Dailyhunt Logo
  • Light mode
    Follow system
    Dark mode
    • Play Story
    • App Story
Trump ਨੇ ਡਿਪੋਰਟ ਕੀਤੇ 9.85 ਲੱਖ ਗੈਰਕਾਨੂੰਨੀ ਪ੍ਰਵਾਸੀ

Trump ਨੇ ਡਿਪੋਰਟ ਕੀਤੇ 9.85 ਲੱਖ ਗੈਰਕਾਨੂੰਨੀ ਪ੍ਰਵਾਸੀ

ਨਿਊ ਯਾਰਕ : 2 ਹਜ਼ਾਰ ਗੈਰਕਾਨੂੰਨੀ ਪ੍ਰਵਾਸੀ ਰੋਜ਼ਾਨਾ ਕਾਬੂ ਕਰਨ ਦੇ ਟੀਚੇ ਵੱਲ ਵਧ ਰਹੇ ਆਈਸ ਏਜੰਟਾਂ ਨੇ ਜੁਲਾਈ ਮਹੀਨੇ ਦੌਰਾਨ 46 ਹਜ਼ਾਰ ਪ੍ਰਵਾਸੀਆਂ ਨੂੰ ਇੰਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ ਵਿਚ ਡੱਕਿਆ ਅਤੇ ਜੂਨ ਵਿਚ ਗ੍ਰਿਫ਼ਤਾਰ ਕੀਤੇ 43 ਹਜ਼ਾਰ ਪ੍ਰਵਾਸੀਆਂ ਦਾ ਅੰਕੜਾ ਵੀ ਪਾਰ ਕਰ ਲਿਆ। ਡੌਨਲਡ ਟਰੰਪ ਦੀਆਂ ਸਖ਼ਤ ਹਦਾਇਤਾਂ ਦੀ ਪਾਲਣਾ ਕਰਦਿਆਂ ਅਮਰੀਕਾ ਦਾ ਕੋਈ ਸ਼ਹਿਰ, ਕਸਬਾ ਅਤੇ ਪਿੰਡ ਨਹੀਂ ਛੱਡਿਆ ਜਾ ਰਿਹਾ ਜਿਥੇ ਇੰਮੀਗ੍ਰੇਸ਼ਨ ਛਾਪੇ ਨਾ ਵੱਜੇ ਹੋਣ ਅਤੇ ਹਿਰਾਸਤ ਵਿਚ ਲਏ ਪ੍ਰਵਾਸੀਆਂ ਵਿਚ ਉਹ ਪੰਜਾਬੀ ਨੌਜਵਾਨ ਵੀ ਸ਼ਾਮਲ ਹਨ ਜਿਨ੍ਹਾਂ ਕੋਲ ਕੰਮ ਕਰਨ ਦਾ ਕਾਨੂੰਨੀ ਹੱਕ ਮੌਜੂਦ ਹੈ।

ਗ੍ਰਹਿ ਸੁਰੱਖਿਆ ਮੰਤਰੀ ਮਾਰਕਵੇਨ ਮੂਲੀਨ ਵੱਲੋਂ ਇਕ ਵੀਡੀਓ ਸਾਂਝੀ ਕਰਦਿਆਂ ਹਾਲ ਹੀ ਵਿਚ ਟਰੱਕ ਡਰਾਈਵਿੰਗ ਆਰੰਭ ਕਰਨ ਵਾਲੇ ਪੰਜਾਬੀ ਨੌਜਵਾਨ ਦੀ ਗ੍ਰਿਫ਼ਤਾਰੀ ਨੂੰ ਦਿਖਾਇਆ ਗਿਆ ਹੈ। ਟਰੱਕ ਡਰਾਈਵਰ ਦੀ ਸ਼ਨਾਖ਼ਤ ਜਨਤਕ ਨਹੀਂ ਕੀਤੀ ਗਈ ਪਰ ਵੀਡੀਓ ਵਿਚ ਕਈ ਹੋਰ ਮੁੱਛ ਫੁੱਟ ਗੱਭਰੂਆਂ ਨੂੰ ਹੱਥਕੜੀਆਂ ਲੱਗੀਆਂ ਦੇਖੀਆਂ ਜਾ ਸਕਦੀਆਂ ਹਨ।

