ਪੱਛਮੀ ਅਫ਼ਰੀਕਾ ਦੇ ਮੁਲਕ ਕੇਪ ਵਰਡ ਦੀ ਰਾਜਧਾਨੀ ਪ੍ਰਾਇਆ ਵਿਖੇ ਰੋਕਿਆ ਗਿਆ ਹੈ ਅਤੇ ਕਿਸੇ ਵੀ ਮੁਸਾਫ਼ਰ ਨੂੰ ਉਤਰਨ ਦੀ ਇਜਾਜ਼ਤ ਨਹੀਂ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਇਕ ਮਰੀਜ਼ ਦੀ ਮੌਤ ਹੰਟਾਵਾਇਰਸ ਨਾਲ ਹੋਣ ਦੀ ਤਸਦਕੀ ਹੋ ਚੁੱਕੀ ਹੈ ਅਤੇ ਬਿਮਾਰ ਮਰੀਜ਼ਾਂ ਵਿਚੋਂ ਇਕ ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਬਿਮਾਰ ਲੋਕਾਂ ਵਿਚੋਂ ਕਿੰਨੇ ਜਣੇ ਹੰਟਾਵਾਇਰਸ ਨਾਲ ਪੀੜਤ ਹਨ। ਦੱਸ ਦੇਈਏ ਕਿ ਨੈਦਰਲੈਂਡਜ਼ ਦੇ ਝੰਡੇ ਵਾਲਾ ਕਰੂਜ਼ ਸ਼ਿਪ ਐਮ.ਪੀ. ਹੌਂਡੀਅਸ 20 ਮਾਰਚ ਨੂੰ ਅਰਜਨਟੀਨਾ ਦੇ ਉਸ਼ੂਈਆ ਤੋਂ ਰਵਾਨਾ ਹੋਇਆ ਅਤੇ ਐਟਲਾਂਟਿਕ ਓਸ਼ਨ ਨੂੰ ਪਾਰ ਕਰਦਿਆਂ ਯੂਰਪ ਵੱਲ ਵਧਿਆ। ਜਹਾਜ਼ ਵਿਚ ਕੁਲ 170 ਮੁਸਾਫ਼ਰ ਅਤੇ 71 ਕਰੂ ਮੈਂਬਰ ਸਵਾਰ ਹਨ ਜਿਨ੍ਹਾਂ ਵਿਚ ਇਕ ਡਾਕਟਰ ਵੀ ਸ਼ਾਮਲ ਹੈ।

