Dailyhunt Logo
  • Light mode
    Follow system
    Dark mode
    • Play Story
    • App Story
ਸ਼ੂਟਿੰਗ ਦੌਰਾਨ ਫ਼ਿਲਮ ਅਦਾਕਾਰ ਰਾਜੇਸ਼ ਸ਼ਰਮਾ ਜ਼ਖ਼ਮੀ

ਸ਼ੂਟਿੰਗ ਦੌਰਾਨ ਫ਼ਿਲਮ ਅਦਾਕਾਰ ਰਾਜੇਸ਼ ਸ਼ਰਮਾ ਜ਼ਖ਼ਮੀ

ਅਚਾਨਕ ਵਿਗੜੀ ਤਬੀਅਤ, ਹਸਪਤਾਲ ਦਾਖ਼ਲ

ਛੇ ਘੰਟਿਆਂ ਪਿੱਛੋਂ ਸੱਜੀ ਲੱਤ 'ਚ ਹੋਣ ਲੱਗਾ ਤਿੱਖਾ ਦਰਦ

ਹੈਦਰਾਬਾਦ/ਕੋਲਕਾਤਾ: ਦੱਖਣੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਰਾਜੇਸ਼ ਸ਼ਰਮਾ ਦੀ ਸਿਹਤ ਅਚਾਨਕ ਵਿਗੜ ਜਾਣ ਕਾਰਨ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਉਹ ਹੈਦਰਾਬਾਦ ਦੀ ਮਸ਼ਹੂਰ ਰਾਮੋਜੀ ਫ਼ਿਲਮ ਸਿਟੀ ਵਿੱਚ ਅਦਾਕਾਰ ਪ੍ਰਭਾਸ ਨਾਲ ਇੱਕ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ।

ਇਸ ਦੌਰਾਨ ਉਨ੍ਹਾਂ ਨੂੰ ਕਿਸੇ ਕੀੜੇ ਜਾਂ ਜ਼ਹਿਰੀਲੀ ਮੱਕੜੀ ਨੇ ਕੱਟ ਲਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਲਗਾਤਾਰ ਖ਼ਰਾਬ ਹੁੰਦੀ ਗਈ।

ਅਦਾਕਾਰਾ ਸੁਦੀਪਾ ਚੈਟਰਜੀ ਨੇ ਸੋਸ਼ਲ ਮੀਡੀਆ 'ਤੇ ਇੱਕ ਬਿਆਨ ਜਾਰੀ ਕਰਕੇ ਰਾਜੇਸ਼ ਸ਼ਰਮਾ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਰਾਜੇਸ਼ ਸ਼ਰਮਾ ਇੱਕ ਝਾੜੀਆਂ ਵਾਲੇ ਇਲਾਕੇ ਵਿੱਚ ਸਥਾਨਕ ਟੈਕਨੀਸ਼ੀਅਨਾਂ ਨਾਲ ਗੱਲਬਾਤ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਕਿਸੇ ਕੀੜੇ ਨੇ ਕੱਟਿਆ ਹੈ। ਸ਼ੁਰੂ ਵਿੱਚ ਉਨ੍ਹਾਂ ਨੇ ਇਸ ਨੂੰ ਆਮ ਗੱਲ ਸਮਝਿਆ ਅਤੇ ਤੁਰੰਤ ਇਲਾਜ ਨਹੀਂ ਕਰਵਾਇਆ।

ਲਗਭਗ ਛੇ ਘੰਟਿਆਂ ਬਾਅਦ ਉਨ੍ਹਾਂ ਦੀ ਸੱਜੀ ਲੱਤ ਵਿੱਚ ਤੇਜ਼ ਦਰਦ ਸ਼ੁਰੂ ਹੋ ਗਿਆ। ਹੌਲੀ-ਹੌਲੀ ਉਨ੍ਹਾਂ ਦੀ ਤਬੀਅਤ ਹੋਰ ਵਿਗੜਨ ਲੱਗੀ। ਇਸ ਦੇ ਬਾਵਜੂਦ ਉਹ ਕੋਲਕਾਤਾ ਲਈ ਹਵਾਈ ਯਾਤਰਾ ਕਰ ਗਏ। ਸਫ਼ਰ ਦੌਰਾਨ ਉਨ੍ਹਾਂ ਨੂੰ ਤੇਜ਼ ਬੁਖਾਰ ਚੜ੍ਹ ਗਿਆ ਅਤੇ ਸਾਹ ਲੈਣ ਵਿੱਚ ਵੀ ਤਕਲੀਫ਼ ਹੋਣ ਲੱਗੀ। ਹਾਲਤ ਗੰਭੀਰ ਹੋਣ 'ਤੇ ਉਨ੍ਹਾਂ ਨੂੰ ਤੁਰੰਤ ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਡਾਕਟਰਾਂ ਮੁਤਾਬਕ ਰਾਜੇਸ਼ ਸ਼ਰਮਾ ਦੀ ਸੱਜੀ ਲੱਤ ਵਿੱਚ ਇਨਫੈਕਸ਼ਨ ਤੇਜ਼ੀ ਨਾਲ ਫੈਲ ਗਿਆ ਹੈ। ਇਨਫੈਕਸ਼ਨ ਪੈਰਾਂ ਦੀਆਂ ਉਂਗਲੀਆਂ ਤੋਂ ਲੈ ਕੇ ਗੋਡੇ ਤੱਕ ਪਹੁੰਚ ਗਿਆ ਹੈ। ਪ੍ਰਭਾਵਿਤ ਹਿੱਸੇ 'ਤੇ ਵੱਡੇ-ਵੱਡੇ ਛਾਲੇ ਵੀ ਬਣ ਗਏ ਹਨ। ਡਾਕਟਰਾਂ ਦੀ ਟੀਮ ਲਗਾਤਾਰ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ ਅਤੇ ਕਈ ਤਰ੍ਹਾਂ ਦੇ ਮੈਡੀਕਲ ਟੈਸਟ ਕੀਤੇ ਜਾ ਰਹੇ ਹਨ ਤਾਂ ਜੋ ਇਨਫੈਕਸ਼ਨ ਦੇ ਅਸਲ ਕਾਰਨ ਦਾ ਪਤਾ ਲੱਗ ਸਕੇ।

