ਵੈਨਕੂਵਰ : ਕੈਨੇਡਾ ਵਿਚ ਗ੍ਰਿਫ਼ਤਾਰ ਪੰਜਾਬੀ ਪੁਲਿਸ ਅਫ਼ਸਰ ਨੂੰ ਮੁਅੱਤਲ ਕਰ ਦਿਤਾ ਗਿਆ ਹੈ ਅਤੇ ਵੈਨਕੂਵਰ ਪੁਲਿਸ ਮੁਤਾਬਕ ਕਲਵਿੰਦਰ ਦੁਸਾਂਝ ਨੇ ਕਥਿਤ ਤੌਰ 'ਤੇ 19 ਲੋਕਾਂ ਤੋਂ 3 ਮਿਲੀਅਨ ਡਾਲਰ ਠੱਗੇ। ਦੂਜੇ ਪਾਸੇ ਸਰੀ ਸਿਟੀ ਕੌਂਸਲ ਦੀ ਚੋਣ ਲੜ ਰਹੀ ਕੈਲ ਦੁਸਾਂਝ ਦੀ ਪਤਨੀ ਸੈਂਡੀ ਦੁਸਾਂਝ ਦੀ ਉਮੀਦਵਾਰੀ ਕੰਜ਼ਰਵੇਟਿਵ ਪਾਰਟੀ ਨੇ ਰੱਦ ਕਰ ਦਿਤੀ ਹੈ।
ਵੈਨਕੂਵਰ ਪੁਲਿਸ ਦੇ ਮੁਖੀ ਸਤਵਿੰਦਰ ਸਿੰਘ ਰਾਏ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਲ ਦੁਸਾਂਝ ਵਿਰੁੱਧ ਲੱਗੇ ਦੋਸ਼ਾਂ ਨੂੰ ਬੇਹੱਦ ਗੰਭੀਰ ਕਰਾਰ ਦਿਤਾ ਅਤੇ ਕਿਹਾ ਕਿ ਪੂਰੇ ਵੈਨਕੂਵਰ ਪੁਲਿਸ ਮਹਿਕਮੇ ਦਾ ਅਕਸ ਦਾਅ 'ਤੇ ਲੱਗ ਗਿਆ ਹੈ। 26 ਸਾਲ ਤੋਂ ਵੈਨਕੂਵਰ ਪੁਲਿਸ ਦਾ ਹਿੱਸਾ ਕੈਲ ਦੁਸਾਂਝ ਨੂੰ ਸਰੀ ਵਿਖੇ ਗ੍ਰਿਫ਼ਤਾਰੀ ਤੋਂ ਬਾਅਦ ਜ਼ਮਾਨਤ ਦੇ ਦਿਤੀ ਗਈ ਪਰ ਸਰਕਾਰੀ ਪਸਤੌਲ ਜਮ੍ਹਾਂ ਕਰਵਾ ਲਿਆ ਗਿਆ ਹੈ। ਸਟੀਵ ਰਾਏ ਮੁਤਾਬਕ ਮਾਮਲੇ ਦੀ ਪੜਤਾਲ ਦਸੰਬਰ 2023 ਵਿਚ ਆਰੰਭੀ ਗਈ ਜਦੋਂ ਵੱਡੀ ਗਿਣਤੀ ਵਿਚ ਕਥਿਤ ਪੀੜਤ ਸਾਹਮਣੇ ਆਉਣ ਲੱਗੇ।
19 ਲੋਕਾਂ ਨਾਲ 3 ਮਿਲੀਅਨ ਡਾਲਰ ਦੀ ਧੋਖਾਧੜੀ ਦੇ ਦੋਸ਼
ਆਰ.ਸੀ.ਐਮ.ਪੀ. ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸਾਂਝਾ ਫ਼ੈਸਲਾ ਹੋਇਆ ਕਿ ਵੈਨਕੂਵਰ ਪੁਲਿਸ ਹੀ ਪੜਤਾਲ ਦੀ ਅਗਵਾਈ ਕਰੇਗੀ। ਦੂਜੇ ਪਾਸੇ ਪੜਤਾਲ ਦੀ ਅਗਵਾਈ ਕਰਨ ਵਾਲੇ ਸੁਪਰਡੈਂਟ ਮਾਈਕ ਰਿਚੀ ਨੇ ਦੱਸਿਆ ਕਿ ਪੁਲਿਸ ਵੱਲੋਂ ਕਿਡਜ਼ ਪਲੇਅ ਫ਼ਾਊਂਡੇਸ਼ਨ ਦੇ ਦਫ਼ਤਰਾਂ 'ਤੇ ਵੀ ਛਾਪੇ ਮਾਰੇ ਗਏ ਅਤੇ ਬ੍ਰਿਟਿਸ਼ ਕੋਲੰਬੀਆ ਦਾ ਸਿਵਲ ਫ਼ੌਰਫ਼ਿਚਰ ਔਫ਼ਿਸ ਵੀ ਮਾਮਲੇ ਵਿਚ ਸ਼ਾਮਲ ਹੋ ਚੁੱਕਾ ਹੈ। ਪੁਲਿਸ ਵੱਲੋਂ ਕੈਲ ਦੁਸਾਂਝ ਵਿਰੁੱਧ ਨਵੇਂ ਦੋਸ਼ ਆਇਦ ਕਰਨ ਤੋਂ ਇਨਕਾਰ ਨਹੀਂ ਕੀਤਾ ਗਿਆ। ਕੈਲ ਦੁਸਾਂਝ ਤੋਂ ਇਲਾਵਾ ਸਰਬਜੀਤ ਸਿੰਘ ਗਿੱਲ ਵਿਰੁੱਧ ਵੀ ਕਾਰਵਾਈ ਕੀਤੀ ਗਈ ਹੈ ਜੋ ਪ੍ਰੌਪਰਟੀ ਪ੍ਰੌਜੈਕਟਾਂ ਵਿਚ ਭਾਈਵਾਲ ਦੱਸਿਆ ਜਾ ਰਿਹਾ ਹੈ। ਕਾਨੂੰਨ ਦੇ ਜਾਣਕਾਰਾਂ ਮੁਤਾਬਕ ਵੈਨਕੂਵਰ ਪੁਲਿਸ ਨੇ 13 ਜਨਵਰੀ 2017 ਤੋਂ 31 ਅਕਤੂਬਰ 2024 ਤੱਕ ਹੋਏ ਅਪਰਾਧਾਂ ਦੀ ਪੜਤਾਲ ਕਰਦਿਆਂ ਕੈਨੇਡੀਅਨ ਪੁਲਿਸ ਮਹਿਕਮਿਆਂ ਵਿਚ ਭੂਚਾਲ ਲਿਆ ਦਿਤਾ ਹੈ।
ਕੰਜ਼ਰਵੇਟਿਵ ਪਾਰਟੀ ਨੇ ਪਤਨੀ ਦੀ ਸਿਟੀ ਕੌਂਸਲ ਉਮੀਦਵਾਰੀ ਕੀਤੀ ਰੱਦ
ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਵਿਚ ਦਾਇਰ ਦਸਤਾਵੇਜ਼ਾਂ ਮੁਤਾਬਕ ਅਜ਼ੂਰਾ, ਕੁਈਨਜ਼ ਪਾਰਕ ਅਤੇ ਸਹਾਰਾ ਡਿਵੈਲਪਮੈਂਟ ਪ੍ਰੌਜੈਕਟਸ ਦੇ ਨਿਵੇਸ਼ਕਾਂ ਨਾਲ ਫ਼ਰੌਡ ਅਤੇ ਰਕਮ ਚੋਰੀ ਕਰਨ ਦੇ ਦੋਸ਼ ਆਇਦ ਕੀਤੇ ਗਏ। ਇਸੇ ਦੌਰਾਨ ਸਰੀ ਦੀ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਕਿ ਭਾਵੇਂ ਸੈਂਡੀ ਦੁਸਾਂਝ ਦਾ ਨਾਂ ਸ਼ੱਕੀਆਂ ਦੀ ਲਿਸਟ ਵਿਚ ਸ਼ਾਮਲ ਨਹੀਂ ਪਰ ਉਸ ਦੇ ਪਤੀ ਨੇ ਚੋਣ ਪ੍ਰਚਾਰ ਵਿਚ ਸਰਗਰਮ ਸ਼ਮੂਲੀਅਤ ਕੀਤੀ ਅਤੇ ਸੋਸ਼ਲ ਮੀਡੀਆ ਮੁਹਿੰਮ ਵਿਚ ਵੀ ਵੱਡਾ ਯੋਗਦਾਨ ਪਾਇਆ। ਦੱਸ ਦੇਈਏ ਕਿ ਇਕ ਹਾਈ ਪ੍ਰੋਫ਼ਾਈਲ ਪੁਲਿਸ ਅਫ਼ਸਰ ਵਿਰੁੱਧ ਲੱਗੇ ਦੋਸ਼ਾਂ ਮਗਰੋਂ ਪੰਜਾਬੀ ਭਾਈਚਾਰੇ ਸਣੇ ਹਰ ਕਮਿਊਨਿਟੀ ਵਿਚ ਘੁਸਰ-ਮੁਸਰ ਸ਼ੁਰੂ ਹੋ ਚੁੱਕੀ ਹੈ ਜਿਉਂ ਹੀ ਕੰਜ਼ਰਵੇਟਿਵ ਪਾਰਟੀ ਨੇ ਸੈਂਡੀ ਦੁਸਾਂਝ ਦੀ ਉਮੀਦਵਾਰੀ ਰੱਦ ਕਰਦੀ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ ਤਾਂ ਤਿੱਖੀਆਂ ਟਿੱਪਣੀਆਂ ਦਾ ਹੜ੍ਹ ਆ ਗਿਆ। ਭਾਵੇਂ ਦੋਸ਼ ਅਦਾਲਤ ਵਿਚ ਸਾਬਤ ਨਹੀਂ ਕੀਤੇ ਗਏ ਪਰ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਨ੍ਹਾਂ ਮਾਮਲਿਆਂ ਬਾਰੇ ਕੋਈ ਜਾਣਕਾਰੀ ਹੋਵੇ ਜਾਂ ਕੋਈ ਧੋਖਾਧੜੀ ਜਾਂ ਚੋਰੀ ਦਾ ਪੀੜਤ ਹੋਵੇ ਤਾਂ 604 717 2601 'ਤੇ ਕਾਲ ਕੀਤੀ ਜਾਵੇ।
ਵੈਨਕੂਵਰ : ਕੈਨੇਡਾ ਵਿਚ ਗ੍ਰਿਫ਼ਤਾਰ ਪੰਜਾਬੀ ਪੁਲਿਸ ਅਫ਼ਸਰ ਨੂੰ ਮੁਅੱਤਲ ਕਰ ਦਿਤਾ ਗਿਆ ਹੈ ਅਤੇ ਵੈਨਕੂਵਰ ਪੁਲਿਸ ਮੁਤਾਬਕ ਕਲਵਿੰਦਰ ਦੁਸਾਂਝ ਨੇ ਕਥਿਤ ਤੌਰ 'ਤੇ 19 ਲੋਕਾਂ ਤੋਂ 3 ਮਿਲੀਅਨ ਡਾਲਰ ਠੱਗੇ। ਦੂਜੇ ਪਾਸੇ ਸਰੀ ਸਿਟੀ ਕੌਂਸਲ ਦੀ ਚੋਣ ਲੜ ਰਹੀ ਕੈਲ ਦੁਸਾਂਝ ਦੀ ਪਤਨੀ ਸੈਂਡੀ ਦੁਸਾਂਝ ਦੀ ਉਮੀਦਵਾਰੀ ਕੰਜ਼ਰਵੇਟਿਵ ਪਾਰਟੀ ਨੇ ਰੱਦ ਕਰ ਦਿਤੀ ਹੈ। ਵੈਨਕੂਵਰ ਪੁਲਿਸ ਦੇ ਮੁਖੀ ਸਤਵਿੰਦਰ ਸਿੰਘ ਰਾਏ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਲ ਦੁਸਾਂਝ ਵਿਰੁੱਧ ਲੱਗੇ ਦੋਸ਼ਾਂ ਨੂੰ ਬੇਹੱਦ ਗੰਭੀਰ ਕਰਾਰ ਦਿਤਾ ਅਤੇ ਕਿਹਾ ਕਿ ਪੂਰੇ ਵੈਨਕੂਵਰ ਪੁਲਿਸ ਮਹਿਕਮੇ ਦਾ ਅਕਸ ਦਾਅ 'ਤੇ ਲੱਗ ਗਿਆ ਹੈ। 26 ਸਾਲ ਤੋਂ ਵੈਨਕੂਵਰ ਪੁਲਿਸ ਦਾ ਹਿੱਸਾ ਕੈਲ ਦੁਸਾਂਝ ਨੂੰ ਸਰੀ ਵਿਖੇ ਗ੍ਰਿਫ਼ਤਾਰੀ ਤੋਂ ਬਾਅਦ ਜ਼ਮਾਨਤ ਦੇ ਦਿਤੀ ਗਈ ਪਰ ਸਰਕਾਰੀ ਪਸਤੌਲ ਜਮ੍ਹਾਂ ਕਰਵਾ ਲਿਆ ਗਿਆ ਹੈ। ਸਟੀਵ ਰਾਏ ਮੁਤਾਬਕ ਮਾਮਲੇ ਦੀ ਪੜਤਾਲ ਦਸੰਬਰ 2023 ਵਿਚ ਆਰੰਭੀ ਗਈ ਜਦੋਂ ਵੱਡੀ ਗਿਣਤੀ ਵਿਚ ਕਥਿਤ ਪੀੜਤ ਸਾਹਮਣੇ ਆਉਣ ਲੱਗੇ।

