ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਈਰਾਨ ਨਾਲ ਸੀਜ਼ਾਫ਼ਾਇਰ ਖ਼ਤਮ ਕਰਨ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਹੁਣ ਕੋਈ ਸਮਝੌਤਾ ਨਹੀਂ ਹੋਵੇਗਾ। ਨਾਟੋ ਸੰਮੇਲਨ ਦੌਰਾਨ ਟਰੰਪ ਨੇ ਕਿਹਾ ਕਿ ਬੀਤੀ ਰਾਤ ਅਮਰੀਕਾ ਨੇ ਈਰਾਨ ਉਤੇ ਜ਼ੋਰਦਾਰ ਹਮਲੇ ਕੀਤੇ ਅਤੇ ਖ਼ਤਰਨਾਕ ਲੋਕਾਂ ਨੂੰ ਨਿਸ਼ਾਨਾ ਬਣਾਇਆ। ਈਰਾਨ ਜਦੋਂ ਵੀ ਹਿਮਾਕਤ ਕਰੇਗਾ, ਉਸ ਨੂੰ ਮੂੰਹ ਤੋੜ ਜਵਾਬ ਦਿਤਾ ਜਾਵੇਗਾ।
ਟਰੰਪ ਨੇ ਅੱਗੇ ਕਿਹਾ ਕਿ ਅਮਰੀਕਾ ਦਾ ਟੀਚਾ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਬੰਦ ਕਰਵਾਉਣਾ ਹੈ ਪਰ ਨਾਟੋ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਜਥੇਬੰਦੀ ਨੇ ਦੁਨੀਆਂ ਦੇ ਸਭ ਤੋਂ ਵੱਡੇ ਅਤਿਵਾਦੀ ਹਮਾਇਤੀ ਈਰਾਨ ਵਿਰੁੱਧ ਅਮਰੀਕਾ ਦੀ ਮਦਦ ਨਹੀਂ ਕੀਤੀ।
ਤਹਿਰਾਨ ਉਤੇ ਜਾਰੀ ਰਹਿਣਗੇ ਜ਼ੋਰਦਾਰ ਹਮਲੇ
ਦੱਸ ਦੇਈਏ ਕਿ ਅਮਰੀਕਾ ਦੇ ਸੈਂਟਰਲ ਕਮਾਨ ਮੁਤਾਬਕ ਈਰਾਨ ਦੇ 80 ਤੋਂ ਵੱਧ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਉਧਰ ਹੋਰਮੁਜ਼ ਲਾਂਘੇ ਵਿਚ ਆਪਣੇ ਜਹਾਜ਼ ਉਤੇ ਹਮਲਾ ਹੋਣ ਮਗਰੋਂ ਕਤਰ ਸਰਕਾਰ ਨੇ ਕਿਹਾ ਕਿ ਈਰਾਨੀ ਹਮਲੇ ਕੌਮਾਂਤਰੀ ਪਾਣੀਆਂ ਵਿਚ ਸੁਰੱਖਿਆ ਵਾਸਤੇ ਖ਼ਤਰਾ ਪੈਦਾ ਕਰ ਰਹੇ ਹਨ। ਇਸੇ ਦੌਰਾਨ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਕਿ ਧਮਕੀਆਂ ਵਾਲੇ ਮਾਹੌਲ ਵਿਚ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਸਾਬਕਾ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੀਨੀ ਦੀ ਦੇਹ ਮੰਗਲਵਾਰ ਰਾਤ ਨਜਫ਼ ਪੁੱਜਣ ਮਗਰੋਂ ਵਿਦੇਸ਼ ਮੰਤਰੀ ਨੇ ਕਿਹਾ ਕਿ ਜਲਦ ਹੀ ਨਵੀਂ ਰਣਨੀਤੀ ਐਲਾਨੀ ਜਾ ਸਕਦੀ ਹੈ। ਦੂਜੇ ਪਾਸੇ ਅਮਰੀਕਾ ਅਤੇ ਈਰਾਨ ਵਿਚਾਲੇ ਜੰਗ ਮੁੜ ਸ਼ੁਰੂ ਹੋਣ ਮਗਰੋਂ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਮੂਧੇ ਮੂੰਹ ਡਿਗੇ।