ਰੋਜ਼ਾਨਾ 2 ਹਜ਼ਾਰ ਗ੍ਰਿਫ਼ਤਾਰੀਆਂ ਵੱਲ ਵਧ ਰਹੇ ਇੰਮੀਗ੍ਰੇਸ਼ਨ ਏਜੰਟ

ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੇ ਅੰਕੜਿਆਂ ਮੁਤਾਬਕ ਟਰੰਪ ਦੇ ਸੱਤਾ ਵਿਚ ਆਉਣ ਮਗਰੋਂ 9 ਲੱਖ 85 ਹਜ਼ਾਰ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ ਜਦਕਿ 23 ਲੱਖ ਸੈਲਫ਼ ਡਿਪੋਰਟ ਹੋ ਗਏ। ਬਰਾਕ ਓਬਾਮਾ ਅਤੇ ਜਾਰਜ ਬੁਸ਼ ਦੇ ਕਾਰਜਕਾਲ ਦੌਰਾਨ ਇੰਮੀਗ੍ਰੇਸ਼ਨ ਮਹਿਕਮੇ ਵਿਚ ਉਚ ਅਹੁਦੇ 'ਤੇ ਰਹਿ ਚੁੱਕੀ ਥੈਰੇਸਾ ਕਾਰਡੀਨਲ ਬ੍ਰਾਊਨ ਦਾ ਕਹਿਣਾ ਸੀ ਕਿ ਮਾਰਕਵੇਲ ਮੂਲੀਨ ਦੇ ਮੰਤਰੀ ਬਣਨ ਮਗਰੋਂ ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਤੇਜ਼ ਹੋਈ ਹੈ। ਕ੍ਰਿਸਟੀ ਨੌਇਮ ਵੇਲੇ ਇਸ਼ਤਿਹਾਰਬਾਜ਼ੀ ਜ਼ਿਆਦਾ ਹੁੰਦੀ ਸੀ ਅਤੇ ਕੰਮ ਘੱਟ ਪਰ ਮੂਲੀਨ ਦੇ ਆਉਣ ਮਗਰੋਂ ਹਾਲਾਤ ਬਦਲ ਗਏ। ਬਿਲਕੁਲ ਉਹੀ ਟੀਮ ਹੁਣ ਕੰਮ ਕਰ ਰਹੀ ਹੈ ਜੋ ਕ੍ਰਿਸਟੀ ਨੌਇਮ ਦੀ ਅਗਵਾਈ ਹੇਠ ਛਾਪੇ ਮਾਰ ਰਹੀ ਸੀ ਪਰ ਇੰਮੀਗ੍ਰੇਸ਼ਨ ਹਿਰਾਸਤੀਆਂ ਦੀ ਗਿਣਤੀ ਵਧ ਚੁੱਕੀ ਹੈ। ਹੁਣ ਟਰੰਪ ਸਰਕਾਰ ਦੀ ਅੱਖ 3 ਲੱਖ ਤੋਂ ਵੱਧ ਹੈਤੀ ਨਾਗਰਿਕਾਂ 'ਤੇ ਹੈ ਜਿਨ੍ਹਾਂ ਦਾ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਖ਼ਤਮ ਕਰਦਿਆਂ ਸੈਲਫ਼ ਡਿਪੋਰਟੇਸ਼ਨ ਦਾ ਸੱਦਾ ਦਿਤਾ ਜਾ ਰਿਹਾ ਹੈ। ਓਹਾਇਓ ਨਾਲ ਸਬੰਧਤ ਵੱਡੀ ਗਿਣਤੀ ਵਿਚ ਪ੍ਰਵਾਸੀਆਂ ਨੋਟਿਸ ਭੇਜ ਕੇ ਆਈਸ ਦਫ਼ਤਰਾਂ ਵਿਚ ਤਲਬ ਕੀਤਾ ਗਿਆ ਹੈ ਜਿਸ ਮਗਰੋਂ ਸਪ੍ਰਿੰਗਫ਼ੀਲਡ ਇਲਾਕੇ ਦੀਆਂ ਕਮਿਊਨਿਟੀਜ਼ ਵਿਚ ਡਰ ਪੈਦਾ ਹੋ ਗਿਆ ਹੈ।

