Dailyhunt Logo
  • Light mode
    Follow system
    Dark mode
    • Play Story
    • App Story
VEDANTA ਗਰੁੱਪ 'ਤੇ ED ਦੇ ਛਾਪੇ

VEDANTA ਗਰੁੱਪ 'ਤੇ ED ਦੇ ਛਾਪੇ

'ਫੇਮਾ' ਕੇਸ 'ਚ ਕਈ ਟਿਕਾਣਿਆਂ 'ਤੇ ਛਾਪੇ

ਵਿਦੇਸ਼ੀ ਲੈਣ-ਦੇਣ ਨਾਲ਼ ਜੁੜਿਆ ਹੈ ਮਾਮਲਾ

ਨਵੀਂ ਦਿੱਲੀ: ਦੇਸ਼ ਦੇ ਪ੍ਰਮੁੱਖ ਉਦਯੋਗਪਤੀਆਂ ਵਿੱਚ ਸ਼ਾਮਲ ਵੇਦਾਂਤਾ ਗਰੁੱਪ ਦੇ ਬਾਨੀ ਅਤੇ ਚੇਅਰਮੈਨ ਅਨਿਲ ਅਗਰਵਾਲ (Anil Agarwal) ਲਈ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵਿਦੇਸ਼ੀ ਮੁਦਰਾ ਲੈਣ-ਦੇਣ ਨਾਲ ਜੁੜੇ ਇੱਕ ਮਾਮਲੇ ਵਿੱਚ ਵੇਦਾਂਤਾ ਗਰੁੱਪ ਦੇ ਕਈ ਟਿਕਾਣਿਆਂ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ।

ਇਹ ਕਾਰਵਾਈ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ (FEMA) ਤਹਿਤ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ED ਦੀ ਟੀਮ ਵੱਲੋਂ ਸੋਮਵਾਰ ਤੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਏਜੰਸੀ ਵੱਲੋਂ ਅਜੇ ਤੱਕ ਇਸ ਮਾਮਲੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਜਨਤਕ ਨਹੀਂ ਕੀਤੀ ਗਈ, ਪਰ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਤੱਥ ਸਾਹਮਣੇ ਆ ਸਕਦੇ ਹਨ।

ਸੂਤਰਾਂ ਮੁਤਾਬਕ ਕੇਂਦਰੀ ਜਾਂਚ ਏਜੰਸੀ ਨੇ ਵੇਦਾਂਤਾ ਗਰੁੱਪ ਦੇ ਕੁਝ ਵਿਦੇਸ਼ੀ ਲੈਣ-ਦੇਣ ਅਤੇ ਵਿੱਤੀ ਗਤੀਵਿਧੀਆਂ ਦੀ ਜਾਂਚ ਸ਼ੁਰੂ ਕੀਤੀ ਸੀ। ਸ਼ੁਰੂਆਤੀ ਪੜਤਾਲ ਤੋਂ ਬਾਅਦ FEMA ਦੇ ਸੰਭਾਵੀ ਉਲੰਘਣ ਮਾਮਲੇ ਵਿੱਚ ਤਲਾਸ਼ੀ ਮੁਹਿੰਮ ਚਲਾਉਣ ਦਾ ਫੈਸਲਾ ਲਿਆ ਗਿਆ।

ਇਹ ਕਾਰਵਾਈ ਉਸ ਸਮੇਂ ਹੋਈ ਹੈ ਜਦੋਂ ਵੇਦਾਂਤਾ ਗਰੁੱਪ ਨੂੰ ਹਾਲ ਹੀ ਵਿੱਚ ਆਪਣੀ ਵੱਡੀ ਕਾਰਪੋਰੇਟ ਪੁਨਰਗਠਨ ਯੋਜਨਾ ਲਈ ਕਰਜ਼ਦਾਤਿਆਂ ਦੀ ਮਨਜ਼ੂਰੀ ਮਿਲੀ ਸੀ। ਇਸ ਯੋਜਨਾ ਤਹਿਤ ਕੰਪਨੀ ਨੂੰ ਪੰਜ ਵੱਖ-ਵੱਖ ਸੁਤੰਤਰ ਕੰਪਨੀਆਂ ਵਿੱਚ ਵੰਡਿਆ ਜਾਣਾ ਹੈ। ਉਦਯੋਗ ਜਗਤ ਵਿੱਚ ਇਸ ਯੋਜਨਾ ਨੂੰ ਵੇਦਾਂਤਾ ਦੇ ਭਵਿੱਖ ਲਈ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਸੀ, ਪਰ ਹੁਣ ED ਦੀ ਕਾਰਵਾਈ ਕਾਰਨ ਕੰਪਨੀ ਮੁੜ ਚਰਚਾ ਵਿੱਚ ਆ ਗਈ ਹੈ।