ਕਰੂਜ਼ ਸ਼ਿਪ 'ਤੇ ਫੈਲਿਆ ਖ਼ਤ.ਰਨਾਕ ਹੰਟਾਵਾਇਰਸ

ਮਰਨ ਵਾਲਿਆਂ ਵਿਚੋਂ ਇਕ ਦੀ ਉਮਰ 70 ਸਾਲ ਦੱਸੀ ਜਾ ਰਹੀ ਹੈ ਜਿਸ ਦੀ ਪਤਨੀ ਵੀ ਅਚਨਚੇਤ ਬਿਮਾਰ ਹੋਣ ਮਗਰੋਂ ਦਮ ਤੋੜ ਗਈ। ਕਰੂਜ਼ ਸ਼ਿਪ ਅਪ੍ਰੇਟ ਕਰ ਰਹੀ ਕੰਪਨੀ ਓਸ਼ਨਵਾਈਡ ਐਕਸਪੇਡਿਸ਼ਨਜ਼ ਨੇ ਦੱਸਿਆ ਕਿ ਮਰਨ ਵਾਲੇ ਤੀਜੇ ਸ਼ਖਸ ਦੀ ਲਾਸ਼ ਹੁਣ ਵੀ ਜਹਾਜ਼ 'ਤੇ ਹੀ ਪਈ ਹੈ ਪਰ ਵੱਡਾ ਸਵਾਲ ਇਹ ਹੈ ਕਿ ਜਹਾਜ਼ 'ਤੇ ਵਾਇਰਸ ਫ਼ੈਲਿਆ ਕਿਵੇਂ? ਅਰਜਨਟੀਨਾ ਦੇ ਜਿਸ ਇਲਾਕੇ ਤੋਂ ਜਹਾਜ਼ ਰਵਾਨਾ ਹੋਇਆ ਉਥੇ ਹੰਟਾਵਾਇਰਸ ਦਾ ਕੋਈ ਮਾਮਲਾ ਦਰਜ ਨਹੀਂ। ਕਰੂਜ਼ ਸ਼ਿਪ ਅਜਿਹੇ ਇਲਾਕੇ ਵੱਲ ਵੀ ਨਹੀਂ ਗਿਆ ਜਿਥੋਂ ਹੰਟਾਵਾਇਰਸ ਦੀ ਲਾਗ ਲੱਗਣ ਦਾ ਖ਼ਤਰਾ ਹੋਵੇ। ਅਮਰੀਕਾ ਦੇ ਸੈਂਟਰ ਫ਼ੌਜ ਡਿਜ਼ੀਜ਼ ਕੰਟਰੋਲ ਮੁਤਾਬਕ ਹੰਟਾਵਾਇਰਸ ਚੂਹੇ ਜਾਂ ਕਾਟੋ ਵਰਗੇ ਜਾਨਵਰਾਂ ਤੋਂ ਮਨੁੱਖ ਵਿਚ ਫੈਲਦਾ ਹੈ। ਚੂਹਿਆਂ ਨੂੰ ਵਾਇਰਸ ਤੋਂ ਕੋਈ ਖ਼ਤਰਾ ਨਹੀਂ ਹੁੰਦਾ ਪਰ ਮਨੁੱਖ ਦੀ ਮੌਤ ਹੋ ਜਾਂਦੀ ਹੈ। ਹੰਟਾਵਾਇਰਸ ਬਾਰੇ ਪਹਿਲੀ ਵਾਰ 1993 ਵਿਚ ਪਤਾ ਲੱਗਾ ਅਤੇ ਇਕ ਜੋੜੇ ਦੀ ਮੌਤ ਮਗਰੋਂ ਕੁਝ ਹੀ ਮਹੀਨੇ ਵਿਚ 600 ਜਣੇ ਦਮ ਤੋੜ ਗਏ। ਚੂਹੇ ਦੇ ਯੂਰਿਨ, ਸਟੂਲ ਜਾਂ ਸਲਾਈਵਾ ਦੇ ਸੰਪਰਕ ਵਿਚ ਆਉਣ 'ਤੇ ਮਨੁੱਖ ਬਿਮਾਰ ਹੋ ਜਾਂਦਾ। ਭਾਵੇਂ ਹੰਟਾਵਾਇਰਸ ਹਵਾ ਰਾਹੀਂ ਨਹੀਂ ਫੈਲਦਾ ਪਰ ਕੋਰੋਨਾ ਤੋਂ ਕਿਤੇ ਜ਼ਿਆਦਾ ਖ਼ਤਰਨਾਕ ਹੈ ਅਤੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਨੂੰ ਵੈਂਟੀਲੇਟਰ 'ਤੇ ਰੱਖਣਾ ਪੈ ਸਕਦਾ ਹੈ।

ਮੁਸਾਫ਼ਰਾਂ ਨੂੰ ਜਹਾਜ਼ ਤੋਂ ਉਤਰਨ ਦੀ ਇਜਾਜ਼ਤ ਨਹੀਂ

ਹੰਟਾਵਾਇਰਸ ਤੋਂ ਪੀੜਤ ਮਰੀਜ਼ਾਂ ਵਿਚੋਂ 38 ਫ਼ੀ ਸਦੀ ਦਮ ਤੋੜ ਜਾਂਦੇ ਹਨ ਅਤੇ ਬਜ਼ੁਰਗਾਂ ਜਾਂ ਕਮਜ਼ੋਰ ਇਮਿਊਨਿਟੀ ਵਾਲਿਆਂ ਲਈ ਖ਼ਤਰਾ ਹੋਰ ਵਧ ਜਾਂਦਾ ਹੈ। ਵਿਗਿਆਨੀਆਂ ਮੁਤਾਬਕ ਹੁਣ ਤੱਕ ਹੰਟਾਵਾਇਰਸ ਦੇ 5 ਸਟ੍ਰੇਨ ਸਾਹਮਣੇ ਆਏ ਹਨ ਅਤੇ ਇਨ੍ਹਾਂ ਵਿਚੋਂ ਸਭ ਤੋਂ ਜਾਨਲੇਵਾ ਅਰਾਰਾਕੁਆਰਾ ਵਾਇਰਸ ਮੰਨਿਆ ਜਾਂਦਾ ਹੈ ਜਿਸ ਦੇ 55 ਫ਼ੀ ਸਦੀ ਮਰੀਜ਼ ਦਮ ਤੋੜ ਜਾਂਦੇ ਹਨ। ਹੁਣ ਤੱਕ ਹੰਟਾਵਾਇਰਸ ਦੀ ਵੈਕਸੀਨ ਤਿਆਰ ਨਹੀਂ ਕੀਤੀ ਜਾ ਸਕੀ ਅਤੇ ਨਾ ਕਿਸੇ ਕਿਸਮ ਦਾ ਇਲਾਜ ਸੰਭਵ ਹੈ। ਵਾਇਰਸ ਹਾਵੀ ਹੋ ਜਾਵੇ ਤਾਂ ਇਕ ਹਫ਼ਤੇ ਦੇ ਅੰਦਰ ਮਰੀਜ਼ ਦਮ ਤੋੜ ਦਿੰਦਾ ਹੈ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਸਾਲ ਹੌਲੀਵੁੱਡ ਐਕਟਰ ਜੀਨ ਹੈਕਮੈਨ ਦੀ ਪਤਨੀ ਨੇ ਵੀ ਹੰਟਾਵਾਇਰਸ ਕਰ ਕੇ ਦਮ ਤੋੜਿਆ।