ਰਿਪੋਰਟਾਂ ਅਨੁਸਾਰ ਡਾਕਟਰਾਂ ਨੂੰ ਸ਼ੱਕ ਹੈ ਕਿ ਰਾਜੇਸ਼ ਸ਼ਰਮਾ ਨੂੰ ਕਿਸੇ ਜ਼ਹਿਰੀਲੇ ਕੀੜੇ ਜਾਂ ਮੱਕੜੀ ਨੇ ਕੱਟਿਆ ਹੋ ਸਕਦਾ ਹੈ। ਇਸੇ ਕਾਰਨ ਇਨਫੈਕਸ਼ਨ ਇੰਨੀ ਤੇਜ਼ੀ ਨਾਲ ਫੈਲਿਆ ਹੈ। ਇਸ ਸਮੇਂ ਉਨ੍ਹਾਂ ਨੂੰ ਲਗਾਤਾਰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਡਾਕਟਰ ਉਨ੍ਹਾਂ ਦੀ ਹਾਲਤ 'ਤੇ ਪੂਰੀ ਨਜ਼ਰ ਰੱਖ ਰਹੇ ਹਨ।

ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ, ਫ਼ਿਲਮ ਜਗਤ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਚਿੰਤਤ ਹੋ ਗਏ। ਸੋਸ਼ਲ ਮੀਡੀਆ 'ਤੇ ਵੱਡੀ ਗਿਣਤੀ ਵਿੱਚ ਲੋਕ ਰਾਜੇਸ਼ ਸ਼ਰਮਾ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਪ੍ਰਭਾਸ ਇਸ ਸਮੇਂ ਨਿਰਦੇਸ਼ਕ ਹਨੂ ਰਾਘਵਪੁਡੀ ਦੀ ਫ਼ਿਲਮ 'ਫੌਜੀ' ਅਤੇ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਦੀ ਫ਼ਿਲਮ 'ਸਪਿਰਿਟ' ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਰਾਜੇਸ਼ ਸ਼ਰਮਾ ਨਾਲ ਇਹ ਘਟਨਾ ਇਨ੍ਹਾਂ ਵਿੱਚੋਂ ਕਿਸ ਫ਼ਿਲਮ ਦੇ ਸੈੱਟ 'ਤੇ ਵਾਪਰੀ।

ਰਾਜੇਸ਼ ਸ਼ਰਮਾ ਹਾਲ ਹੀ ਵਿੱਚ 'ਭੂਤ ਬੰਗਲਾ' ਅਤੇ 'ਕ੍ਰਿਸ਼ਣਵਥਾਰਮ ਭਾਗ-1: ਦ ਹਾਰਟ (ਹ੍ਰਿਦਯਮ)' ਵਿੱਚ ਨਜ਼ਰ ਆਏ ਸਨ। ਫਿਲਹਾਲ ਉਨ੍ਹਾਂ ਦਾ ਇਲਾਜ ਜਾਰੀ ਹੈ ਅਤੇ ਡਾਕਟਰ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।

ਅਚਾਨਕ ਵਿਗੜੀ ਤਬੀਅਤ, ਹਸਪਤਾਲ ਦਾਖ਼ਲ

ਹੈਦਰਾਬਾਦ/ਕੋਲਕਾਤਾ: ਦੱਖਣੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਰਾਜੇਸ਼ ਸ਼ਰਮਾ ਦੀ ਸਿਹਤ ਅਚਾਨਕ ਵਿਗੜ ਜਾਣ ਕਾਰਨ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਉਹ ਹੈਦਰਾਬਾਦ ਦੀ ਮਸ਼ਹੂਰ ਰਾਮੋਜੀ ਫ਼ਿਲਮ ਸਿਟੀ ਵਿੱਚ ਅਦਾਕਾਰ ਪ੍ਰਭਾਸ ਨਾਲ ਇੱਕ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਕਿਸੇ ਕੀੜੇ ਜਾਂ ਜ਼ਹਿਰੀਲੀ ਮੱਕੜੀ ਨੇ ਕੱਟ ਲਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਲਗਾਤਾਰ ਖ਼ਰਾਬ ਹੁੰਦੀ ਗਈ।

Dailyhunt
Disclaimer: This content has not been generated, created or edited by Dailyhunt. Publisher: Daily Hamdard