ਫੋਰਨ ਐਕਸਚੇਂਜ ਮੈਨੇਜਮੈਂਟ ਐਕਟ (FEMA) ਭਾਰਤ ਵਿੱਚ ਵਿਦੇਸ਼ੀ ਮੁਦਰਾ ਨਾਲ ਸਬੰਧਤ ਲੈਣ-ਦੇਣ ਨੂੰ ਨਿਯਮਤ ਕਰਨ ਵਾਲਾ ਕਾਨੂੰਨ ਹੈ। ਇਸ ਕਾਨੂੰਨ ਦਾ ਮਕਸਦ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਦੀ ਸੁਰੱਖਿਆ ਅਤੇ ਅੰਤਰਰਾਸ਼ਟਰੀ ਵਿੱਤੀ ਲੈਣ-ਦੇਣ ਨੂੰ ਕਾਨੂੰਨੀ ਢੰਗ ਨਾਲ ਚਲਾਉਣਾ ਹੈ।

ਜੇ ਕਿਸੇ ਵਿਅਕਤੀ ਜਾਂ ਕੰਪਨੀ 'ਤੇ ਇਹ ਸ਼ੱਕ ਹੋਵੇ ਕਿ ਉਸ ਨੇ ਵਿਦੇਸ਼ੀ ਮੁਦਰਾ ਦੇ ਲੈਣ-ਦੇਣ ਦੌਰਾਨ ਨਿਯਮਾਂ ਦੀ ਉਲੰਘਣਾ ਕੀਤੀ ਹੈ, ਤਾਂ ED ਇਸ ਕਾਨੂੰਨ ਤਹਿਤ ਜਾਂਚ ਕਰ ਸਕਦੀ ਹੈ। ਅਜਿਹੇ ਮਾਮਲਿਆਂ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਪੈਸਾ ਭੇਜਣਾ, ਵਿਦੇਸ਼ਾਂ ਵਿੱਚ ਬਿਨਾਂ ਮਨਜ਼ੂਰੀ ਜਾਇਦਾਦ ਖਰੀਦਣਾ, ਜਾਂ ਵਿਦੇਸ਼ੀ ਨਿਵੇਸ਼ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਨਾ ਕਰਨਾ ਸ਼ਾਮਲ ਹੋ ਸਕਦਾ ਹੈ।

ਮੌਜੂਦਾ ਸਮੇਂ ਵਿੱਚ ED ਵੱਲੋਂ ਇਕੱਠੇ ਕੀਤੇ ਜਾ ਰਹੇ ਦਸਤਾਵੇਜ਼ਾਂ ਅਤੇ ਵਿੱਤੀ ਰਿਕਾਰਡਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਕੀ ਕਿਸੇ ਤਰ੍ਹਾਂ ਦੀ ਨਿਯਮ ਉਲੰਘਣਾ ਹੋਈ ਹੈ ਜਾਂ ਨਹੀਂ। ਫਿਲਹਾਲ ਵੇਦਾਂਤਾ ਗਰੁੱਪ ਅਤੇ ਇਸ ਦੇ ਪ੍ਰਬੰਧਨ ਦੀਆਂ ਨਜ਼ਰਾਂ ਜਾਂਚ ਦੇ ਨਤੀਜਿਆਂ 'ਤੇ ਟਿਕੀਆਂ ਹੋਈਆਂ ਹਨ।

ਇਸ ਮਾਮਲੇ ਨੇ ਇੱਕ ਵਾਰ ਫਿਰ ਵੱਡੀਆਂ ਕਾਰਪੋਰੇਟ ਕੰਪਨੀਆਂ ਦੇ ਵਿਦੇਸ਼ੀ ਵਿੱਤੀ ਲੈਣ-ਦੇਣ ਅਤੇ ਉਨ੍ਹਾਂ ਦੀ ਨਿਯਮਾਂ ਪ੍ਰਤੀ ਜ਼ਿੰਮੇਵਾਰੀ ਨੂੰ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ।

'ਫੇਮਾ' ਕੇਸ 'ਚ ਕਈ ਟਿਕਾਣਿਆਂ 'ਤੇ ਛਾਪੇ

ਵਿਦੇਸ਼ੀ ਲੈਣ-ਦੇਣ ਨਾਲ਼ ਜੁੜਿਆ ਹੈ ਮਾਮਲਾ

ਨਵੀਂ ਦਿੱਲੀ: ਦੇਸ਼ ਦੇ ਪ੍ਰਮੁੱਖ ਉਦਯੋਗਪਤੀਆਂ ਵਿੱਚ ਸ਼ਾਮਲ ਵੇਦਾਂਤਾ ਗਰੁੱਪ ਦੇ ਬਾਨੀ ਅਤੇ ਚੇਅਰਮੈਨ ਅਨਿਲ ਅਗਰਵਾਲ (Anil Agarwal) ਲਈ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵਿਦੇਸ਼ੀ ਮੁਦਰਾ ਲੈਣ-ਦੇਣ ਨਾਲ ਜੁੜੇ ਇੱਕ ਮਾਮਲੇ ਵਿੱਚ ਵੇਦਾਂਤਾ ਗਰੁੱਪ ਦੇ ਕਈ ਟਿਕਾਣਿਆਂ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਇਹ ਕਾਰਵਾਈ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ (FEMA) ਤਹਿਤ ਕੀਤੀ ਜਾ ਰਹੀ ਹੈ।

Dailyhunt
Disclaimer: This content has not been generated, created or edited by Dailyhunt. Publisher: Daily Hamdard