ਪ੍ਰਾਇਆ : ਚੂਹਿਆਂ ਤੋਂ ਮਨੁੱਖ ਵਿਚ ਫੈਲਣ ਵਾਲੇ ਖ਼ਤਰਨਾਕ ਵਾਇਰਸ ਰਾਹੀਂ ਤਿੰਨ ਜਣਿਆਂ ਦੀ ਮੌਤ ਹੋ ਗਈ ਜਦਕਿ 6 ਹੋਰ ਗੰਭੀਰ ਬਿਮਾਰ ਦੱਸੇ ਜਾ ਰਹੇ ਹਨ। ਅਰਜਨਟੀਨਾ ਤੋਂ ਰਵਾਨਾ ਹੋਏ ਕਰੂਜ਼ ਸ਼ਿਪ 'ਤੇ ਹੰਟਾਵਾਇਰਸ ਫੈਲਣ ਮਗਰੋਂ ਇਸ ਨੂੰ ਪੱਛਮੀ ਅਫ਼ਰੀਕਾ ਦੇ ਮੁਲਕ ਕੇਪ ਵਰਡ ਦੀ ਰਾਜਧਾਨੀ ਪ੍ਰਾਇਆ ਵਿਖੇ ਰੋਕਿਆ ਗਿਆ ਹੈ ਅਤੇ ਕਿਸੇ ਵੀ ਮੁਸਾਫ਼ਰ ਨੂੰ ਉਤਰਨ ਦੀ ਇਜਾਜ਼ਤ ਨਹੀਂ। ਵਿਸ਼ਵ ਸਿਹਤ ਸੰਗਠਨ ਮੁਤਾਬਕ ਇਕ ਮਰੀਜ਼ ਦੀ ਮੌਤ ਹੰਟਾਵਾਇਰਸ ਨਾਲ ਹੋਣ ਦੀ ਤਸਦਕੀ ਹੋ ਚੁੱਕੀ ਹੈ ਅਤੇ ਬਿਮਾਰ ਮਰੀਜ਼ਾਂ ਵਿਚੋਂ ਇਕ ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਬਿਮਾਰ ਲੋਕਾਂ ਵਿਚੋਂ ਕਿੰਨੇ ਜਣੇ ਹੰਟਾਵਾਇਰਸ ਨਾਲ ਪੀੜਤ ਹਨ। ਦੱਸ ਦੇਈਏ ਕਿ ਨੈਦਰਲੈਂਡਜ਼ ਦੇ ਝੰਡੇ ਵਾਲਾ ਕਰੂਜ਼ ਸ਼ਿਪ ਐਮ.ਪੀ. ਹੌਂਡੀਅਸ 20 ਮਾਰਚ ਨੂੰ ਅਰਜਨਟੀਨਾ ਦੇ ਉਸ਼ੂਈਆ ਤੋਂ ਰਵਾਨਾ ਹੋਇਆ ਅਤੇ ਐਟਲਾਂਟਿਕ ਓਸ਼ਨ ਨੂੰ ਪਾਰ ਕਰਦਿਆਂ ਯੂਰਪ ਵੱਲ ਵਧਿਆ। ਜਹਾਜ਼ ਵਿਚ ਕੁਲ 170 ਮੁਸਾਫ਼ਰ ਅਤੇ 71 ਕਰੂ ਮੈਂਬਰ ਸਵਾਰ ਹਨ ਜਿਨ੍ਹਾਂ ਵਿਚ ਇਕ ਡਾਕਟਰ ਵੀ ਸ਼ਾਮਲ ਹੈ।

ਕਰੂਜ਼ ਸ਼ਿਪ 'ਤੇ ਫੈਲਿਆ ਖ਼ਤ.ਰਨਾਕ ਹੰਟਾਵਾਇਰਸ

ਮੁਸਾਫ਼ਰਾਂ ਨੂੰ ਜਹਾਜ਼ ਤੋਂ ਉਤਰਨ ਦੀ ਇਜਾਜ਼ਤ ਨਹੀਂ

Dailyhunt
Disclaimer: This content has not been generated, created or edited by Dailyhunt. Publisher: Daily Hamdard