ਕੱਚੇ ਤੇਲ ਦੀਆਂ ਕੀਮਤਾਂ ਵਿਚ 78 ਡਾਲਰ ਪ੍ਰਤੀ ਬੈਰਲ 'ਤੇ ਪੁੱਜੀਆਂ
ਭਾਰਤੀ ਸ਼ੇਅਰ ਦਾ ਬਾਜ਼ਾਰ ਵਿਚ ਇਕ ਹਜ਼ਾਰ ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। ਕੱਚੇ ਤੇਲ ਦੀਆਂ ਕੀਮਤਾਂ 6 ਫ਼ੀ ਸਦੀ ਵਾਧੇ ਨਾਲ 78 ਡਾਲਰ ਪ੍ਰਤੀ ਬੈਰਲ 'ਤੇ ਪੁੱਜ ਗਈਆਂ ਅਤੇ ਪੈਟਰੋਲੀਅਮ ਮਾਹਰਾਂ ਦਾ ਕਹਿਣਾ ਹੈ ਕਿ ਹਾਲਾਤ ਜਲਦ ਨਾ ਸੁਧਰੇ ਤਾਂ 100 ਡਾਲਰ ਪ੍ਰਤੀ ਬੈਰਲ ਦਾ ਅੰਕੜਾ ਜ਼ਿਆਦਾ ਦੂਰ ਨਹੀਂ। ਤਾਜ਼ਾ ਹਾਲਾਤ ਦੇ ਮੱਦੇਨਜ਼ਰ ਯੂਰਪੀ ਯੂਨੀਅਨ ਦੀ ਐਵੀਏਸ਼ਨ ਏਜੰਸੀ ਵੱਲੋਂ ਏਅਰਲਾਈਨਜ਼ ਨੂੰ ਸੁਝਾਅ ਦਿਤਾ ਗਿਆ ਹੈ ਕਿ ਈਰਾਨ, ਇਰਾਕ ਅਤੇ ਲੈਬਨਨ ਦੇ ਹਵਾਈ ਖੇਤਰਾਂ ਵੱਲ ਜਾਣ ਤੋਂ ਪਰਹੇਜ਼ ਕੀਤਾ ਜਾਵੇ। ਇਹ ਐਡਵਾਇਜ਼ਰੀ 31 ਅਗਸਤ ਤੱਕ ਲਾਗੂ ਰਹੇਗੀ ਪਰ ਜ਼ਰੂਰਤ ਮਹਿਸੂਸ ਹੋਣ 'ਤੇ ਮੁੜ ਸਮੀਖਿਆ ਕੀਤਾ ਜਾ ਸਕਦੀ ਹੈ।
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਈਰਾਨ ਨਾਲ ਸੀਜ਼ਾਫ਼ਾਇਰ ਖ਼ਤਮ ਕਰਨ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਹੁਣ ਕੋਈ ਸਮਝੌਤਾ ਨਹੀਂ ਹੋਵੇਗਾ। ਨਾਟੋ ਸੰਮੇਲਨ ਦੌਰਾਨ ਟਰੰਪ ਨੇ ਕਿਹਾ ਕਿ ਬੀਤੀ ਰਾਤ ਅਮਰੀਕਾ ਨੇ ਈਰਾਨ ਉਤੇ ਜ਼ੋਰਦਾਰ ਹਮਲੇ ਕੀਤੇ ਅਤੇ ਖ਼ਤਰਨਾਕ ਲੋਕਾਂ ਨੂੰ ਨਿਸ਼ਾਨਾ ਬਣਾਇਆ। ਈਰਾਨ ਜਦੋਂ ਵੀ ਹਿਮਾਕਤ ਕਰੇਗਾ, ਉਸ ਨੂੰ ਮੂੰਹ ਤੋੜ ਜਵਾਬ ਦਿਤਾ ਜਾਵੇਗਾ। ਟਰੰਪ ਨੇ ਅੱਗੇ ਕਿਹਾ ਕਿ ਅਮਰੀਕਾ ਦਾ ਟੀਚਾ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਬੰਦ ਕਰਵਾਉਣਾ ਹੈ ਪਰ ਨਾਟੋ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਜਥੇਬੰਦੀ ਨੇ ਦੁਨੀਆਂ ਦੇ ਸਭ ਤੋਂ ਵੱਡੇ ਅਤਿਵਾਦੀ ਹਮਾਇਤੀ ਈਰਾਨ ਵਿਰੁੱਧ ਅਮਰੀਕਾ ਦੀ ਮਦਦ ਨਹੀਂ ਕੀਤੀ।
ਤਹਿਰਾਨ ਉਤੇ ਜਾਰੀ ਰਹਿਣਗੇ ਜ਼ੋਰਦਾਰ ਹਮਲੇ