ਜੁਲਾਈ ਦੌਰਾਨ 46 ਹਜ਼ਾਰ ਨੂੰ ਇੰਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ 'ਚ ਡੱਕਿਆ

ਹੁਣ ਆਈਸ ਵਾਲੇ ਵਰਦੀ ਵਿਚ ਛਾਪੇ ਮਾਰਨ ਦੀ ਬਜਾਏ ਸਾਦੇ ਕੱਪੜਿਆਂ ਵਿਚ ਜਾਂਦੇ ਹਨ ਅਤੇ ਹਵਾਈ ਅੱਡਿਆਂ 'ਤੇ ਵੀ ਫੜੋ ਫੜੀ ਤੇਜ਼ ਕੀਤੀ ਗਈ ਹੈ। ਟ੍ਰਾਂਸਪੋਰਟੇਸ਼ਨ ਸਕਿਉਰਿਟੀ ਐਡਮਨਿਸਟ੍ਰੇਸ਼ਨ ਨਾਲ ਤਾਲਮੇਲ ਕਰਦਿਆਂ ਨੌਨਸਿਟੀਜ਼ਨ ਮੁਸਾਫ਼ਰਾਂ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਅਤੇ ਜਿਉਂ ਹੀ ਅਜਿਹੇ ਲੋਕ ਜਹਾਜ਼ ਵਿਚੋਂ ਉਤਰਦੇ ਹਨ ਤਾਂ ਇੰਮੀਗ੍ਰੇਸ਼ਨ ਮਹਿਕਮੇ ਦੀ ਗੱਡੀ ਵਿਚ ਸੁੱਟ ਲਿਆ ਜਾਂਦਾ ਹੈ। ਨੇੜਿਉਂ ਲੰਘ ਰਹੇ ਕੁਝ ਲੋਕਾਂ ਵੱਲੋਂ ਇਨ੍ਹਾਂ ਗ੍ਰਿਫ਼ਤਾਰੀਆਂ ਦੀ ਵੀਡੀਓ ਵੀ ਰਿਕਾਰਡ ਕੀਤੀ ਗਈ ਪਰ ਆਈਸ ਵਾਲਿਆਂ ਨੂੰ ਕੋਈ ਫ਼ਰਕ ਨਹੀਂ ਪੈਦਾ ਜੋ ਕਈ ਅਮੈਰਿਕਨ ਸਿਟੀਜ਼ਨਜ਼ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਚੁੱਕੇ ਹਨ। ਟੈਕਸਸ ਅਤੇ ਮੇਨ ਰਾਜਾਂ ਵਿਚ ਟ੍ਰੈਫ਼ਿਕ ਸਟੌਪ ਦੌਰਾਨ ਗੋਲੀਬਾਰੀ ਦੀਆਂ ਵਾਰਦਾਤਾਂ ਮਗਰੋਂ ਆਈਸ ਵਾਲਿਆਂ ਨੇ ਕੁਝ ਸਮੇਂ ਲਈ ਟ੍ਰੈਫ਼ਿਕ ਸਟੌਪ ਬੰਦ ਕਰ ਦਿਤੇ ਪਰ ਡੌਨਲਡ ਟਰੰਪ ਦੇ ਦਖ਼ਲ ਮਗਰੋਂ ਮੁੜ ਆਰੰਭ ਦਿਤੇ ਗਏ। ਨਵੇਂ ਭਰਤੀ ਕੀਤੇ ਆਈਸ ਏਜੰਟਾਂ ਨੂੰ ਇਨ੍ਹਾਂ ਟ੍ਰੈਫ਼ਿਕ ਸਟੌਪਸ 'ਤੇ ਤੈਨਾਤ ਕੀਤਾ ਜਾਂਦਾ ਹੈ ਅਤੇ ਇਸੇ ਰਫ਼ਤਾਰ ਨਾਲ ਦੇਸ਼ ਨਿਕਾਲੇ ਦਾ ਸਿਲਸਿਲਾ ਜਾਰੀ ਰਿਹਾ ਤਾਂ ਅਮਰੀਕਾ ਦੇ ਇੰਮੀਗ੍ਰੇਸ਼ਨ ਇਤਿਹਾਸ ਵਿਚ ਨਵਾਂ ਰਿਕਾਰਡ ਸਿਰਜਿਆ ਜਾਵੇਗਾ।

ਨਿਊ ਯਾਰਕ : 2 ਹਜ਼ਾਰ ਗੈਰਕਾਨੂੰਨੀ ਪ੍ਰਵਾਸੀ ਰੋਜ਼ਾਨਾ ਕਾਬੂ ਕਰਨ ਦੇ ਟੀਚੇ ਵੱਲ ਵਧ ਰਹੇ ਆਈਸ ਏਜੰਟਾਂ ਨੇ ਜੁਲਾਈ ਮਹੀਨੇ ਦੌਰਾਨ 46 ਹਜ਼ਾਰ ਪ੍ਰਵਾਸੀਆਂ ਨੂੰ ਇੰਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ ਵਿਚ ਡੱਕਿਆ ਅਤੇ ਜੂਨ ਵਿਚ ਗ੍ਰਿਫ਼ਤਾਰ ਕੀਤੇ 43 ਹਜ਼ਾਰ ਪ੍ਰਵਾਸੀਆਂ ਦਾ ਅੰਕੜਾ ਵੀ ਪਾਰ ਕਰ ਲਿਆ। ਡੌਨਲਡ ਟਰੰਪ ਦੀਆਂ ਸਖ਼ਤ ਹਦਾਇਤਾਂ ਦੀ ਪਾਲਣਾ ਕਰਦਿਆਂ ਅਮਰੀਕਾ ਦਾ ਕੋਈ ਸ਼ਹਿਰ, ਕਸਬਾ ਅਤੇ ਪਿੰਡ ਨਹੀਂ ਛੱਡਿਆ ਜਾ ਰਿਹਾ ਜਿਥੇ ਇੰਮੀਗ੍ਰੇਸ਼ਨ ਛਾਪੇ ਨਾ ਵੱਜੇ ਹੋਣ ਅਤੇ ਹਿਰਾਸਤ ਵਿਚ ਲਏ ਪ੍ਰਵਾਸੀਆਂ ਵਿਚ ਉਹ ਪੰਜਾਬੀ ਨੌਜਵਾਨ ਵੀ ਸ਼ਾਮਲ ਹਨ ਜਿਨ੍ਹਾਂ ਕੋਲ ਕੰਮ ਕਰਨ ਦਾ ਕਾਨੂੰਨੀ ਹੱਕ ਮੌਜੂਦ ਹੈ। ਗ੍ਰਹਿ ਸੁਰੱਖਿਆ ਮੰਤਰੀ ਮਾਰਕਵੇਨ ਮੂਲੀਨ ਵੱਲੋਂ ਇਕ ਵੀਡੀਓ ਸਾਂਝੀ ਕਰਦਿਆਂ ਹਾਲ ਹੀ ਵਿਚ ਟਰੱਕ ਡਰਾਈਵਿੰਗ ਆਰੰਭ ਕਰਨ ਵਾਲੇ ਪੰਜਾਬੀ ਨੌਜਵਾਨ ਦੀ ਗ੍ਰਿਫ਼ਤਾਰੀ ਨੂੰ ਦਿਖਾਇਆ ਗਿਆ ਹੈ। ਟਰੱਕ ਡਰਾਈਵਰ ਦੀ ਸ਼ਨਾਖ਼ਤ ਜਨਤਕ ਨਹੀਂ ਕੀਤੀ ਗਈ ਪਰ ਵੀਡੀਓ ਵਿਚ ਕਈ ਹੋਰ ਮੁੱਛ ਫੁੱਟ ਗੱਭਰੂਆਂ ਨੂੰ ਹੱਥਕੜੀਆਂ ਲੱਗੀਆਂ ਦੇਖੀਆਂ ਜਾ ਸਕਦੀਆਂ ਹਨ।

ਰੋਜ਼ਾਨਾ 2 ਹਜ਼ਾਰ ਗ੍ਰਿਫ਼ਤਾਰੀਆਂ ਵੱਲ ਵਧ ਰਹੇ ਇੰਮੀਗ੍ਰੇਸ਼ਨ ਏਜੰਟ

Dailyhunt
Disclaimer: This content has not been generated, created or edited by Dailyhunt. Publisher: Daily Hamdard